ਪੰਨਾ:ਮਾਣਕ ਪਰਬਤ.pdf/247

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਰੇ ਹੁਣੇ ਕਪੜੇ ਪਾ ਲਏ । ਸ਼ੈਤਾਨ ਦੀ ਧੀ ਨੇ ਸਾਡੇ ਸਾਰਿਆਂ ਨਾਲ, ਫ਼ਰੇਬ ਖੇਡਿਐ , ਉਹਨੇ ਏਥੇ ਆਪਣਾ ਘਰ ਚਲਿੱਤਰ ਨਾਲ ਬਣਾਇਐ ... ਛੋਟੇ ਕੱਦ ਵਾਲੀ ਬੁੱਢੀ ਕੋਲ ਜਾ ਤੇ ਆਪਣੀ ਵਹੁਟੀ ਦੀ ਮਿੰਨਤ ਕਰ , ਉਹ ਸਾਡੇ ਵਲ ਪਰਤ ਆਵੇ। ਉਹਨੂੰ ਏਥੇ ਲੈ ਆ। ਜਿਥੋਂ ਤਕ ਸ਼ੈਤਾਨ ਦੀ ਧੀ ਦਾ ਸਵਾਲ ਏ , ਉਹਨੂੰ ਮੋਗਲੀ ਘੜੇ ਦੀ ਪੂਛਲ ਨਾਲ ਬਨੁ ਦੇ ਤੇ ਘੋੜੇ ਨੂੰ ਹਿਕ ਬਾਹਰ ਖੁਲ੍ਹੇ ਮੈਦਾਨ 'ਚ ਲੈ ਜਾ। ਉਹਦਆਂ ਹੱਡੀਆਂ ਮੈਦਾਨ 'ਚ ਖਲੇਰ ਦੇਣ ਸੂ ! ਨਹੀਂ ਤਾਂ ਉਹ ਸਾਨੂੰ ਸਾਰਿਆਂ ਨੂੰ ਮਾਰ ਦੇਵੇਗੀ - ਆਦਮੀਆਂ ਨੂੰ ਵੀ ਤੇ ਇੱਜੜਾਂ ਨੂੰ ਵੀ । ਸ਼ੈਤਾਨ ਦੀ ਧੀ ਨੇ ਉਹਦੀ ਗਲ ਸੁਣ ਲਈ ਤੇ ਸਹਿਮ ਤੇ ਗੁੱਸੇ ਨਾਲ ਕਾਲੀ ਪੈ ਗਈ। ਖਰਜ਼ੀਤ - ਬੋਰਗੇਨ ਨੇ ਉਹਦੀ ਗਲ ਸੁਣੀ ਤੇ ਉਹ ਗੁੱਸੇ ਨਾਲ ਲਾਲ ਹੋ ਗਿਆ। ਉਹਨੇ ਸ਼ੈਤਾਨ ਦੀ ਧੀ ਨੂੰ ਫੜ ਲਿਆ , ਉਹਨੂੰ ਲੱਤੋਂ ਘਸੀਟ 'ਯੁਰਤੇ' ਵਿਚੋਂ ਕਢ ਲਿਆ ਤੇ ਜੰਗਲੀ ਘੋੜੇ ਦੀ ਪੂਛ ਨਾਲ ਬੰਨ੍ਹ ਦਿਤਾ। ਘੋੜਾ ਸਿਰਪਟ ਖੁਲੇ ਮੈਦਾਨ ਵਲ ਦੌੜ ਪਿਆ , ਉਹਨੇ ਸ਼ੈਤਾਨ ਦੀ ਧੀ ਨੂੰ ਦੁਲੱਤੀਆਂ ਮਾਰੀਆਂ ਤੇ ਮਧਲਿਆ , ਤੇ ਉਹਦਾ ਕਾਲਾ ਪਿੰਡਾ ਕੀੜਿਆਂ ਤੇ ਸੱਪਾਂ ਦਾ ਢੇਰ ਬਣ ਗਿਆ , ਤੇ ਉਹ ਖਜ਼ਾਂਤ - ਬੇਰਗੇਨ ਤੇ ਉਹਦੇ ਪਿਉ ਨੇ ਇਕੱਠੇ ਕਰ ਲਏ ਤੇ ਸਾੜ ਦਿਤੇ। ਇਸ ਪਿਛੋਂ ਖਰਜ਼ੀਤ - ਬੋਰਗੇਨ ਘੋੜੇ ਚੜ੍ਹ ਛੋਟੇ ਕੱਦ ਵਾਲੀ ਬੁੱਢੀ ਦੇ ਯੂਰਤੇ ਵਲ ਹੈ ਪਿਆ। ਉਹ ਘੜਾ ਬੰਨਣ ਵਾਲੀ ਥਾਂ ਆਪਣੇ ਘੋੜੇ ਉਤੋਂ ਕੁੱਦ ਪਿਆ , ਤੇ ਛੋਟੇ ਕੱਦ ਵਾਲੀ ਬੁੱਢੀ ਨੇ ਉਹਨੂੰ ਵੇਖ ਲਿਆ ਤੋਂ ਉਹ ਛੇਤੀ ਨਾਲ ਆਪਣੇ 'ਯੁਰਤੇ' ਵਿਚੋਂ ਨਿਕਲੀ । ਉਹਨੂੰ ਡਾਢੀ ਖੁਸ਼ੀ ਚੜ੍ਹ ਗਈ , ਇੰਜ ਜਿਵੇਂ ਕੋਈ ਅਜਿਹਾ , ਜਿਹਨੂੰ ਗੁਆਚ ਗਿਆ ਸਮਝ ਲਿਆ ਗਿਆ ਹੋਵੇ , ਫੇਰ ਲਭ ਪਿਆ ਹੋਵੇ , ਜਾਂ ਇੰਜ ਜਿਵੇਂ ਕੋਈ ਅਜਿਹਾ , ਜਿਹਨੂੰ ਗੁਜ਼ਰ ਗਿਆ ਸਮਝ ਲਿਆ ਗਿਆ ਹੋਵੇ , ਫੇਰ ਜਿਉਂ ਪਿਆ ਹੋਵੇ। ਘੋੜਾ ਬੰਨ੍ਹਣ ਵਾਲੀ ਥਾਂ ਤੋਂ ਯੂਰਤੇ ਤਕ ਉਹਨੇ ਹਰੀ ਘਾਹ ਦਾ ਗਲੀਚਾ ਵਿਛਾਇਆ ਤੇ ਉਹਨੇ ਆਪਣੀ ਸਭ ਤੋਂ ਚੰਗੀ ਤੇ ਪਲੀ ਦੀ ਭੇਡ ਤੇ ਵਧ ਤੋਂ ਵਧ ਮਾਸ ਵਾਲਾ ਘੋੜਾ ਵਢਿਆ ਤੇ ਵਿਆਹ ਦੀ ਜ਼ਿਆਫ਼ਤ ਦੀ ਤਿਆਰੀ ਕਰਨ ਲਗੀ । ਤੇ ਏਧਰ ਫ਼ਰਨ - ਮੁਟਿਆਰ ਨੇ ਖਰਜ਼ੀਤ - ਬੋਰਗੇਨ ਵਲ ਵੇਖਿਆ ਤੇ ਉਹਦਾ ਰੋਣਾ ਨਿਕਲ ਆਇਆ । “ਕਿਉਂ ਆਇਐਂ ਮੇਰੇ ਕੋਲ ? ਟਿਆਰ ਨੇ ਉਹਦੇ ਤੋਂ ਪੁੱਛਿਆ। “ਤੂੰ ਅਠਵੇਂ ਸ਼ੈਤਾਨ ਦੀ ਧੀ ਨੂੰ ਮਰਾ ਲਹੂ ਡੋਲ੍ਹ ਲੈਣ , ਮੇਰਾ ਸੁਹਣਾ ਮਾਸ ਮੂੰਡ ਲੈਣ ਦਿਤਾ ਤੇ ਮੇਰਾ ਪਿੰਡਾ ਚਿੱਟੇ ਕੁਤਿਆਂ ਦਾ ਹਵਾਲੇ ਕਰ ਦਿੱਤਾ। ਹੁਣ ਏਥੇ ਨੂੰ ਕਿਵੇਂ ਆ ਸਕਣੈ ? ਦੁਨੀਆਂ 'ਚ ਏਨੀਆਂ ਮੁਟਿਆਰਾਂ ਨੇ , ਜਿੰਨੀਆਂ ਪੰਛੀਆਂ ਦੇ ਰਹਿਣ ਦੀਆਂ ਥਾਵਾਂ ਦੁਨੀਆਂ 'ਚ ਏਨੀਆਂ ਔਰਤ ਨੇ , ਜਿੰਨੀਆਂ ਮੱਛੀਆਂ ਵੀ ਨਹੀਂ । ਜਾ ਤੇ ਆਪਣੀ ਵਹੁਟੀ ਉਹਨਾਂ | ਚ ਲਭ । ਮੈਂ ਨਹੀਂ ਤੇਰੇ ਨਾਲ ਵਿਆਹ ਕਰਾਣ ਲਗੀ ।” "ਮੇਂ ਅਠਵੇਂ ਸ਼ੈਤਾਨ ਦੀ ਧੀ ਦੇ ਹਵਾਲੇ ਤੈਨੂੰ ਕਦੀ ਨਹੀਂ ਸੀ ਕੀਤਾ " ਖਰਜ਼ੀਤ - ਬੋਰਗੇਨ ਨੇ ਆਖਿਆ । T" ਨੂੰ ਚਿੱਟੇ ਕੁਤਿਆਂ ਦੇ ਹਵਾਲੇ ਕਦੀ ਨਹੀਂ ਸੀ ਕੀਤਾ। ਜਦੋਂ ਮੈਂ ਤਾਇਗਾ 'ਚ ਲੰਮੜੀ ਪਿਛੇ ਘੋੜਾ ਪਾਇਆ " , ਮੈਂ ਤੈਨੂੰ ਵਿਖਾਇਆ ਸੀ , ਤੂੰ ਕਿਹੜੇ ਰਾਹੇ ਜਾਣਾ ਏ। ਮੈਂ ਤੈਨੂੰ ਇਹ ਨਹੀਂ ਸੀ ਆਖਿਆ , ਜਾ ਤੇ ਆਪਣੀ ਦੇ ਮੂੰਹ 'ਚ ਜਾ ਪੇ।" ਛੋਟੇ ਕਦ ਵਾਲੀ ਬੁੱਢੀ ਨੇ ਆਪਣੀ ਸੱਜੀ ਅਖ ਦੇ ਅਥਰੂ ਪੂੰਝੇ , ਉਹਨੇ ਆਪਣੀ ਖੱਬੀ ਅੱਖ ਦੇ ਅਥਰੂ ਤੋਂ ਫ਼ਰਨ - ਟਿਆਰ ਤੇ ਖਰਜ਼ੀਤ - ਬੋਰਗੇਨ ਦੇ ਵਿਚਕਾਰ ਬਹਿ ਗਈ । ੨੩੩