ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤੇ ਏਨਾ ਵਕਤ ਗੁਆਣ ਜੋਗੀ ਹੈ ਸੀ।"

"ਹੈ ਸੀ, ਭਰਾਵੋ, ਹੈ ਸੀ।"

ਤੇ ਫੇਰ ਤਿੰਨ ਭਰਾ ਤਿਆਰ ਹੋਏ ਤੇ ਘਰ ਵਲ ਨੂੰ ਚਲ ਪਏ। ਉਹ ਮੈਦਾਨਾਂ ਵਿਚੋਂ ਲੰਘੇ ਤੇ ਚਰਾਂਦਾਂ ਵਿਚੋਂ, ਤੇ ਦਿਨ ਇੰਜ ਤਪ ਰਿਹਾ ਸੀ ਕਿ ਉਹਨਾਂ ਨੂੰ ਲਗਿਆ ਕਿ ਜੇ ਉਹਨਾਂ ਪਾਣੀ ਨਾ ਪੀਤਾ ਤੇ ਉਹ ਮਰ ਜਾਣਗੇ। ਉਹਨਾਂ ਆਪਣੇ ਚੁਗਿਰਦੇ ਨਜ਼ਰ ਮਾਰੀ ਤੇ ਨੇੜੇ ਹੀ ਇਕ ਖੂਹ ਦਿਸਿਆ, ਜਿਹਦੇ ਉਪਰ ਚਾਂਦੀ ਦੀ ਇਕ ਡੋਈ ਤਰ ਰਹੀ ਸੀ। ਦੋਵਾਂ ਵਡੇ ਭਰਾਵਾਂ ਨੇ ਈਵਾਨ ਨੂੰ ਕਿਹਾ:

"ਈਵਾਨ, ਠਹਿਰ ਜਾਈਏ, ਤੇ ਕੁਝ ਠੰਡਾ ਪਾਣੀ ਪੀ ਲਈਏ ਤੇ ਆਪਣੇ ਘੋੜਿਆਂ ਨੂੰ ਵੀ ਪਿਆ ਲਈਏ।"

“ਕੀ ਪਤੈ, ਏਸ ਖੂਹ ਦਾ ਪਾਣੀ ਗੰਦਾ ਹੋਵੇ," ਈਵਾਨ ਨੇ ਜਵਾਬ ਦਿਤਾ।

ਤੇ ਘੋੜੇ ਤੋਂ ਪਲਾਕੀ ਮਾਰ, ਉਹ ਤਲਵਾਰ ਫੜ ਖੂਹ ਨੂੰ ਵੱਢਣ ਲਗ ਪਿਆ। ਉਹਦੇ ਇੰਜ ਕਰਦਿਆਂ ਹੀ ਖੂਹ ਵਿਚੋਂ ਕਹਿਰਾਂ ਦੀਆਂ ਚੀਕਾਂ ਤੇ ਚਾਂਗਰਾਂ ਸੁਣੀਣ ਲਗ ਪਈਆਂ, ਚਾਣਚਕ ਹੀ ਧੁੰਦ ਛਾ ਗਈ, ਤਪਸ਼ ਘਟ ਗਈ ਤੇ ਉਹਨਾਂ ਨੂੰ ਤਿਹ ਲਗਣੀ ਹਟ ਗਈ।

“ਵੇਖ ਲਿਆ ਜੇ ਨਾ, ਭਰਾਵੋ, ਖੂਹ ’ਚ ਕਿਹੋ ਜਿਹਾ ਪਾਣੀ ਸੀ," ਈਵਾਨ ਨੇ ਕਿਹਾ।

ਉਹ ਅਗੇ ਚਲਦੇ ਗਏ, ਬਹੁਤ ਵਕਤ ਲੰਘ ਗਿਆ ਕਿ ਥੋੜਾ, ਇਹਦਾ ਕਿਸੇ ਨੂੰ ਪਤਾ ਨਹੀਂ, ਪਰ ਜਾਂਦਿਆਂ - ਜਾਂਦਿਆਂ ਉਹਨਾਂ ਨੂੰ ਸੇਆਂ ਦਾ ਇਕ ਦਰਖ਼ਤ ਦਿਸਿਆ, ਜਿਹੜਾ ਵਡੇ-ਵਡੇ, ਗੁਲਾਬੀ ਸੇਆਂ ਨਾਲ ਲਿਆ ਹੋਇਆ ਸੀ। ਦੋਵੇਂ ਵਡੇ ਭਰਾ ਘੋੜਿਆਂ ਤੋਂ ਕੁਦ ਖਲੋਤੇ ਤੇ ਸੇਆਂ ਨੂੰ ਹਥ ਪਾਣ ਲਗੇ। ਪਰ ਈਵਾਨ ਉਹਨਾਂ ਨਾਲੋਂ ਹਲਾ ਸੀ ਤੇ ਉਹਨੇ ਤਲਵਾਰ ਫੜ ਲਈ ਤੇ ਸੇਆਂ ਦੇ ਦਰਖ਼ਤ ਦੀਆਂ ਜੜਾਂ ਵੱਢਣ ਲਗ ਪਿਆ; ਤੇ ਸੰਆਂ ਦਾ ਦਰਖ਼ਤ ਚੀਕਣ ਤੇ ਚਾਂਗਰਨ ਲਗ ਪਿਆ।

"ਵੇਖ ਲਿਆ ਜੇ ਨਾ, ਭਰਾਵੋ, ਕਿਸ ਤਰ੍ਹਾਂ ਦਾ ਸੇਆਂ ਦਾ ਦਰਖ਼ਤ ਜੇ? ਇਹਦੇ 'ਤੇ ਲਗੇ ਸੇਅ ਸੁਆਦਲੇ ਨਹੀਂ।" ਈਵਾਨ ਨੇ ਕਿਹਾ।

ਤੇ ਤਿੰਨੇ ਦੇ ਤਿੰਨੇ ਫੇਰ ਆਪਣੇ ਘੋੜਿਆਂ ਉਤੇ ਚੜ੍ਹ ਬੈਠੇ ਤੇ ਅਗੇ ਚਲ ਪਏ।

ਉਹ ਕਿੰਨਾ ਹੀ ਚਿਰ ਚਲਦੇ ਗਏ, ਤੇ ਉਹਨਾਂ ਨੂੰ ਬਹੁਤ ਥਕੇਵਾਂ ਮਹਿਸੂਸ ਹੋਣ ਲਗ ਪਿਆ। ਉਹਨਾਂ ਚੁਗਿਰਦੇ ਨਜ਼ਰ ਮਾਰੀ, ਤੇ ਉਥੇ ਪੈਲੀ ਵਿਚ ਇਕ ਨਰਮ, ਡਲਕਦਾ ਗਲੀਚਾ ਵਿਛਿਆ ਹੋਇਆ ਸੀ ਤੇ ਉਹਦੇ ਉਤੇ ਰੇਸ਼ਮੀ ਗੱਦੀਆਂ ਪਈਆਂ ਸਨ।

"ਚਲੋ, ਗਲੀਚੇ 'ਤੇ ਲੇਟ ਲਈਏ ਤੇ ਆਪਣੇ ਥੱਕੇ ਹੱਡਾਂ ਨੂੰ ਆਰਾਮ ਕਰ ਲੈਣ ਦਈਏ, ਘੰਟਾ ਕੁ ਠੋਕਾ ਲਾ ਲਈਏ," ਦੋਵਾਂ ਵਡੇ ਭਰਾਵਾਂ ਨੇ ਆਖਿਆ।

"ਨਹੀਂ, ਭਰਾਵੋ, ਗਲੀਚਾ ਨਰਮ, ਨਹੀਂ ਜੇ ਲੱਗਣ ਲਗਾ," ਈਵਾਨ ਨੂੰ ਉਹਨਾਂ ਨੂੰ ਆਖਿਆ। ਇਹ ਗਲ ਸੁਣ ਦੋਵੇਂ ਵਡੇ ਭਰਾ ਗੁੱਸੇ ਹੋ ਗਏ।

"ਸਾਨੂੰ ਮੱਤਾਂ ਕਿਉਂ ਦੇਂਦਾ ਰਹਿਣੈ?" ਉਹ ਪੁੱਛਣ ਲਗੇ। "ਅਸੀਂ ਇਹ ਨਾ ਕਰੀਏ ਤੇ ਉਹ ਨਾ ਕਰੀਏ।"

ਪਰ ਈਵਾਨ ਨੇ ਜਵਾਬ ਵਿਚ ਇਕ ਲਫ਼ਜ਼ ਵੀ ਨਾ ਕਿਹਾ। ਉਹਨੇ ਆਪਣੀ ਪੋਟੀ ਲਾਈ ਤੇ ਗਲੀਚੇ ਸੁਟ ਦਿਤੀ। ਤੇ ਪੇਟੀ ਬਲ ਉਠੀ ਤੇ ਸੜ ਕੇ ਕੋਲਾ ਹੋ ਗਈ।

"ਤੁਹਾਡੇ ਨਾਲ ਵੀ ਇਹੋ ਕੁਝ ਈ ਹੋਣਾ ਸੀ," ਈਵਾਨ ਨੇ ਆਪਣੇ ਭਰਾਵਾਂ ਨੂੰ ਕਿਹਾ। ਉਹ ਨੇੜੇ

3-279!

੩੩