ਪੰਨਾ:ਮਾਣਕ ਪਰਬਤ.pdf/263

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਓਥੇ ਕੀ ਦਿਸਦਾ ਈ ? ' ਬੁੱਢੀ ਨੇ ਪੁਛਿਆ।' "ਤੇਰੇ ਕੰਨ 'ਚ ਇਕ ਕੁੜੀ ਬੈਠੀ ਹੋਈ ਏ , ' ਸਭ ਤੋਂ ਛੋਟੀ ਧੀ ਨੇ ਜਵਾਬ ਦਿਤਾ। "ਉਹਨੂੰ ਬੁਲਾ ਕਿਉਂ ਨਹੀਂ ਲੈਂਦੀ ? ਕੋਤੁਰੇ ਦੇ ਕਪੜੇ ਬਣਾਣ 'ਚ ਤੇਰਾ ਹੱਥ ਵਟਾਏਗੀ।" ਸਭ ਤੋਂ ਛੋਟੀ ਧੀ ਦੀ ਖੁਸ਼ੀ ਦੀ ਹਦ ਨਾ ਰਹੀ , ਤੇ ਉਹਨੇ ਕੁੜੀ ਨੂੰ ਆਵਾਜ਼ ਦਿੱਤੀ। ਉਹਦੇ ਆਵਾਜ਼ , ਦਣ ਉਤੇ, ਬੁੱਢੀ ਦੇ ਕੰਨ ਵਿਚੋ , ਇਕ ਨਹੀਂ , ਚਾਰ ਮੁਟਿਆਰਾਂ ਕੁੱਦ ਪਈਆਂ , ਤੇ ਚਾਰੇ ਦੀਆਂ ਚਾਰੇ ਕੰਮ ਲਗ ਗਈਆਂ। ਉਹਨਾਂ ਖੁੱਲਾਂ ਕਮਾਈਆਂ , ਉਹਨਾਂ ਨੂੰ ਖੁਰਚਿਆ , ਕਟਿਆ ਤੇ ਸੀਤਾ। ਛੇਤੀ ਹੀ ਕਪੜੇ ਤਿਆਰ ਹੋ ਗਏ। ਇਸ ਪਿਛੋਂ ਬੁੱਢੀ ਨੇ ਚਾਰਾਂ ਕੁੜੀਆਂ ਨੂੰ ਫਿਰ ਆਪਣੇ ਕੰਨ ਵਿਚ ਲੁਕਾ ਲਿਆ ਤੇ ਚਲੀ ਗਈ । ਸ਼ਾਮੀਂ ਕਤੂਰਾ ਆਪਣੇ ਸ਼ਿਕਾਰ ਤੋਂ ਵਾਪਸ ਆਇਆ। “ਸਾਰਾ ਕੁਝ ਕਰ ਲਿਆ ਈ , ਜੋ ਕੁਝ ਕਰਨ ਨੂੰ ਮੈਂ ਤੈਨੂੰ ਕਿਹਾ ਸੀ ? ਉਹਨੇ ਪੁਛਿਆ । “ਆਹੋ , ਕਰ ਲਿਐ , " ਸਭ ਤੋਂ ਛੋਟੀ ਧੀ ਨੇ ਜਵਾਬ ਦਿੱਤਾ। “ਵਿਖਾ ਮੈਨੂੰ ਮੇਰੇ ਨਵੇਂ ਕਪੜੇ , ਮੈਂ ਪਾਕੇ ਵੇਖਨਾਂ।" | ਸਭ ਤੋਂ ਛੋਟੀ ਧੀ ਨੇ ਉਹਨੂੰ ਕਪੜੇ ਦੇ ਦਿਤੇ , ' ਤੇ ਕਤੂਰੇ ਨੇ ਫੜ ਲਏ ਤੇ ਉਹਨਾਂ ਉਤੇ ਆਪਣਾ ਹੱਥ ਫੇਰਿਆ : ਖੱਲਾਂ ਨਰਮ ਸਨ ਤੇ ਛੂਹਣ ਨੂੰ ਸੁਖਾਵੀਆਂ । ਉਹਨੇ ਕਪੜੇ ਪਾ ਲਏ , ਤੇ ਉਹ ਨਾ ਤਾਂ ਛੋਟੇ ਸਨ ਤੇ ਨਾ ਹੀ ਵਡੇ , ਸਗੋਂ ਉਹਨੂੰ ਚੰਗੀ ਤਰ੍ਹਾਂ ਪੂਰੇ ਆ ਗਏ ਸਨ ਤੇ ਬਣੇ ਵੀ ਹੰਢਣਸਾਰ ਸਨ। ਕਤੂਰਾ ਮੁਸਕਰਾਇਆ ਤੇ ਕਹਿਣ ਲਗਾ : “ਸਭ ਤੋਂ ਛੋਟੀਏ ਧੀਏ , ਤੂੰ ਮੈਨੂੰ ਚੰਗੀ ਲਗੀ ਏਂ , ਤੇ ਤੂੰ ਮੇਰੀ ਮਾਂ ਤੇ ਚਾਰ ਭੈਣਾਂ ਨੂੰ ਵੀ ਚੰਗੀ ਲਗੀ ਏਂ । ਤੂੰ ਕੰਮ ਚੰਗਾ ਕਰਨੀਂ ਏਂ , ਤੇ ਤੇਰੇ 'ਚ ਹੌਸਲਾ ਏ। ਤੂੰ ਡਾਢੇ ਝੱਖੜ ਨਾਲ ਮੱਥਾ ਮਾਰਿਆ , ਇਸ ਲਈ ਕਿ ਤੇਰੇ ਲੋਕ ਮਰ ਨਾ ਜਾਣ। ਮੇਰੀ ਵਹੁਟੀ ਬਣ ਜਾ, ਮੇਰੇ ਨਾਲ ਮੇਰੇ ‘ਚੁਮ' 'ਚ ਰਹੁ ।" ਇਹ ਲਫ਼ਜ਼ ਉਹਦੇ ਮੂੰਹੋਂ ਨਿਕਲੇ ਹੀ ਸਨ ਕਿ ਕੁੰਦਰਾ ਵਿਚ ' ਝੱਖੜ ਝੁਲਣਾ ਬੰਦ ਹੋ ਗਿਆ। ਲੋਕਾਂ ਹੁਣ ਹਵਾ ਤੋਂ ਲੁਕਣ ਦੀ ਕੋਸ਼ਿਸ਼ ਨਾ ਕੀਤੀ , ਹੁਣ ਉਹ ਯਖ਼ ਨਾ ਹੋਏ । ਉਹ , ਸਾਰੇ ਦੇ ਸਾਰੇ , ਆਪਣੇ 'ਚਮਾਂ' ਵਿਚੋਂ ਬਾਹਰ ਦਿਨ ਦੀ ਰੌਸ਼ਨੀ ਵਿਚ ਨਿਕਲ ਆਏ ।