ਪੰਨਾ:ਮਾਣਕ ਪਰਬਤ.pdf/234

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਾਤ ਵੇਲੇ ਸ਼ਿਗਾਏ - ਬੇ ‘ਯੁਰਤੇ ਵਿਚੋਂ ਨਿਕਲਿਆ , ਉਹਨੇ ਆਪਣੇ ਘੋੜਿਆਂ ਵਿਚੋਂ ਉਹ ਘੋੜਾ ਚੁਣ ਲਿਆ , ਜਿਹਦੇ ਮੱਥੇ ਉਤੇ ਚਿੱਟਾ ਤਾਰਾ ਸੀ , ਉਹਨੂੰ ਮਾਰ ਦਿਤਾ , ਤੇ ਉੱਚੀ - ਉਚੀ ਰੋਲਾ ਪਾਣ ਲਗ ਪਿਆ : "ਉਛ , ਉਛੇ , ਅਲਦਾਰ - ਕੋਸੇ , ਭੈੜੇ ਦਿਨ ਆ ਗਏ ਨੇ ਤੇਰੇ ! ਘੋੜੇ ਤੇਰੇ ਨਾਲ ਕੁਝ ਡਾਢਾ ਬੁਰਾ ਹੋ ਗਿਐ !' , ਅਲਦਾਰ -- ਕੋਸੇ 'ਯੂਰਤੀ ਤੋਂ ਬਾਹਰ ਤਕ ਨਾ ਨਿਕਲਿਆ। 'ਸ਼ਿਗਾਏ -- ਏ , ਬਹੁਤਾ ਦਿਲ ਤੇ ਨਾ ਲਾ , ਉਹ ਕਹਿਣ ਲਗਾ , “ਰੌਲਾ ਨਾ ਪਾ । ਏਡੀ ਕੋਈ ਗਲ ਨਹੀਂ । ਘੜੇ ਨੂੰ ਵਢ ਲੈ , ਤੇ ਤੇਰੇ ਤੇ ਮੇਰੇ ਕੋਲ ਖਾਣ ਨੂੰ ਗੋਸ਼ਤ ਚੋਖਾ ਹੋ ਜਾਵੇਗਾ। | ਇਹ ਸੁਣ , ਸ਼ਿਗਾਏ -- ਬੇ ਦਾ ਖੁਸ਼ੀ ਨਾਲ ਹਾਸਾ ਫੁੱਟ ਪਿਆ , ਉਹ ਇਸ ਗਲ ਉਤੇ ਬਹੁਤ ਖੁਸ਼ ਸੀ ਕਿ ਅਖ਼ੀਰ ਉਹਨੇ ਆਪਣੇ ਣਤ ਪ੍ਰਾਹੁਣੇ ਤੋਂ ਬਦਲਾ ਲੈ ਲਿਆ ਸੀ। | ਇਹ ਉਹਨੂੰ ਸਵੇਰੇ ਹੀ ਦਿਸਿਆ , ਉਹਨੇ ਆਪਣਾ ਸਭ ਤੋਂ ਵਧੀਆ ਘੋੜਾ ਵਢ ਕੇ ਰੱਖ ਦਿਤਾ ਸੀ। ਸ਼ਿਗਾਏ - ਬੇ ਗੁੱਸੇ ਨਾਲ ਸੜ - ਭਜ ਗਿਆ , ਪਰ ਚਾਰਾ ਵੀ ਕੀ ਸੀ : ਤੇ ਉਹ ਗੋਬਤ ਪਕਾਣਾ ਤੇ ਅਲਦਾਰ - ਕੋਸੇ ਨਾਲ ਵੰਡਾਣਾ ਪਿਆ। | ਪਰ ਸਚੀ ਮੁਚੀ ਹੀ , ਅਮੀਰ ਅਲਦਾਰ-ਕੋਸੇ ਸ਼ਿਗਾਏ - ਬੇ ਕੋਲ ਰਹਿ - ਰਹਿ ਅਕ ਪਿਆ। ਉਹਨੇ ਆਪਣੇ ਪਿੰਡ ਵਾਪਸ ਚਲੇ ਜਾਣ ਤੇ ਆਪਣੇ ਨਾਲ ਸ਼ਿਗਾਏ - ਬੇ ਦੀ ਧੀ ਲੈ ਜਾਣ ਦਾ ਮਤਾ ਪਕਾਇਆ । “ਜੇ ਮੈਂ ਇਹਨੂੰ ਆਪਣੀ ਵਹੁਟੀ ਬਣਾ ਲਵਾਂ , ਤਾਂ ਕਿਤੇ ਚੰਗਾ ਰਹੇਗਾ ਸੂ , ' ਉਹਨੇ ਸੋਚਿਆ। “ਸ਼ਿਗਾਏ - ਬੇ ਜਿਹੇ ਪਿਓ ਦੇ ਘਰ ਰਹਿੰਦਿਆਂ - ਰਹਿੰਦਿਆਂ , ਇਹ ਵੀ ਉਹਦੇ ਵਾਂਗ ਕੰਜੂਸ ਹੋ ਜਾਵੇਗੀ। ਤੇ ਸ਼ਿਗਾਏ - ਬੇ ਦੀ ਧੀ ਦਾ ਨਾਂ ਬਿਜ਼ - ਬੁਲਦੂਕ ਸੀ , ਤੇ ਪਹਿਲੀ ਵਾਰ ਤਕਦਿਆਂ ਹੀ , ਉਹਨੂੰ ਮੌਜੀ ਤੇ ਬੇ-ਪਰਵਾਹ ਸੁਭਾ ਵਾਲਾ ਅਲਦਾਰ - ਕੋਸੇ ਚੰਗਾ ਲਗਾ ਸੀ ਤੇ ਉਹ ਚੋਰੀ - ਚੋਰੀ ਉਹਦੇ ਵਲ ਵੇਖਦੀ ਰਹੀ ਸੀ। ਇਕ ਦਿਨ ਸਵੇਰੇ , ਜਦੋਂ ਸ਼ਿਗਾਏ-ਬੇ , ਨਿਤ ਵਾਂਗ , ਘੋੜੇ ਉਤੇ ਬਹਿ ਸਹੈਪੀ ਨੂੰ ਜਾਣ ਹੀ ਵਾਲਾ ਸੀ , ਤੇ ਘੋੜੇ ਉਤੇ ਚੜ੍ਹ ਬੈਠਾ ਹੋਇਆ ਸੀ , ਅਲਦਾਰ -- ਕੋਸੇ ਉਹਦੇ ਕੋਲ ਆਇਆ । ਹੱਛਾ , ਸ਼ਿਗਾਏ - ਬੇ , ਮੈਂ ਚੋਖਾ ਚਿਰ ਤੇਰਾ ਪ੍ਰਾਹੁਣਾ ਬਣਿਆ ਰਿਹਾਂ ! ਹੁਣ ਵਕਤ ਆ ਗਿਐ , ਮੈਂ ਘਰ ਜਾਵਾਂ। ਜਦੋਂ ਤੂੰ ਰਾਤੀਂ ਵਾਪਸ ਘਰ ਆਵੇਗਾ , ਤੇਰੇ ‘ਯੁਰਤੇ 'ਚ ਖੁਲ ਈ ਖੁਲ ਹੋ ਜਾਏਗੀ। ਸ਼ਿਗਾਏ -- ਬੇ ਨੇ ਸੁਣਿਆ , ਤੇ ਉਹਨੂੰ ਜਿਵੇਂ ਆਪਣੇ ਸੁਣੇ ਉਤੇ ਅਤਬਾਰ ਹੀ ਨਾ ਆਇਆ । 'ਸਿਰਫ਼ ਮੈਨੂੰ ਆਪਣੀ ਬਿਜ਼ " ਦੇ -- ਦੇ , ਅਲਦਾਰ - ਕੋ ਸੇ ਬੋਲੀ ਗਿਆ , “ਜਾਣ ਤੋਂ ਪਹਿਲਾਂ ਮੈਂ ਆਪਣੇ ਬੂਟ ਮਰੰਮਤ ਕਰਨੇ ਨੇ। ਅਸਲੋਂ ਟੁੱਟੇ ਪਏ ਨੇ।" “ਠੀਕ ਏ , ਠੀਕ ਏ , ਸ਼ਿਗਾਏ -- ਬੇ ਕਹਿਣ ਲਗਾ । “ਬਿਜ਼ ਲੈ - ਲੈ , ਆਪਣੇ ਬਟ ਠੀਕ ਕਰ ਲੈ ਤੇ ਦਫ਼ਾ ਹੋ ਜਾ। ਹੋ ਗਿਐ ਵਕਤ ਹੁਣ ! ਤੇ ਇਹ ਕਹਿ ਉਹ ਸਨੈਪੀ ਨੂੰ ਨਿਕਲ ਗਿਆ ! ਤੇ ਏਧਰ ਅਲਦਾਰ -- ਕੋਸੇ ਯੂਰਤੇ ਅੰਦਰ ਆਇਆ ਤੇ ਸ਼ਿਗਾਏ - ਬੇ ਦੀ ਵਹੁਟੀ ਨੂੰ ਕਹਿਣ ਲਗਾ : ਨੂੰ ਬਿ -ਆਰ -ਅਨੁ : २२२