ਪੰਨਾ:ਮਾਣਕ ਪਰਬਤ.pdf/239

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਮੈਂ ਮਾਸ ਲਈ ਪਿੰਡ ਜਾ ਰਿਹਾ ਸਾਂ , ਤੇ ਮਾਸ ਮੈਨੂੰ ਏਥੇ ਉਡੀਕ ਰਿਹਾ ਏ ! ਵੇਰ ਉਹਨੇ ਦਰਖ਼ਤ ਦੇ ਝੁੰਡ ਵਲ ਵੇਖਿਆ , ਤੇ ਉਹਨੂੰ ਸ਼ਿਕਾਰੀ ਸਮਝ , ਹਸ ਕੇ ਆਖਣ ਲਗਾ : “ਸਣਾ , ਸ਼ਿਕਾਰੀਆ , ਵੇਖ ਮੈਨੂੰ ਆਪਣੇ ਪੁੱਤਰ ਨੂੰ ਖਾਂਦਿਆਂ ! ਉਹਨੂੰ ਬਚਾਣ ਦੀ ਹਿੰਮਤ ਨਾ ਕਰੀਂ । ਤੇ ਇਹ ਕਹਿ ਅਲਮੀਸ ਧੂਣੀ ਵਲ ਭਜਿਆ। ਭੱਜਣ ਵੇਲੇ ਉਹਦੀ ਦਾੜ੍ਹੀ ਹਵਾ ਵਿਚ ਵਹਿ ਰਹੀ ਸੀ । ਉਹਦੇ ਲੰਮੇ ਪਸ਼ਮ ਦੇ ਕੋਟ ਦੇ ਪਲਤੇ ਖੁਲ ਗਏ । ਅਲਮੀਸ ਨੇ ਮੁੰਡੇ ਨੂੰ ਫੜਨਾ ਚਾਹਿਆ , ਪਰ ਮੁੰਡਾ ਠੰਡ ਦੇ ਪਿਛੇ ਦੌੜ ਗਿਆ। ਉਹ ਉਹਦੇ ਪਿਛੇ ਭਜਿਆ , ਪਰ ਮੁੰਡਾ ਦੇ ਦੁਆਲੇ ਦੌੜਦਾ ਗਿਆ , ਤੇ ਦਿਓ ਉਹਨੂੰ ਫੜ ਨਾ ਸਕਿਆ। ਹੁਣ ਬਰੋਦਲੋਈ - ਮੇਰਗੇਨ ਨੇ ਨਿਸ਼ਾਨਾ ਬੰਨਿਆ , ਇਕ ਤੀਰ ਛਡਿਆ ਤੇ ਉਹ ਅਲਮੀਸ ਨੂੰ ਛਾਤੀ ਦੇ | ਅਧ - ਵਿਚਕਾਰ ਵੱਜਾ | ਪੀੜ ਨਾਲ ਅਲਮੀਸ਼ ਚੀਕਾਂ ਮਾਰਨ ਲੱਗ ਪਿਆ। ਉਹਦੀਆਂ ਚੀਕਾਂ ਏਨੀਆਂ ਉਚੀਆਂ | ਸਨ ਕਿ ਟੋਲੇ ਨਾਲ ਦਰਖ਼ਤ ਲਿਫ ਗਏ , ਤੇ ਚਟਾਨਾਂ ਤਿੜਕ ਗਈਆਂ ਤੇ ਪਹਾੜਾਂ ਤੋਂ ਹੇਠ ਰਿੜ ਆਈਆਂ। ਤੇ ਬੋਲਦਈ - ਮੇਰਗੇਨ ਦੈਤ ਨੂੰ ਇਕ ਪਿਛੋਂ ਦੂਜਾ ਤੀਰ ਮਾਰਦਾ ਗਿਆ। ਅਲਮੀਸ ਨੂੰ ਕਹਿਰ ਚੜ੍ਹ ਗਿਆ ਤੇ ਉਹ ਦਰਖ਼ਤ ਦੇ ਠੰਡ ਵਲ ਭੱਜਾ , ਜਿਹਨੂੰ ਸ਼ਿਕਾਰੀ ਦੇ ਕਪੜੇ ਆਏ ਗਏ ਹੋਏ ਸਨ। ਉਹ ਉਹਨੂੰ ਚੱਬਣ ਤੇ ਟੁੱਕਣ ਲਗ ਪਿਆ , ਪਰ ਚਾਣਚਕ ਹੀ ਉਹ ਧੜੰਮ ਕਰਦਾ ਜ਼ਮੀਨ ਉਤੇ ਆ ਪਿਆ। ਬੋਰੋਲਦੋਈ - ਮੇਰਗੋਨ ਉਹਦੇ ਕੋਲ ਆਇਆ ਤੇ ਉਹਨੇ ਵੇਖਿਆ , ਅਲਸ ਮਰ ਚੁੱਕਾ ਸੀ। ਬੋਰੋਲਦੋਈ - ਮੇਰਗੇਨ ਨੇ ਆਪਣੇ ਪੁੱਤਰ ਤੋਂ ਨਾ ਪੁਛਿਆ ਕਿ ਉਹਨੂੰ ਡਰ ਲਗਾ ਸੀ ਕਿ ਨਹੀਂ । ਉਹਨੇ ਉਹਨੂੰ ਸਿਰਫ਼ ਇਕ ਲਫ਼ਜ਼ ਹੀ ਕਿਹਾ : “ਆ ! ਤੇ ਫੇਰ ਦੋਵੇਂ ਪਿੰਡ ਵਲ ਚਲ ਪਏ । ਜਦੋਂ ਉਹ ਪਿੰਡ ਪੁੱਜੇ , ਬਰੋਲਦੋਈ - ਮੇਰਗੇਨ ਨੇ ਲੋਕਾਂ ਨੂੰ ਕਿਹਾ : “ਸਾਡੇ ਬੱਚੇ ਅਮਨ - ਚੈਨ ਨਾਲ ਵਡੇ ਹੋਣਗੇ। ਉਹਨਾਂ ਦੀਆਂ ਮਾਵਾਂ ਸਹਿਮੇਂ ਬਿਨਾਂ ਜੀਣਗੀਆਂ। ਅਲਮੀਸ | ਮਰ ਚੁਕਿਐ , ਉਹਨੂੰ ਮਾਰ ਦਿਤਾ ਗਿਐ ।” “ਕਿੰਨੇ ਮਾਰਿਐ ਉਹਨੂੰ ? ਲੋਕਾਂ ਨੇ ਪੁਛਿਆ। “ਮੈਂ ਮਾਰਿਐ ।” ‘ਆਪਣੇ ਛੋਟੇ ਜਿਹੇ ਪੁੱਤਰ ਨੂੰ ਨਾਲ ਕਿਉਂ ਲੈ ਗਿਆ ਸੈਂ ? ਉਹਨੇ ਅਲਮੀਸ ਲਈ ਤਮੇ ਦਾ ਕੰਮ ਦਿਤਾ। “ਪਰ ਅਲਮੀਸ ਉਹਦੀ ਬੋਟੀ ਬੋਟੀ ਨਹੀਂ ਸੀ ਕਰ ਸਕਦਾ ? “ਕਰ ਸਕਦਾ ਸੀ। ਤੇ ਇਕ ਵੀ ਹੋਰ ਲਫ਼ਜ਼ ਆਖੇ ਬਿਨਾਂ , ਬਰੋਲਦਈ – ਮੇਰਨ ਆਪਣੇ ਘਰ ਅੰਦਰ ਵੜ ਗਿਆ । ਤੇ ਇਸ ਤਰ੍ਹਾਂ ਨੀਲੇ ਅਲਤਾਈ ਪਹਾੜਾਂ ਦੇ ਲੋਕਾਂ ਦੀ ਆਪਣੇ ਪੁਰਾਣੇ ਤੇ ਬੇ-ਤਰਸ ਵੈਰੀ ਤੋਂ ਖਲਾਸੀ ' ਕਰਾਈ ਗਈ ।