ਪੰਨਾ:ਮਾਣਕ ਪਰਬਤ.pdf/231

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਹੇ ਮੇਰਾ ਵੀ ਉਹੀਓ ਹਾਲ ਹੋਵੇ ਜਿਹੜਾ ਉਸ ਮੱਘ ਦਾ ਹੋਇਐ , ਜਿਦੇ ਤੇਰੀ ਧੀ ਨੇ ਹੁਣੇ - ਹੁਣੇ ਖੰਬ ਸ਼ਿਗਾਏ -- ਬੇ ਨੂੰ ਝੁਣਝਣੀ ਛਿੜ ਗਈ , ਉਹ ਬਹੁਤ ਹੀ ਖਿਝ ਗਿਆ , ਪਰ ਉਹਨੇ ਇਕ ਲਫ਼ਜ਼ ਵੀ ਨਾ ਆਖਿਆ , ਤੇ ਨਾ ਹੀ ਉਹਨੇ ਖਾਣ ਨੂੰ ਕੁਝ ਅਲਦਾਰ - ਕੋਸੇ ਅਗੇ ਰਖਿਆ। ਅਲਦਾਰ - ਕੋਸੇ ਤੇ ਸ਼ਿਗਾਏ - ਬੇ ਬੈਠੇ ਦੇਰ ਤਕ ਗੱਲਾਂ ਕਰਦੇ ਰਹੇ , ਤੇ ਮਾਸ ਹਾਂਢੀ ਵਿਚ ਉਬਲਦਾ ਤੇ ਸੁਰ-ਸਰ ਕਰਦਾ ਰਿਹਾ , ਇਕ ਸੁਆਦਲੀ ਹੁਆੜ 'ਤੇ' ਵਿਚ ਭਰ ਗਈ । | ਅਲਦਾਰ - ਕੋਸੇ ਨੂੰ ਰਾਹ ਵਿਚ ਚੋਖਾ ਚਿਰ ਲਗਾ ਸੀ , ਤੇ ਉਹਨੂੰ ਭੁੱਖ ਲੱਗੀ ਹੋਈ ਸੀ , ਤੇ ਉਹ ਲਲਚਾਂਦੇ ਦਿਲ ਨਾਲ , ਹਾਂਢੀ ਵਲ ਤਕਦਾ ਰਿਹਾ। ਸ਼ਿਗਾਏ - ਬੇ ਨੇ ਉਹਨੂੰ ਇੰਜ ਕਰਦਿਆਂ ਵੇਖ ਲਿਆ ਤੇ ਬੋਲਿਆ : ਉਬਲਦੀ ਰਹੇ , ਮੇਰੀਏ ਹਾਂਢੀਏ , ਅੱਧਾ ਸਾਲ ਉਬਲਦੀ ਰਹੋ !" ਇਹ ਸਣ , ਅਲਦਾਰ -- ਕੋਏ ਨੇ ਛੇਤੀ ਨਾਲ ਆਪਣੇ ਬੂਟ ਲਾਹੇ , ਲੰਮਾ ਪੈ ਗਿਆ , ਉਹਨੇ ਉਬਾਸੀ ਲਈ ਤੇ ਬਲ ਪਿਆ : "ਆਰਾਮ ਕਰੋ , ਮੇਰੇ ਬੂਟੋ , ਦੋ ਸਾਲ ਆਰਾਮ ਕਰੋ ! ਇਹ ਵੇਖ ਕਿ ਉਹਦੇ ਪ੍ਰਾਹੁਣੇ ਦੀ ਜਾਣ ਦੀ ਨੀਅਤ ਨਹੀਂ ਸੀ, ਸ਼ਿਗਾਏ - ਬੇ ਨੇ ਆਪ ਰੋਟੀ ਖਾਧੇ ਬਿਨਾਂ ਹੀ ਸੌਂ ਜਾਣ ਦਾ ਫੈਸਲਾ ਕੀਤਾ। ਫੇਰ ਗੋਸ਼ਤ ਵਾਲੀ ਹਾਂਢੀ ਨੂੰ ਤਿਪਾਈ ਉਤੇ ਛਡ , ਹਰ ਕੋਈ ਗਲੀਚੇ ਉਤੇ ਲੇਟ ਗਿਆ। “ਜਿਵੇਂ ਈ ਅਲਦਾਰ - ਕੋਸੇ ਸੌਂ ਜਾਂਦੇ , ਸ਼ਿਗਾਏ - ਬੇ ਨੇ ਦਿਲ ਵਿਚ ਸੋਚਿਆ , “ਮੈਂ ਟੱਬਰ ਨੂੰ ਜਗਾ ਲਵਾਂਗਾ , ਤੋਂ ਅਸੀਂ ਕੁਝ ਗੋਸ਼ਤ ਖਾ ਲਾਂਗੇ ।” “ਜਿਵੇਂ ਈ ਸ਼ਿਗਾਏ - ਬੇ ਸੌਂ ਜਾਂਦੈ , ਅਲਦਾਰ - ਕੋਸੇ ਨੇ ਦਿਲ ਵਿਚ ਸੋਚਿਆ , “ਮੈਂ ਢਿਡ ਭਰ ਕੇ ਵਾਂਗਾ। ਜਦੋਂ ਹਾਂਢੀ 'ਚ ਰੱਖ਼ਤ ਚੜਿਆ ਪਿਆ ਹੋਵੇ , ਭੁੱਖਾ ਮੈਂ ਕਿਉਂ ਰਹਾਂ ! ਦੋਵਾਂ ਵਿਚੋਂ ਪਹਿਲੋਂ ਨੀਂਦਰ ਸ਼ਿਗਾਏ - ਬੇ ਨੂੰ ਆਈ। ਉਹ ਕੁਝ ਚਿਰ ਲੇਟਿਆ ਰਿਹਾ , ਤੇ ਫੇਰ ਉਹਦੀਆਂ ਖਾਂ ਮੀਟੀਆਂ ਗਈਆਂ ਤੇ 'ਯੁਹਤਾ' ਉਹਦੇ ਘੋੜਿਆਂ ਨਾਲ ਭਰ ਗਿਆ। ਅਲਦਾਰ -- ਕੋਸੇ ਉਠਿਆ , ਉਹਨੇ ਹਾਂਢੀ ਵਿਚੋਂ ਗੋਸ਼ਤ ਕਢਿਆ , ਉਹਨੂੰ ਖਾ ਲਿਆ ਤੇ ਫੇਰ ਉਹਨੇ ਹਾਂਢੀ ਵਿਚ ਸ਼ਿਗਾਏ -ਦੇ ਪੁਰਾਣੇ ਬੂਟ ਟ ਦਿਤੇ। ਇਸ ਪਿਛੋਂ ਉਹਨੇ ਹਾਂਢੀ ਬੰਦ ਕਰ ਦਿਤੀ , ਫੇਰ ਲੇਟ ਗਿਆ | ਇਹ ਵੇਖਣ ਲਈ ਉਡੀਕਣ ਲਗਾ , ਕੀ ਹੁੰਦਾ ਏ। ss ਕੁਝ ਚਿਰ ਪਿਛੋਂ ਸ਼ਿਗਾਏ - ਬੇ ਜਾਗ ਪਿਆ , ਉਹਨੇ ਪਲ ਕੁ ਲਈ ਕੰਨ ਲਾਏ , ਅਲਦਾਰ - ਕੋਸੇ ਵਲ ਆ , ਤੇ ਇਹ ਸੋਚ ਕਿ ਉਹ ਸੁੱਤਾ ਹੋਇਆ ਏ , ਉਹਨੇ ਅਛੋਪਲੇ ਹੀ ਆਪਣੀ ਵਹੁਟੀ ਤੇ ਧੀ ਨੂੰ ਜਗਾਇਆ। ਜਾਗੋ , ਜਾਗ ਪਵੇ ਹੁਣ ! ਉਹ ਕਹਿਣ ਲਗਾ। “ਜਦੋਂ ਅਲਦਾਰ -- ਕੋਸੇ ਸੁੱਤਾ ਹੋਇਐ , ਕੁਝ ਗੋਸ਼ਤ " ਲਈਏ ਅਸੀਂ ।' ਗਾਏ - ਬੇ ਨੇ ਢੱਕਣ ਚੁਕਿਆ , ਆਪਣੇ ਬੂਟ ਕੱਢੇ ਤੇ ਉਹਨਾਂ ਨੂੰ ਛੁਰੀ ਨਾਲ ਕਰ ਲਿਆ। ਉਹ Sਰੀ ਪਏ , ਚਬਦੇ ਗਏ ਤੇ ਚਬਦੇ ਗਏ , ਪਰ ਉਹਨਾਂ ਤੋਂ ਟੁਕੜੇ ਤੋੜੇ ਨਾ ਗਏ। ਕੀ ਗਲ ਸੀ, ਗੋਸ਼ਤ ਮੋਖ਼ਤ ਕਿਉਂ ਸੀ ? ਇਹ ਸਭ ਓਸ ਨਿਕੰਮੇ ਅਲਦਾਰ - ਕੋਸੇ ਦਾ ਕਸੂਰ ਏ , ਸ਼ਿਗਾਏ - ਬੇ ਨੇ ਆਪਣੀ ਵਹੁਟੀ ਨੂੰ ਆਖਿਆ। ੨੧੯