ਪੰਨਾ:ਮਾਣਕ ਪਰਬਤ.pdf/250

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੋਨੇ ਦਾ ਪਿਆਲਾ ਬੁਰਯਾਤ ਪਰੀ-ਕਹਾਣੀ

ਕਹਿੰਦੇ ਨੇ , ਬੜਾ ਹੀ ਚਿਰ ਹੋਇਆ , ਪੁਰਾਣੇ ਜ਼ਮਾਨੇ ਵਿਚ , ਸੰਦ ਨਾਂ ਦਾ ਇਕ ਜ਼ੋਰਾਵਰ ਖਾਨ ਹੁੰਦਾ ਸੀ। ਇਕ ਦਿਨ ਉਹਨੇ ਆਪਣੇ ਆਪ ਤੇ ਆਪਣੇ ਲੋਕਾਂ ਨੂੰ ਨਵਿਆਂ ਇਲਾਕਿਆਂ ਵਿਚ ਲਿਜਾਣ ਦਾ ਫ਼ੈਸਲਾ ਕੀਤਾ , ਜਿਥੇ ਡੇਰੇ ਲਾਣ ਦੀਆਂ ਥਾਵਾਂ ਪਹਿਲਾਂ ਨਾਲੋਂ ਚੰਗੀਆਂ ਤੇ ਚਰਾਂਦਾਂ ਪਹਿਲਾਂ ਨਾਲੋਂ ਭਰਵੀਆਂ ਸਨ। ਪਰ ਉਹਨਾਂ ਇਲਾਕਿਆਂ ਦੀ ਵਾਟ ਲੰਮੀ ਤੇ ਔਖੀ ਸੀ। ਚੱਲਣ ਤੋਂ ਪਹਿਲਾਂ , ਸੰਨਦ ਖਾਨ ਨੇ ਹੁਕਮ ਦਿੱਤਾ ਕਿ ਸਾਰੇ ਬੁਢਿਆਂ ਨੂੰ ਮਾਰ ਦਿਤਾ ਜਾਵੇ। “ਬੁਢੇ ਰਾਹ ਚ ਸਾਡੇ ਲਈ ਬੋਝ ਬਣਨਗੇ ," ਉਹਨੇ ਆਖਿਆ। “ਸਾਡੇ ਨਾਲ ਇਕ ਵੀ ਬੁੱਢਾ ਜਾਂ ਬੁੱਢੀ ਨਹੀਂ ਹੋਣੀ ਚਾਹੀਦੀ , ਇਕ ਵੀ ਜਿਊਂਦਾ ਨਹੀਂ ਛੱਡਣਾ ਚਾਹੀਦੈ। ਜਿਹੜਾ ਮੇਰਾ ਹੁਕਮ ਨਹੀਂ ਮੰਨੇਗਾ , ਉਹਨੂੰ ਸਖ਼ਤ ਸਜ਼ਾ ਦਿਤੀ ਜਾਵੇਗੀ। ਹੁਕਮ ਡਾਢੇ ਕਹਿਰ ਵਾਲਾ ਸੀ , ਤੇ ਲੋਕਾਂ ਦੇ ਦਿਲ ਉਦਾਸੀ ਨਾਲ ਭਰ ਗਏ। ਪਰ ਚਾਰਾ ਕੋਈ ਨਹੀਂ ਸੀ , ਉਹਨਾਂ ਨੂੰ ਉਵੇਂ ਹੀ ਕਰਨਾ ਪੈਣਾ ਸੀ ਜਿਵੇਂ ਖਾਨ ਦੀ ਮਰਜ਼ੀ ਸੀ। ਉਹ ਸਾਰੇ ਖਾਨ ਤੋਂ ਡਰਦੇ ਸਨ ਤੇ ਉਹਨਾਂ ਨੂੰ ਉਹਦੀ ਹੁਕਮ --ਅਦੂਲੀ ਦੀ ਹਿੰਮਤ ਨਹੀਂ ਸੀ ਪੈਂਦੀ। ਸੰਨਦ ਖਾਨ ਦੀ ਰਿਆਇਆ ਵਿਚੋਂ ਇਕ ਆਦਮੀ , ਸੀਰੇਨ ਨਾਂ ਦੇ ਇਕ ਨੌਜਵਾਨ , ਨੇ ਕਸਮ ਖਾਧੀ ਕਿ ਉਹ ਆਪਣੇ ਬੁੱਢੇ ਪਿਓ ਨੂੰ ਨਹੀਂ ਮਾਰੇਗਾ। ਪੱਤਰ ਤੇ ਪਿਓ ਨੇ ਰਾਇ ਮੇਲੀ ਕਿ ਸੀਰੇਨ ਬੁੱਢੇ ਨੂੰ ਚਮੜੇ ਦੀ ਇਕ ਵੱਡੀ ਸਾਰੀ ਛਟ ਵਿਚ ਲੁਕਾਂ ਲਵੇਗਾ , ਤੇ ਉਹਨੂੰ ਸੰਦ ਖਾਨ ਤੇ ਹੋਰ ਹਰ ਕਿਸੇ ਤੋਂ ਚੋਰੀ , ਨਵੇਂ ਇਲਾਕਿਆਂ ਨੂੰ ਲੈ ਜਾਏਗਾ। ਜਿਥੋਂ ਤਕ ਇਹ ਸਵਾਲ ਸੀ ਕਿ ਅਗੋਂ ਜਾ ਕੇ ਕੀ ਬਣੇਗਾ , ਉਹਨਾਂ ਸੋਚਿਆ , ਵੇਖੀ - ਡਿੱਠੀ ਜਾਵੇਗੀ ... ਸੰਨਦ ਖਾਨ ਨੇ ਪੁਰਾਣਾ ਡੇਰਾ ਛਡ ਦਿਤਾ ਤੇ ਆਪਣੇ ਲੋਕਾਂ ਤੇ ਇੱਜੜਾਂ ਨੂੰ ਨਾਲ ਲੈ ਉਤਰ ਵਲੋਂ ਦੁਰਾਡੇ ਇਲਾਕਿਆਂ ਨੂੰ ਹੋ ਪਿਆ। ਤੇ ਉਹਨਾਂ ਦੇ ਨਾਲ , ਸੀਰੇਨ ਦੇ ਘੋੜੇ ਉਤੇ ਰਖੀ ਚਮੜੇ ਦੀ ਇਕ ਵਡੀ ਸਾਰੀ ਛਟ ਵਿਚ ਉਹਦਾ ਬੁੱਢਾ ਪਿਓ ਵੀ ਗਿਆ। ਸੀਰੇਨ, ਦੂਜਿਆਂ ਤੋਂ ਲੁਕਾ - ਛੁਪਾ ਆਪਣੇ ਪਿਓ ਨੂੰ ਖਾਣ ਪੀਣ ਨੂੰ ਦੇਂਦਾ , ਤੇ ਜਦੋਂ ਕਦੀ ਵੀ ਉਹ ਡੇਰਾ ਲਾਂਦੇ , ਉਹ ਸ਼ਾਹ ਹਨੇਰਾ ਪੈਣ ਤਕ ਉਡੀਕਦਾ , ਛੋਟੇ ੨੩੬