ਪੰਨਾ:ਮਾਣਕ ਪਰਬਤ.pdf/221

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

"ਮੈਂ ਆਪਣੇ ਇੱਜੜ ਪਹਾੜਾਂ ਨੂੰ ਲਿਜਾ ਰਿਹਾ ਸਾਂ , ਉਹ ਕਹਿਣ ਲਗਾ , ਤੇ ਮੇਰੀ ਬੀਵੀ ਤੇ ਮੇਰਾ ਛੋਟਾ ਜਿਹਾ ਬੱਚਾ ਇਕ ਵਡੇ ਸਾਰੇ ਉਠ 'ਤੇ ਬੈਠੇ ਮੇਰੇ ਪਿਛੇ ਆ ਰਹੇ ਸਨ। ਕਿਸੇ ਤਰ੍ਹਾਂ , ਉਹ ਪਿਛੇ ਰਹਿ ਗਏ , ਸੜਕੋਂ ਉਕ ਗਏ ਤੇ ਰਾਹ ਭੁਲ ਗਏ। ਮੈਂ ਉਹਨਾਂ ਨੂੰ ਲੱਭਣ ਗਿਆ , ਤੇ ਤਿੰਨ ਬੰਦਿਆਂ ਨੂੰ ਜਾ ਰਲਿਆ , ਜਿਹੜੇ ਪੈਦਲ ਜਾ ਰਹੇ ਸਨ। ਮੈਨੂੰ ਯਕੀਨ ਏ , ਇਹਨਾਂ ਬੰਦਿਆਂ ਨੇ ਮੇਰਾ ਉਠ ਚੁਰਾ ਲਿਐ , ਤੇ ਮੈਨੂੰ ਬਹੁਤ ਈ ਡਰ ਏ , ਇਹਨਾਂ ਮੇਰੀ ਬੀਵੀ ਤੇ ਬੱਚੇ ਨੂੰ ਕਤਲ ਕਰ ਦਿੱਤੈ। “ਇਹ ਖ਼ਿਆਲ ਕਿਉਂ ਆਇਆ ਈ ? ਜਦੋਂ ਉਸ ਆਦਮੀ ਨੇ ਗਲ ਮੁਕਾ ਲਈ , ਪਾਤਸ਼ਾਹ ਨੇ | ਪੁਛਿਆ। "ਮੇਰੇ ਇਕ ਵੀ ਲਫਜ਼ ਕਹੇ ਬਿਨਾਂ , ਇਹਨਾਂ ਬੰਦਿਆਂ ਨੇ ਮੈਨੂੰ ਆਪ ਦਸ ਦਿਤਾ , ਉਠ ਵਡਾ ਸਾਰਾ ਸੀ ਤੇ ਉਹਦੀ ਇਕ ਅਖ ਮਾਰੀ ਹੋਈ ਸੀ ਤੇ ਉਹਦੇ 'ਤੇ ਇਕ ਔਰਤ ਤੇ ਇਕ ਬੱਚਾ ਚੜਿਆ ਹੋਇਆ ਸੀ। | ਪਾਤਸ਼ਾਹ ਨੇ ਇਕ ਪਲ ਸੋਚਿਆ। “ਜੇ , ਜਿਵੇਂ ਤੂੰ ਕਹਿ ਰਿਹੈਂ, ਤੂੰ ਉਹਨਾਂ ਨੂੰ ਕੁਝ ਨਹੀਂ ਸੀ ਦਸਿਆ , ਤੇ ਤਾਂ ਵੀ ਉਹ ਤੇਰੇ ਉਠ ਨੂੰ ਏਨੀ ਚੰਗੀ ਤਰ੍ਹਾਂ ਬਿਆਨ ਕਰ ਸਕੇ ਸਨ , ਉਹਨੇ ਕਿਹਾ , “ਤਾਂ ਉਹਨਾਂ ਸਚੀ ਮੁਚੀ ਹੀ ਚੁਰਾਇਆ ਹੋਣੇ | ਉਹ। ਜਾ , ਚੋਰਾਂ ਨੂੰ ਅੰਦਰ ਲੈ ਆ। ਉਠ ਦਾ ਮਾਲਕ ਬਾਹਰ ਗਿਆ , ਤੇ ਛੇਤੀ ਹੀ ਤਿੰਨ ਭਰਾਵਾਂ ਨੂੰ ਲੈ ਵਾਪਸ ਆ ਗਿਆ। "ਜਵਾਬ ਦਿਓ , ਚੋਦੋ ! ਪਾਤਸ਼ਾਹ ਨੇ ਕਿਹਾ , “ਜਵਾਬ ਦਿਓ ਮੈਨੂੰ ! ਇਸ ਆਦਮੀ ਦੇ ਊਠ ਨੂੰ ਕੀ ਪੋਤਾ ਦੇ ? "ਅਸੀਂ ਚੋਰ ਨਹੀਂ ਤੇ ਅਸੀਂ ਇਹਦਾ ਊਠ ਕਦੀ ਤਕਿਆ ਵੀ ਨਹੀਂ ਹੋਇਆ ਭਰਾਵਾਂ ਨੇ ਜਵਾਬ ! ਦਿਤਾ। ਪਾਤਸ਼ਾਹ ਨੇ ਆਖਿਆ : "ਤੁਸੀਂ ਮਾਲਕ ਦੇ ਤੁਹਾਨੂੰ ਕੁਝ ਵੀ ਦੱਸਣ ਤੋਂ ਬਿਨਾਂ ਉਹਨੂੰ ਊਠ ਦਾ ਸਾਰਾ ਕੁਝ ਦਸ ਦਿਤਾ। ਤੁਹਾਨੂੰ |30ਅਤ ਕਿਵੇਂ ਪੈ ਰਹੀ ਏ ਇਹ ਕਹਿਣ ਦੀ , ਤੁਸੀਂ ਨਹੀਂ ਚੁਰਾਇਆ। . "ਪਾਤਸ਼ਾਹ , ਇਹਦੇ 'ਚ ਹੈਰਾਨੀ ਵਾਲੀ ਗਲ ਕੋਈ ਨਹੀਂ ! ਭਰਾਵਾਂ ਨੇ ਜਵਾਬ ਦਿਤਾ। "ਅਸੀਂ ਛੋਟੇ ਦਿਆਂ ਤੋਂ ਗਿੱਝੇ ਹੋਏ ਹਾਂ , ਨਜ਼ਰੋਂ ਕੁਝ ਨਾ ਲੰਘਣ ਦਈਏ। ਅਸੀਂ ਵੇਖਣ ਤੇ ਸੋਚਣ - ਸਮਝਣ ਦੀ ਜਾਚ ਖਣ ਲਈ ਚੋਖਾ ਵਕਤ ਲਾਇਐ। ਇਸੇ ਕਰ ਕੇ , ਊਠ ਨੂੰ ਕਦੀ ਤਕਿਆਂ ਬਿਨਾਂ , ਅਸੀਂ ਦਸ ਸਕੇ , ਉਹ ਹੋ ਜਿਹਾ ਸੀ। ਪਾਤਸ਼ਾਹ ਹੱਸ ਪਿਆ। "ਜਿਹੜੀ ਚੀਜ਼ ਕਦੀ ਕਿਸੇ ਤੱਕੀ ਨਾ ਹੋਵੇ , ਉਹਦੇ ਬਾਰੇ ਏਨਾ ਇਲਮ ਹੋ ਸਕਦਾ ਏ ? “ਹੋ ਸਕਦੈ ," ਭਰਾਵਾਂ ਨੇ ਜਵਾਬ ਦਿਤਾ। ਚੰਗਾ, ਚੰਗਾ , ਵੇਖਣੇ ਹਾਂ , ਸਚ ਬੋਲ ਰਹੋ ਕਿ ਨਹੀਂ । ਤੇ ਪਾਤਸ਼ਾਹ ਨੇ ਆਪਣੇ ਵਜ਼ੀਰ ਨੂੰ ਸਦਿਆ ਤੇ ਉਹਦੇ ਕੰਨ ਵਿਚ ਕੁਝ ਆਖਿਆ। ਵਜ਼ੀਰ ਇਕਦਮ ਮਹਿਲ ਤੋਂ ਬਾਹਰ ਚਲਾ ਗਿਆ , ਪਰ ਉਹ ਛੇਤੀ ਹੀ ਦੋ ਨੌਕਰਾਂ ਨੂੰ ਨਾਲ ਲੈ ਵਾਪਸ ਗਿਆ; ਨੌਕਰਾਂ ਨੇ ਇਕ ਰੇੜੀ ਉਤੇ ਇਕ ਵਡੀ ਸਾਰੀ ਟੀ ਰਖੀ ਹੋਈ ਸੀ। ਪੇਟੀ ਨੂੰ ਧਿਆਨ ਨਾਲ २०६