ਪੰਨਾ:ਮਾਣਕ ਪਰਬਤ.pdf/225

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

"ਅਸੀਂ ਢੱਗੇ ਨੂੰ ਸਿਆਣੇ ਕੋਲ ਲਿਜਾ ਰਹੇ ਹਾਂ , ਉਹ ਸਾਡਾ ਮਾਮਲਾ ਨਿਪਟਾਏਗਾ। ਅਸੀਂ ਉਹਦੀ ਸਲਾਹ 'ਤੇ ਚੱਲਾਂਗੇ । ਤੇ ਘੋੜਸਵਾਰ ਨੂੰ ਅਲਵਿਦਾ ਆਖਦਿਆਂ , ਉਹ ਅਗੋਂ ਕਹਿਣ ਲਗਾ : ਛੇਤੀ ਈ ਤੂੰ ਮੇਰੇ ਵਿਚਲੇ ਭਰਾ ਨੂੰ ਜਾ ਰਲੇਂਗਾ । ਉਹ ਢੱਗੇ ਦੇ ਪਾਸੇ ਨਾਲ ਟੁਰ ਰਿਹੈ । ਉਹਨੂੰ ਮੇਰੀ ਸਲਾਮ ਆਖੀ ਤੇ ਕਹੀਂ , ਢੱਗੇ ਨੂੰ ਹਿਕਦਾ ਜਾਏ। ਅਸੀਂ ਸਿਆਣੇ ਦੇ ਪਿੰਡ ਰਾਤ ਪੈਣ ਤੋਂ ਪਹਿਲਾਂ ਪਹੁੰਚਣ। “ਬਹੁਤ ਹੱਛਾ , ' ਘੋੜਸਵਾਰ ਨੇ ਆਖਿਆ , ਤੇ ਆਪਣੇ ਘੋੜੇ ਨੂੰ ਦੁੜਕੀਏ ਪਾਂਦਿਆਂ , ਉਹ ਅਗੇ ਨਿਕਲ ਗਿਆ। ਦੁਪਹਿਰ ਵੇਲੇ ਉਹ ਵਿਚਲੇ ਭਰੇ ਨੂੰ ਆ ਰਲਿਆ, ਜਿਹੜਾ ਡਬ - ਖੱੜਬੇ ਢੱਗੇ ਦੇ ਪਾਸੇ ਦੇ ਨਾਲਨਾਲ ਟੁਰ ਰਿਹਾ ਸੀ । ਘੋੜਸਵਾਰ ਨੇ ਉਹਨੂੰ ਬੰਦਗੀ ਕੀਤੀ ਤੇ ਆਖਣ ਲਗਾ : : “ਤੇਰੇ ਛੋਟੇ ਭਰਾ ਨੇ ਤੈਨੂੰ ਸਲਾਮ ਘੱਲੀ ਏ ਤੇ ਆਖਿਆ ਏ , ਜੇ ਤੂੰ ਓਥੇ ਜਿਥੇ ਤੂੰ ਜਾ ਰਿਹੈਂ , ਰਾਤ ਪੈਣ ਤੋਂ ਪਹਿਲਾਂ ਪਹੁੰਚਣਾ ਚਾਹੁਣੈ , ਤਾਂ ਢੀਂਗੋ ਨੂੰ ਹਿੱਕੀ ਜਾਈਂ । ਵਿਚਲੇ ਭਰਾ ਨੇ ਘੋੜਸਵਾਰ ਦਾ ਸ਼ੁਕਰੀਆ ਅਦਾ ਕੀਤਾ ਤੇ ਉਹਨੂੰ ਕਹਿਣ ਲਗਾ “ਜਦੋਂ ਤੂੰ ਢਗੇ ਦੇ ਸਿਰ ਤਕ ਪਹੁੰਚੇ , ਮੇਰੇ ਵੱਡੇ ਭਰਾ ਨੂੰ ਮੇਰਾ ਸਲਾਮ ਦਈਂ ਤੇ ਉਹਨੂੰ ਕਹੀਂ , ਢੱਗੇ ਨੂੰ ਤੇਜ਼ ਹਕਦਾ ਜਾਏ । ਅਸੀਂ ਸਿਆਣੇ ਦੇ ਪਿੰਡ ਛੇਤੀ ਤੋਂ ਛੇਤੀ ਪਹੁੰਚਣੈ।” ਘੋੜਸਵਾਰ ਅਗੇ ਨਿਕਲ ਗਿਆ , ਤੇ ਜਦੋਂ ਉਹ ਢੱਗੇ ਦੇ ਸਿਰ ਕੋਲ ਪਹੁੰਚਿਆ ਤੇ ਉਹਨੇ ਵਡੇ ਭਰਾ ਨੂੰ ਦੇ ਛੋਟੇ ਭਰਾਵਾਂ ਦੀ ਸਲਾਮ ਤੇ ਸੁਨੇਹੇ ਦਿਤੇ , ਸ਼ਾਮ ਪੈ ਚੁਕੀ ਸੀ । "ਮੈਂ ਕੁਝ ਨਹੀਂ ਕਰ ਸਕਦਾ ," ਸਭ ਤੋਂ ਵਡਾ ਭਰਾ ਕਹਿਣ ਲਗਾ। ਘੁਸਮੁਸਾ ਹੁਣੇ ਈ ਹੋ ਗਿਐ ॥ ਸਾਨੂੰ ਢੱਗੇ ਨੂੰ ਹਿੱਕਣਾ ਬੰਦ ਕਰਨਾ ਤੇ ਰਾਤ ਸੜਕ ਕੰਢੇ ਈ ਗੁਜ਼ਾਰਨੀ ਪੈਣੀ ਏਂ। | ਘੋੜਸਵਾਰ ਨਾ ਰੁਕਿਆ ਤੇ ਅਗੇ ਨਿਕਲ ਗਿਆ। ਭਰਾਵਾਂ ਨੇ ਰਾਤ ਸਤੇ ਪੀ ਵਿਚ ਗੁਜ਼ਾਰੀ , ਤੇ ਆਪਣੇ ਢੱਗੇ ਨੂੰ ਅਗੇ ਹਿਕਦੇ ਅਗਲੀ ਸਵੇਰੇ ਫੇਰ ਟੂਰ | ਪਏ । ਤਾਂ , ਅਚਣਚੇਤ ਹੀ ਇਕ ਡਾਢੀ ਭਿਆਣਕ ਘਟਨਾ ਵਾਪਰ ਪਈ। ਇਕ ਬਹੁਤ ਵਡੇ ਉਕਾਬ ਨੇ ਅਸਮਾਨ ਤੇ ਝਪਟਾ ਮਾਰਿਆ , ਢੱਗੇ ਨੂੰ ਆਪਣੇ ਪੰਜਿਆਂ ਵਿਚ ਫੜ ਲਿਆ , ਚੁਕ ਉਹਨੂੰ ਬਦਲਾਂ ਵਿਚ ਲੈ ਗਿਆ ਤੇ ਵਿਚ ਉਡ ਗਿਆ। ਭਰਾ ਕੁਝ ਚਿਰ ਅਫ਼ਸੋਸ ਕਰਦੇ ਤੇ ਦੁਖ ਮਨਾਂਦੇ ਰਹੇ , ਤੇ ਫੇਰ , ਖਾਲੀ ਹੱਥੀਂ , ਘਰ ਪਰਤ ਗਏ। ਏਧਰ ਢੱਗੇ ਨੂੰ ਪੰਜਿਆਂ ਵਿਚ ਫੜੀ , ਉਕਾਬ ਅਸਮਾਨ ਵਿਚ ਉਡਦਾ ਗਿਆ। ਛੇਤੀ ਹੀ ਉਹਨੂੰ , * ਇਕ ਚਰਾਂਦ ਵਿਚ , ਬਕਰੀਆਂ ਦਾ ਇਕ ਇੱਜੜ , ਤੇ ਉਹਦੇ ਵਿਚੋਂ ਇਕ ਬਕਰਾ ਦਿਸਿਆ , ਜਿਸ ਦੇ | ਸਭ ਤੋਂ ਲੰਮੇ ਸਨ। ਉਕਾਬ ਨੇ ਹੇਠਾਂ ਵਲ ਝੋਕ ਮਾਰੀ , ਬਕਰੇ ਦੇ ਸਿੰਥਾਂ ਉਤੇ ਆ ਬੈਠਾ ਤੇ ਉਹਦੇ * ਪਾਸੇ ਹੱਡੀਆਂ ਖਿਲਾਰਦਾ , ਢੱਗੇ ਨੂੰ ਖਾਣ ਲਗ ਪਿਆ। । ਚਾਣਚਕ ਹੀ ਬਹੁਤ ਸਖ਼ਤ ਮੀਂਹ ਵੱਸਣ ਲਗ ਪਿਆ, ਤੇ ਆਜੜੀ ਤੇ ਉਹਦੀਆਂ ਬਕਰੀਆਂ ਦੇ ਇੱਜੜ ਉਸੇ ਹੀ ਬਕਰੇ ਦੀ ਦਾੜੀ ਹੇਠ ਆ ਓਟ ਲਈ। ਚਾਣਚਕ ਹੀ ਆਜੜੀ ਨੂੰ ਖੱਬੀ ਅਖ ਵਿਚ ਡਾਢੀ ਸਖ਼ਤ ਪੀੜ ਮਹਿਸੂਸ ਹੋਣ ਲਗ ਪਈ। ੨੧੩