ਪੰਨਾ:ਮਾਣਕ ਪਰਬਤ.pdf/242

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਹੁਟੀ ਲਈ ਤੁਹਾਨੂੰ ਚੋਖਾ ਕੁਝ ਤਾਰਨਾ ਪਵੇਗਾ , ਛੋਟੇ ਕਦ ਵਾਲੀ ਬੁੱਢੀ ਨੇ ਆਖਿਆ । “ਤੁਹਾਨੂੰ ਏਨੀਆਂ ਗਾਵਾਂ ਤੇ ਘੋੜੇ ਮੈਨੂੰ ਦੇਣੇ ਪੈਣਗੇ , ਜਿੰਨੇ ਮੇਰੀ ਪੈਲੀ 'ਚ ਸਮਾ ਸਕਣ। ਗਾਵਾਂ ਤੇ ਘੜੇ ਛੇਤੀ ਹੀ ਛੋਟੇ ਕੱਦ ਵਾਲੀ ਬੁੱਢੀ ਦੀ ਪੈਲੀ ਵਿਚ ਹਿਕ ਲਿਆਂਦੇ ਗਏ , ਤੇ ਉਹ ਏਨੇ ਸਾਰੇ ਸਨ ਕਿ ਉਹਨਾਂ ਦਾ ਸ਼ੁਮਾਰ ਹੀ ਨਹੀਂ ਸੀ ਹੋ ਸਕਦਾ। | ਫੇਰ ਉਹਨਾਂ ਮੁਟਿਆਰ ਨੂੰ ਨਵੇਂ ਸੁਹਣੇ ਕਪੜੇ ਪੁਆਏ , ਉਹਨੂੰ ਛੇਤੀ - ਛੇਤੀ ਤੇ ਚੰਗੀ ਤਰ੍ਹਾਂ ਤਿਆਰ ਕੀਤਾ। ਉਹਨਾਂ ਇਕ ਡੱਬਾ ਘੋੜਾ ਲਿਆਂਦਾ , ਘੋੜੇ ਨੂੰ ਚਾਂਦੀ ਦੀ ਲਗਾਮ ਪਾਈ , ਉਹਦੇ ਉਤੇ ਉਹਨਾਂ ਇਕ ਚਾਂਦੀ ਦੀ ਕਾਠੀ ਰੱਖੀ ਤੇ ਉਹਦੇ ਪਾਸੇ ਨਾਲ ਚਾਂਦੀ ਦਾ ਇਕ ਛਾਂਟਾ ਲਮਕਾ ਦਿਤਾ। ਖਰਜ਼ੀਤ - ਬੋਰਗੇਨ ਨੇ ਆਪਣੀ ਵਹੁਟੀ ਦਾ ਹਥ ਫੜ ਲਿਆ , ਉਹਨੂੰ ਬਾਹਰ ਲੈ ਆਇਆ , ਡੱਬੇ ਘੋੜੇ ਉਤੇ ਬਿਠਾ ਦਿਤਾ , ਤੇ ਉਹਦੇ ਨਾਲ ਘਰ ਵਲ ਹੋ ਪਿਆ । ਉਹ ਘੋੜੇ ਚੜ੍ਹੇ ਜਾ ਰਹੇ ਸਨ , ਜਦੋਂ ਅਚਣਚੇਤ ਹੀ ਖਰਜ਼ੀਤ - ਬੋਰਗੇਨ ਨੂੰ ਰਾਹ ਵਿਚ ਇਕ ਲੰਮੜੀ ਦਿਸ ਪਈ। ਖਰਜ਼ੀਤ - ਬੋਰਗੇਨ ਤੋਂ ਰਿਹਾ ਨਾ ਗਿਆ , ਤੇ ਉਹ ਕਹਿਣ ਲਗਾ : "ਮੈਂ ਲੂੰਮੜੀ ਦੇ ਪਿਛੇ ਜਾ ਰਿਹਾਂ , ਪਰ ਛੇਤੀ ਈ ਵਾਪਸ ਆ ਜਾਵਾਂਗਾ। ਤੇ ਤੂੰ ਏਸੇ ਰਾਹ 'ਤੇ ਈ ਚਲੀ ਜਾਈਂ , ਓਸ ਥਾਂ ਤਕ , ਜਿਥੇ ਇਹਦੇ ਦੋ ਹਿੱਸੇ ਹੋ ਦੋ ਪਾਸੇ ਨਿਕਲ ਜਾਂਦੇ ਨੇ। ਪੂਰਬ ਵਾਲੇ ਪਾਸੇ ਸੇਬਲ ਦੀ ਖਲ ਟੰਗੀ ਹੋਈ ਹੋਵੇਗੀ ਤੇ ਪੱਛਮ ਵਾਲੇ ਪਾਸੇ - ਚਿੱਟੀ ਧੌਣ ਵਾਲੇ ਰਿਛ ਦੀ ਖਲ। ਪੱਛਮ ਵਾਲੇ ਰਾਹ ਵਲ ਨਾ ਮੁੜੀਂ । ਓਸ ਰਾਹ ਜਾਈਂ ਜਿੱਧਰ ਤੈਨੂੰ ਸੇਬਲ ਦੀ ਖਲ ਦਿੱਸੇ ।” | ਤੇ ਇਹ ਕਹਿ ਉਹਨੇ ਘੋੜਾ ਸਿਰਪਟ ਦੌੜਾ ਦਿਤਾ। | ਮੁਟਿਆਰ ਇਕੱਲੀ ਹੋ ਗਈ , ਤੇ ਠੀਕ ਵਕਤ ਪਿਛੋਂ ਉਹ ਦੁਰਾਹੇ 'ਤੇ ਪਹੁੰਚ ਪਈ । ਪਰ ਉਹ ਓਥੇ ਪਹੁੰਚੀ ਹੀ ਸੀ ਕਿ ਉਹਨੂੰ ਖਰਜ਼ੀਤ - ਬੋਰਗੇਨ ਦੀ ਹਦਾਇਤ ਭੁਲ ਗਈ। ਉਹ ਉਸ ਰਾਹ ਵਲ ਮੁੜ ਗਈ ਜਿੱਧਰ ਰਿਛ ਦੀ ਖਲ ਟੰਗੀ ਹੋਈ ਸੀ ਤੇ ਛੇਤੀ ਹੀ ਉਹ ਲੋਹੇ ਦੇ ਇਕ ਵਡੇ ਸਾਰੇ ਯੂਰਤੇ ਕੋਲ ਪਹੁੰਚ ਪਈ। ਯੂਰਤੇ ਵਿਚੋਂ , ਲੋਹੇ ਦਾ ਵੇਸ ਪਾਈ , ਅਠਵੇਂ ਸ਼ੈਤਾਨ ਦੀ ਧੀ ਨਿਕਲੀ। ਉਹਦੀ ਇਕ ਲਤ ਸੀ , ਉਹ ਵੀ ਮਡੀ - ਤਰੁੰਡੀ ਹੋਈ , ਇਕੋ ਬਾਂਹ ਸੀ, ਉਹ ਵੀ ਲਤ ਵਾਂਗ ਹੀ ਮਡੀ - ਤਰੁੰਡੀ ਹੋਈ , ਉਹਦੇ ਮੱਥੇ ਦੇ ਅਧ - ਵਿਚਕਾਰ ਇਕ ਕੋਝੀ , ਬੇ - ਨੂਰ ਅਖ ਸੀ , ਇਕ ਲੰਮੀ ਕਾਲੀ ਜੀਭ ਸੀ , ਜਿਹੜੀ ਉਹਦੀ ਛਾਤੀ ਤਕ ਲਮਕੀ ਹੋਈ ਸੀ। | ਸ਼ੈਤਾਨ ਦੀ ਧੀ ਨੇ ਮੁਟਿਆਰ ਨੂੰ ਫੜ ਲਿਆ , ਉਹਨੂੰ ਉਹਦੇ ਘੜੇ ਤੋਂ ਧਰੂਹ ਲਿਆ , ਉਹਦੇ ਮੂੰਹ ਦਾ ਮਾਸ ਲਾਹ ਲਿਆ ਤੇ ਉਹਨੂੰ ਆਪਣੇ ਮੂੰਹ ਉਤੇ ਲਾ ਲਿਆ ; ਫੇਰ ਉਹਨੇ ਕੁੜੀ ਦੇ ਸਾਰੇ ਸੁਹਣੇ ਕਪੜੇ ਖਿਚ ਲਾਹੇ ਤੇ ਉਹਨਾਂ ਨੂੰ ਆਪ ਪਾ , ਉਹਨੇ ਮੁਟਿਆਰ ਨੂੰ 'ਯੁਰਤੇ ਤੋਂ ਪਾਰ ਸੁਟ ਦਿਤਾ। ਇਸ ਪਿਛੋਂ , ਉਹ ਡੱਬੇ ਘੋੜੇ ਉਤੇ ਚੜ੍ਹ ਬੈਠੀ ਤੇ ਪੂਰਬ ਵਲ ਹੋ ਪਈ। | ਜਦੋਂ ਉਹ ਖਰਜ਼ੀਤ - ਬੇਰਰਨ ਦੇ ਪਿਓ ਦੇ ਘਰ ਦੇ ਨੇੜੇ ਪਹੁੰਚਣ ਵਾਲੀ ਸੀ , ਖਰਜ਼ੀਤ - ਬੋਰਗੇਨ ਉਹਦੇ ਨਾਲ ਆਣ ਲਿਆ। ਪਰ ਉਹਨੂੰ ਨਾ ਕੁਝ ਦਿਸਿਆ ਤੇ ਉਹਨੇ ਨਾ ਕੁਝ ਬੁਝਿਆ । ਖਰਜ਼ੀਤ - ਏਰਗਨ ਦੇ ਸਾਰੇ ਰਿਸ਼ਤੇਦਾਰ ਵਹੁਟੀ ਨੂੰ ਅਗੋਂ ਮਿਲਣ ਲਈ ਇਕੱਠੇ ਹੋਏ ਪਏ ਸਨ। ਨੂੰ ਸੁਹਣੇ ਮੁੰਡੇ ਤੇ ਅਠ ਕੁੜੀਆਂ ਉਹਨੂੰ ਅਗੋਂ ਲੈਣ ਲਈ ਘੋੜਾ ਬੰਨਣ ਵਾਲੀ ਥਾਂ ਉਤੇ ਆਈਆਂ। ਕੁੜੀਆਂ ਆਪੋ ਵਿਚ ਗੱਲਾਂ ਕਰਨ ਲਗੀਆਂ। ਉਹਨਾਂ ਆਖਿਆ : ੨੩੦