ਪੰਨਾ:ਮਾਣਕ ਪਰਬਤ.pdf/248

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਛੋਟੇ ਕੱਦ ਵਾਲੀ ਬੁੱਢੀ ਨੇ ਆਖਿਆ : “ਇਹ ਕਿਵੇਂ ਹੋਇਆ ਕਿ ਤੂੰ ਜਿਹੜੀ ਮਰ ਗਈ ਮੈਂ ਤੇ ਜਿਹੜੀ ਫੇਰ ਜਿਉਂ ਪਈ , ਤੂੰ ਜਿਹੜੀ ਗੁਆਚ ਗਈ ਸੌ ਤੇ ਫੇਰ ਲਭ ਪਈ , ਇਹ ਕਿਵੇਂ ਹੋਇਆ ਕਿ ਤੂੰ ਖੁਸ਼ੀਆਂ ਨਹੀਂ ਮਨਾਂਦੀ ? ਤੁਹਾਨੂੰ ਇਕ ਦੂਜੇ ਨਾਲ ਪਹਿਲਾਂ ਵਾਂਗ ਈ ਪਿਆਰ ਕਰਨਾ ਚਾਹੀਦੈ , ਤੁਹਾਨੂੰ ਸੱਜਣਤਾਈ ਤੇ ਅਮਨ - ਚੈਨ ਨਾਲ ਰਹਿਣਾ ਚਾਹੀਦੈ। ਦੋਵੇਂ ਤੁਸੀਂ , ਮੇਰੇ ਕਹੇ 'ਤੇ ਕੰਨ ਧਰੋ ਜਿਵੇਂ ਮੈਂ ਕਹਿੰਦੀ ਆਂ , ਉਵੇਂ ਈ ਕਰੋ । | ਮੁਟਿਆਰ ਮੰਨ ਗਈ ਤੇ ਪੋਲੇ ਜਿਹੇ ਕਹਿਣ ਲਗੀ : “ਓਗਾ , ਜਿਵੇਂ ਤੂੰ ਕਹਿਣੀ ਏਂ , ਮੈਂ ਉਵੇਂ ਈ ਕਰਾਂਗੀ , ਮੈਂ ਮੁਆਫ਼ ਕਰ ਦਿਆਂਗੀ ਤੇ ਭੁਲ ਜਾਵਾਂਗੀ । ਤੇ ਇਹ ਸੁਣ ਖਰਜ਼ੀਤ - ਏਰਗੇਨ ਉਠ ਖਲੋਤਾ ਤੇ ਨੱਚਣ ਲਗ ਪਿਆ , ਲੁੱਡੀ ਪਾਣ ਤੇ ਫ਼ਰਨ - ਮੁਟਿਆਰ ਨੂੰ ਗਲੇ ਲਾਣ ਤੇ ਚੁੰਮਣ ਲਗ ਪਿਆ। | ਫੇਰ ਉਹਨਾਂ ਡੱਬੇ ਘੋੜੇ ਉਤੇ ਚਾਂਦੀ ਦੀ ਕਾਠੀ ਪਾਈ ਤੇ ਉਹਦੇ ਮੂੰਹ ਵਿਚ ਚਾਂਦੀ ਦੀ ਲਗਾਮ ਦਿਤੀ; ਉਹਨਾਂ ਉਹਦੇ ਉਤੇ ਚਾਂਦੀ ਦੀ ਝੁਲ ਪਾਈ , ਤੇ ਉਹਦੇ ਪਾਸੇ ਨਾਲ ਚਾਂਦੀ ਦਾ ਇਕ ਛਾਂਟਾ ਲਮਕਾ ਦਿਤਾ। ਤੇ ਫ਼ਰਨ - ਮੁਟਿਆਰ ਨੂੰ ਵਧੀਆ ਤੋਂ ਵਧੀਆ ਵੇਸ ਪੁਆਏ ਗਏ , ਤੇ ਉਹ ਤੇ ਖਰਜ਼ੀਤ - ਬੋਰਗੇਨ ਆਪਣੇ ਰਾਹੇ ਪੈ ਗਏ । | ਉਹਨਾਂ ਨੂੰ ਬੜਾ , ਬੜਾ ਹੀ ਚਿਰ ਲਗਾ । ਸਿਆਲਾਂ ਦੀ ਰੂਹ ਉਹਨਾਂ ਨੂੰ ਪੈਣ ਵਾਲੀ ਬਰਫ਼ ਤੋਂ ਲਗੀ , ਹੁਨਾਲੇ ਦੀ ਸੂਹ ਉਹਨਾਂ ਨੂੰ ਪੈਣ ਵਾਲੇ ਮੀਂਹ ਤੋਂ ਲਗੀ , ਪਤਝੜ ਦੀ ਸੂਹ ਉਹਨਾਂ ਨੂੰ ਉਸ ਕਹਰੇ ਤੋਂ ਲਗੀ . ਜਿਹੜਾ ਪੈਲੀਆਂ ਉਤੇ ਪਸਰਿਆ ਪਿਆ ਸੀ। ਉਹ ਅਗੇ ਤੇ ਅਗੇ ਚਲਦੇ ਗਏ , ਤੇ ਅਖ਼ੀਰ ਉਹ ਖਰਜੀਤ - ਬੋਰਗੇਨ ਦੇ ਯੂਰਤੇ ਵਿਚ ਪਹੁੰਚ ਪਏ । ਖਰਜ਼ੀਤ - ਬੋਰਗੇਨ ਦੇ ਸਾਰੇ ਰਿਸ਼ਤੇਦਾਰ , ਉਹਦੇ ਨੌ ਦੇ ਨੋਂ ਭਰਾ , ਵਹੁਟੀ ਨੂੰ ਅਗੋਂ ਲੈਣ ਆਏ । ਘੋੜਾ ਬਣ ਵਾਲੀ ਥਾਂ ਤੋਂ ਲੈ ਕੇ 'ਯੂਰਤੇ ਤਕ ਉਹਨਾਂ ਹਰੀ ਘਾਹ ਦਾ ਗਲੀਚਾ ਵਿਛਾ ਦਿਤਾ। “ਜਦੋਂ ਵਹੁਟੀ ਆਵੇਗੀ , ਉਹ ਆਪੋ ਵਿਚ ਕਹਿਣ ਲਗੇ , "ਉਹ ਇਕ ਪੈਰ ਧਰੇਗੀ ਤੇ ਫੇਰ ਇਕ ਹੋਰ ਧਰੇਗੀ, ਤੇ ਜਿਥੇ ਕਿਤੇ ਵੀ ਉਹ ਜਾਏਗੀ , ਉਹਦੀਆਂ ਪੈੜਾਂ 'ਚੋਂ ਸੇਬਲਾਂ ਕੁਦ ਨਿਕਲਣਗੀਆਂ। ਤੇ ਇਸ ਖਿਆਲ ਨਾਲ ਉਹ ਤੀਰ - ਕਮਾਨ ਬਣਾਣ ਲਗ ਪਏ ਤੇ ਉਹਨਾਂ ਏਨੀ ਮਿਹਨਤ ਕੀਤੀ ਕਿ ਉਹਨਾਂ ਦੇ ਹੱਥਾਂ ਦੀਆਂ ਤਲੀਆਂ ਤੋਂ ਮਾਸ ਲਹਿ ਗਿਆ। ਤੇ ਖਰਜ਼ੀਤ - ਬੋਰਗੇਨ ਦੀਆਂ ਅਠ ਭੈਣਾਂ ਧਾਗਾ ਕੱਤਣ ਲਗੀਆਂ , ਤੇ ਉਹਨਾਂ ਵੀ ਏਡੀ ਮਿਹਨਤ ਕੀਤੀ ਕਿ ਉਹਨਾਂ ਦੀਆਂ ਉਂਗਲਾਂ ਤੋਂ ਮਾਸ ਲਹਿ ਗਿਆ। ਉਹ ਵਹੁਟੀ ਨੂੰ ਉਡੀਕਣ ਲਗੀਆਂ ਤੇ ਆਪੋ ਵਿਚ ਕਹਿਣ ਲਗੀਆਂ : ਜਦੋਂ ਉਹ ਆਵੇਗੀ , ਉਹ ਪਹਿਲੀ ਆਵਾਜ਼ 'ਚ ਗਲ ਕਰੇਗੀ ਤੇ ਉਹਦੇ ਮੂੰਹੋਂ ਕੀਮਤੀ ਲਾਲ ਮ ਝੜਨਗੇ ।” ਫੇਰ ਖਰਜ਼ੀਤ - ਬੋਰਗੇਨ ਆਪਣੀ ਵਹੁਟੀ ਨਾਲ ਅਪੜਿਆ , ਤੇ ਦੋ ਭੈਣਾਂ ਨੇ ਉਹਨਾਂ ਦੇ ਘੋੜੇ ਕਿ ਨਾਲ ਬੰਨ੍ਹ ਦਿਤੇ। ਉਹਨਾਂ ਵਹੁਟੀ ਨੂੰ ਬਾਹਵਾਂ ਵਿਚ ਲੈ ਲਿਆ ਤੇ ਹੇਠਾਂ ਉਤਾਰ ਲਿਆ। ਵਹੁਟੀ ਰੂਪੀ ਆਵਾਜ਼ ਵਿਚ ਬੋਲੀ ਤੇ ਉਹਦੇ ਮੂੰਹੋਂ ਲਾਲ ਮੋਤੀ ਝੜਨ ਲਗੇ , ਤੇ ਕੁੜੀਆਂ ਮੋਤੀ ਚੁੱਗਣ ਤੋਂ ਪਾਰ ਮਤੀ ਲਾਲ ਮੋਤੀ 4 ਕਿਲਿਆਂ ਤੇ ਧਾਗੇ ਵਿਚ २३४