ਪੰਨਾ:ਮਾਣਕ ਪਰਬਤ.pdf/261

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

Hd , ਉਹਨੂੰ ਲਾਡ · ਕੀਤਾ ਤੇ ਥਾਪੜਿਆ । ਜਦੋ ਪੰਛੀ ਉਡ ਗਿਆ , ਸਭ ਤੋਂ ਛੋਟੀ ਧੀ ਆਪਣੀ ਸਲੇਜ ਵਿਚ ਬਹਿ ਗਈ ਤੇ ਪਹਾੜ ਤੋਂ ਠਿਲ ਸਿੱਧੀ ਕੋਰੇ ਦੇ ‘ਚਮ' ਕੋਲ ਜਾ ਪੁੱਜੀ। | ਉਹ 'ਚੁਮ' ਅੰਦਰ ਚਲੀ ਗਈ ਤੇ ਉਡੀਕਣ ਲਗੀ । ਚਾਣਚਕ ਹੀ ਬੂਹੇ ਉਤੇ ਟੰਗੀ ਖਲ ਚੁੱਕੀ ਉਹ ' ਜਾ', ਤੇ ਇਕ ਨੌਜਵਾਨ ਦਿਓ ਅੰਦਰ ਆਇਆ। ਜਦੋਂ ਉਹਨੇ ਸਭ ਤੋਂ ਛੋਟੀ ਧੀ ਨੂੰ ਵੇਖਿਆ , ਉਹ ਹੱਸ ਪਿਆ ਤੇ ਬੋਲਿਆ : ਮੇਰੇ ਕੋਲ ਕਿਉਂ ਆਈਂ ਏਂ ?" “ਮੇਰੇ ਪਿਓ ਨੇ ਭੇਜਿਐ , " ਸਭ ਤੋਂ ਛੋਟੀ ਧੀ ਨੇ ਜਵਾਬ ਦਿੱਤਾ। “ਕਿਉਂ ਭੇਜਿਆ ਸੂ ? “ ਝੱਖੜ ਬੰਦ ਕਰਨ ਲਈ ਤੈਨੂੰ ਮਿੰਨਤ ਕਰਨ ਵਾਸਤੇ , ਇਸ ਲਈ ਕਿ ਜੇ ਤੂੰ ਝੱਖੜ ਬੰਦ ਨਾ ਕੀਤਾ , ਸਾਡੇ, ਸਾਰੇ ਲੋਕੀ ਮਰ ਜਾਣਗੇ ।" “ਓਥੇ ਕਿਉਂ ਬੈਠੀ ਹੋਈ ਏ ? ਅੱਗ ਕਿਉਂ ਨਹੀਂ ਬਾਲਦੀ ਤੇ ਕੁਝ ਮਾਸ ਕਿਉਂ ਨਹੀਂ ਚਾਦੀ ? " ਕਤੂਰੇ ਨੇ ਆਖਿਆ। “ ਮੈਨੂੰ ਭੁੱਖ ਲਗੀ ਹੋਈ ਏ , ਤੇ ਭੁਖ ਤੈਨੂੰ ਵੀ ਲਗੀ ਹੋਈ ਹੋਣੀ ਏਂ , ਮੈਂ ਵੇਖਿਐ , ਜਦੋਂ ਦੀ ਤੂੰ ਆਈ ਏ , ਤੂੰ ਖਾਧਾ ਕੁਝ ਨਹੀਂ ।" | ਸਭ ਤੋਂ ਛੋਟੀ ਧੀ ਨੇ ਛੇਤੀ-ਛੇਤੀ ਮਾਸ ਚਾੜਿਆ , ਉਹਨੂੰ ਭਾਂਡੇ ਵਿਚੋਂ ਕਢਿਆ ਤੇ ਕਤੂਰੇ ਨੂੰ ਦਿਤਾ , ਤੇ ਕੋਰੇ ਨੇ ਕੁਝ ਕੁ ਖਾਧਾ ਤੇ ਫੇਰ ਉਹਨੂੰ ਆਖਿਆ ਕਿ ਉਹ ਅੱਧਾ ਮਾਸ ਗਵਾਂਢ ਵਾਲੇ ਚੂਮ ਲੈ ਜਾਵੇ। | ਸਭ ਤੋਂ ਛੋਟੀ ਧੀ ਨੇ ਮਾਸ ਦੀ ਤਸ਼ਤਰੀ ਫੜੀ ਤੇ ਬਾਹਰ ਚਲੀ ਗਈ। ਹਵਾ ਉਚੀ-ਉਚੀ ਗੜਕ ਰਹੀ ਸੀ, ਬਰਫ਼ ਚੱਕਰਾ ਤੇ ਘੂਕਰ ਖਾ ਰਹੀ ਸੀ। ਉਹਨੇ ਕਿੱਧਰ ਜਾਣਾ ਸੀ ? ਗਵਾਂਢੀਆਂ ਦਾ ‘ਚੂਮ ' ਕਿਥੇ ਲੱਭਣਾ ਸੀ ? ਉਹ ਕੁਝ ਚਿਰ ਖਲੋ ਗਈ , ਸੋਚਣ ਲਗੀ , ਤੇ ਫੇਰ ਉਹ ਝੱਖੜ ਵਿਚ ਚਲ ਪਈ , ਉਹਨੂੰ ਆਪ ਵੀ ਨਹੀਂ ਸੀ ਸੂਝ ਰਿਹਾ , ਉਹ ਕਿੱਧਰ ਜਾ ਰਹੀ ਸੀ। | ਚਾਣਚਕ ਹੀ ਉਹਦੇ ਸਾਹਮਣੇ ਉਹੀਉ ਛੋਟਾ ਜਿਹਾ , ਪੰਛੀ ਆ ਨਿਕਲਿਆ , ਜਿਹੜਾ ਪਹਾੜ ਉਤੇ ਉਹਦੇ ਕੋਲ ਉਡਦਾ ਆਇਆ ਸੀ। ਹੁਣ ਉਹ ਉਹਦੇ ਮੂੰਹ ਦੇ ਕੋਲ ਤੇਜ਼-ਤੇਜ਼ ਉੱਡਣ ਲਗਾ , ਸਭ ਤੋਂ ਛੋਟੀ ਧੀ ਨੇ ਪੰਛੀ ਦੇ ਮਗਰ-ਮਗਰ ਜਾਣ ਦਾ ਮਤਾ ਪਕਾਇਆ । ਪੰਛੀ ਜਿਸ ਪਾਸੇ ਵੀ ਗਿਆ , ਉਹ ਉਸੇ ਪਾਸੇ ਕਰਦੀ ਗਈ। ਉਹ ਅਗੇ ਹੀ ਅਗੇ ਚਲਦੀ ਗਈ, ਤੇ ਅਖ਼ੀਰ , ਕੁਝ ਦੂਰ , ਇਕ ਪਾਸੇ ਕਰਕੇ , ਉਹਨੂੰ ਕੁਝ ਬਿਆ , ਜੋ ਕਿਸੇ ਲਾਟ ਦਾ ਲਿਸ਼ਕਾਰਾ ਲਗਦਾ ਸੀ। ਸਭ ਤੋਂ ਛੋਟੀ ਧੀ ਦੀ ਖੁਸ਼ੀ ਦੀ ਹਦ ਨਾ ਰਹੀ . ਤੇ ਉਹ ਇਹ ਸੋਚਦੀ ਕਿ ‘ਚੂਮ' ਓਥੇ ਹੋਵੇਗਾ , ਉਸ ਪਾਸੇ ਹੋ ਪਈ। ਪਰ ਜਦੋਂ ਉਹ ਨੇੜੇ ਪੁੱਜੀ , ਉਹਨੇ 26 ਕਿ ਜਿਸ ਚੀਜ਼ ਨੂੰ ਉਹਨੇ "ਚੂਮ' ਸਮਝਿਆ ਸੀ , ਇਕ ਵੱਡਾ ਸਾਰਾ ਟਿਲਾ ਸੀ . ਜਿਹਦੇ ਵਿਚੋਂ . ਉਪਰ ਆ ਰਿਹਾ ਸੀ। ਸਭ ਤੋਂ ਛੋਟੀ ਧੀ ਟਿੱਲੇ ਦੇ ਆਲੇ-ਦੁਆਲੇ ਫ਼ਿਰੀ ਤੇ ਉਹਨੇ - a ਚੱਭਿਆ , ਤੇ ਚਾਣਚਕ ਹੀ ਉਹਦੇ ਸਾਹਮਣੇ ਇਕ ਬੂਹਾ ਖੁਲ੍ਹ ਗਿਆ। ਇਕ ਧੌਲੇ ਸਿਰ ਵਾਲੀ ਬੁੱਢੀ ਨੇ ਬੂਹੇ ਵਿਚੋਂ ਬਾਹਰ ਤਕਿਆ ਤੇ ਬੋਲੀ : . “ਕੌਣ ਏਂ ਤੂੰ ? ਕੀ ਕਰਨ ਆਈਂ ਏਂ ? ' 4. ਜੇ ਤੇਰੇ ਲਈ ਕੁਝ ਮਾਸੇ ਲਿਆਂਦੇ ," ਸਭ ਤੋਂ ਛੋਟੀ ਧੀ ਨੇ ਜਵਾਬ ਦਿਤਾ। “ ਕੋਤਰੇ . ਮੈਨੂੰ ਆਖਿਆ ਸੀ, ਤੈਨੂੰ ਦੇ ਆਵਾਂ।” २४०