ਪੰਨਾ:ਮਾਣਕ ਪਰਬਤ.pdf/254

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਟਹਿਣੀਆਂ ਹੇਠ ਬਲ ਰਹੀ ਸੀ , ਤੇ ਇਕ ਸ਼ਿਕਾਰੀ ਵੀ , ਜਿਹੜਾ ਕੋਲ ਬੈਠਾ ਅਗ ਸੇਕ ਰਿਹਾ ਸੀ। ਉਹ ਸਾਰੇ ਆਪਣੇ ਨਾਲ ਇਕ -ਇਕ ਬਲਦੀ ਲੱਕੜ ਲੈ ਗਏ , ਪਰ ਉਹਨਾਂ ਵਿਚੋਂ ਕੋਈ ਵੀ ਉਹਨੂੰ ਡੇਰੇ ਤਕ ਨਾ ਪਹੁੰਚਾ ਸਕਿਆ। ਸਖ਼ਤ ਮੀਂਹ ਨੇ ਲਾਟ ਨੂੰ ਬੁਝਾ ਦਿਤਾ। | ਸੰਨਦ ਖਾਨ ਨੂੰ ਡਾਢਾ ਗੁੱਸਾ ਚੜ ਗਿਆ ਤੇ ਉਹਨੇ ਹੁਕਮ ਦਿੱਤਾ ਕਿ ਉਹਨਾਂ ਸਾਰਿਆਂ ਨੂੰ , ਜਿਹੜੇ ਅਗ ਲੈਣ ਗਏ ਸਨ ਤੇ ਉਹਦੇ ਬਿਨਾਂ ਪਰਤੇ ਸਨ , ਮਾਰ ਦਿਤਾ ਜਾਏ। | ਜਦੋਂ ਅਗ ਲਿਆਉਣ ਲਈ ਸੀਰੇਨ ਦੀ ਵਾਰੀ ਆਈ , ਉਹ ਰੀਂਗ ਉਸ ਥਾਂ 'ਤੇ ਪਹੁੰਚਿਆ , ਜਿਥੇ ਉਹਨੇ ਆਪਣੇ ਪਿਓ ਨੂੰ ਲੁਕਾਇਆ ਹੋਇਆ ਸੀ ਤੇ ਉਹਦੇ ਤੋਂ ਪੁੱਛਣ ਲਗਾ : “ਅੱਬਾ , ਕੀ ਕਰਾਂ ? ਪਹਾੜ ਤੋਂ ਡੇਰੇ ਅਗ ਲਿਆਂਦੀ ਕਿਵੇਂ ਜਾਵੇ ? ਬੁੱਢੇ ਨੇ ਆਖਿਆ : “ਬਲਦੀਆਂ ਲਕੜੀਆਂ ਨਾ ਲਈਂ - ਉਹ ਰਾਹ 'ਚ , ਧੁਖਣ ਲਗ ਪੈਣਗੀਆਂ ਜਾਂ ਮੀਂਹ ਨਾਲ ਬੁਝ ਜਾਣਗੀਆਂ। ਆਪਣੇ ਨਾਲ ਇਕ ਵੱਡਾ ਸਾਰਾ ਭਾਂਡਾ ਲੈ ਜਾ ਤੇ ਉਹਨੂੰ ਭਖ਼ਦੇ ਅੰਗਿਆਰਾਂ ਨਾਲ ਪੂਰਾ ਭਰ ਲਈਂ। ਅਗ ਡੇਰੇ ਤਕ ਤੂੰ ਸਿਰਫ਼ ਇਸ ਤਰ੍ਹਾਂ ਲਿਆ ਸਕੇਂਗਾ। ਸੀਰੇਨ ਨੇ ਉਵੇਂ ਹੀ ਕੀਤਾ , ਜਿਵੇਂ ਉਹਨੂੰ ਉਹਦੇ ਪਿਓ ਨੇ ਆਖਿਆ ਸੀ , ਤੇ ਉਹ ਪਹਾੜ ਤੋਂ ਭਖ਼ਦੇ ਅੰਗਿਆਰਾਂ ਦਾ ਭਾਂਡਾ ਭਰ ਕੇ ਲੈ ਆਇਆ । ਲੋਕਾਂ ਨੇ ਅੱਗਾਂ ਬਾਲ ਲਈਆਂ , ਆਪਣੇ ਆਪ ਨੂੰ ਸੁਕਾ ਤੇ ਨਿੱਘਾ ਕਰ ਲਿਆ ਤੇ ਆਪਣੀ ਰੋਟੀ ਪਕਾ ਲਈ । ਜਦੋਂ ਸੰਨਦ ਖਾਨ ਨੂੰ ਪਤਾ ਲਗਾ , ਉਹਨਾਂ ਨੂੰ ਅਗ ਲਿਆ ਕੇ ਦੇਣ ਵਾਲਾ ਕੋਣ ਸੀ , ਉਹਨੇ ਹੁਕਮ ਦਿਤਾ ਕਿ ਸੀਰੇਨ ਉਹਦੇ ਅਗੇ ਪੇਸ਼ ਹੋਵੇ। ਇਹ ਕਿਵੇਂ ਹੋਇਆ ਕਿ ਤੂੰ ਜਿਹਨੂੰ , ਪਤਾ ਸੀ , ਅਗ ਕਿਵੇਂ ਲਿਆਈ ਜਾ ਸਕਦੀ ਏ , ਚੁਪ ਰਿਹਾ ?' ਉਹ ਕੜਕਿਆ। ਤੂੰ ਇਕਦਮ ਈ ਕਿਉਂ ਨਾ ਬੋਲ ਪਿਆ ? “ਇਸ ਲਈ ਕਿ ਲਿਆਉਣ ਦੀ ਜਾਚ ਮੈਨੂੰ ਆਪ ਵੀ ਨਹੀਂ ਸੀ ਆਉਂਦੀ , ਸੀਰੇਨ ਨੇ ਉਹਨੂੰ ਦਸਿਆ। “ਪਰ ਲਿਆ ਤਾਂ ਵੀ ਤੂੰ ਸਕਿਆ। ਇੰਜ ਕਿਸ ਤਰ੍ਹਾਂ ਹੋਇਆ ? ਖਾਨ ਪੁੱਛੀ ਗਿਆ । ਤੇ ਉਹ ਆਪਣੇ ਸਵਾਲ ਸੀਰੇਨ ਦੇ ਮੂੰਹ ਉਤੇ ਇੰਜ ਦਬਾ - ਦਬ ਮਾਰਦਾ ਗਿਆ ਕਿ ਸੀਰੇਨ ਨੇ ਅਮੀਰ ਇਕਬਾਲ ਕਰ ਲਿਆ ਕਿ ਉਹ ਖਾਨ ਦੇ ਹੁਕਮ ਆਪਣੇ ਪਿਓ ਦੀਆਂ ਸਿਆਣੀਆਂ ਸਲਾਹਵਾਂ ਦਾ ਸਦਕਾ ਪੂਰੇ ਕਰ ਸਕਿਆ ਸੀ । “ਪਿਓ ਕਿਥੇ ਏ ਤੇਰਾ ? ਖਾਨ ਨੇ ਪੁਛਿਆ। ਸੀਰੇਨ ਨੇ ਕਿਹਾ : ਮੈਂ ਉਹਨੂੰ ਚਮੜੇ ਦੀ ਇਕ ਵੱਡੀ ਸਾਰੀ ਛਟ 'ਚ ਪਾ ਤੋੜ ਨਾਲ ਲੈ ਕੇ ਆਇਆਂ ।" ਫੇਰ ਸੰਨਦ ਖਾਨ ਨੇ ਹੁਕਮ ਦਿੱਤਾ ਕਿ ਬੁੱਢੇ ਨੂੰ ਉਹਦੇ ਸਾਹਮਣੇ ਪੇਸ਼ ਕੀਤਾ ਜਾਵੇ , ਤੇ ਉਹ ਉਹਨੂੰ ਕਹਿਣ ਲਗਾ : “ਮੈਂ ਆਪਣਾ ਹੁਕਮ ਮੰਸੂਖ਼ ਕਰਦਾ ਹਾਂ। ਬੁੱਢੇ ਨੌਜਵਾਨ ਲਈ ਬੋਝ ਨਹੀਂ ਹੁੰਦੇ । ਉਮਰ ਕੋਲ ਸਿਆਣਪ ਦੀ ਏ। ਤੈਨੂੰ ਹੁਣ ਲੁੱਕਣ ਦੀ ਲੋੜ ਨਹੀਂ , ਤੂੰ ਬਾਕੀਆਂ ਨਾਲ ਖੁਲ੍ਹੇ ਆਮ ਚਲ ਸਕਣੈ ।