ਪੰਨਾ:ਮਾਣਕ ਪਰਬਤ.pdf/212

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| ਉਹ ਓਸੇ ਹੀ ਪਹਾੜ ਦੇ ਹੇਠਾਂ ਪਹੁੰਚੇ , ਤੇ ਅਸਲੋਂ ਪਹਿਲਾਂ ਵਾਂਗ ਹੀ , 'ਬੇ' ਨੇ ਮਿਰਾਲੀ ਨੂੰ ਦੁੱਗੇ ਦੀ ਖਲ ਉਤੇ ਲੇਟ ਜਾਣ ਤੇ ਆਪਣਾ ਆਪ ਉਹਦੇ ਵਿਚ ਲਪੇਟ ਲੈਣ ਲਈ ਆਖਿਆ। ਮੈਨੂੰ ਦਸ , ਇਹ ਕਰਨਾ ਕਿਵੇਂ ਏਂ , ਮੈਨੂੰ ਠੀਕ ਤਰ੍ਹਾਂ ਸਮਝ ਨਹੀਂ ਪਈ , ਮਿਤਾਲੀ ਨੇ ਕਿਹਾ। “ਸਮਝਣ ਵਾਲੀ ਗਲ ਈ ਕਿਹੜੀ ਏ ? ਵੇਖ ਇੰਜ ਕਰੀਦੈ ,' 'ਬੇ' ਨੇ ਜਵਾਬ ਦਿਤਾ , ਤੇ ਉਹ ਉਲਟਾਈ ਪਈ ਖਲ ਉਤੇ ਪਸਰ ਗਿਆ । ਮਿਰਾਲੀ ਨੇ ਇਕਦਮ ਹੀ ਖਲ ਨੂੰ , 'ਬੇ' ਸਮੇਤ , ਵਲ੍ਹੇਟ ਕੇ ਗੰਢ ਬਣਾ ਲਈ , ਉਤੋਂ ਉਹਨੂੰ ਘਟ ਕੇ ਬੰਨ੍ਹ ਦਿੱਤਾ ਤੇ ਆਪ ਪਰਾਂ ਹੋ ਗਿਆ ! “ਠਹਿਰ ਜਾ ਪੁਤਰਾ ,' 'ਬੇ ਕੁਰਲਾਇਆ। "ਮੇਰਾ ਕੀ ਹਾਲ ਕੀਤਾ ਈ ! ਪਰ ਓਸੇ ਪਲ ਦੇ ਸ਼ਿਕਾਰੀ ਪਰਿੰਦੇ ਉਡਦੇ ਆ ਨਿਕਲੇ , ਉਹਨਾਂ ਢੱਗੇ ਦੀ ਖਲ ਨੂੰ ਫੜ ਲਿਆ ਤੇ ਉਹਨੂੰ ਲੈ ਪਹਾੜ ਦੀ ਟੀਸੀ ਉਤੇ ਜਾ ਪਹੁੰਚੇ । ਜਦੋਂ ਉਹ ਟੀਸੀ ਉਤੇ ਪਹੁੰਚ ਪਏ , ਉਹ ਖਲ ਨੂੰ ਆਪਣੀਆਂ ਚੁੰਜਾਂ ਤੇ ਪੱਚਿਆਂ ਨਾਲ ਪਾੜਨ ਲਗੇ , ਪਰ 'ਬੇ ਨੂੰ ਵੇਖ , ਤਰਹਿ ਗਏ ਤੇ ਉਡ ਗਏ। ਬੇ' ਨੇ ਖੜੇ ਹੋਣ ਦੀ ਕੀਤੀ। “ਣ ਵਾਈ , ਬੇ ਵਕਤ ਜ਼ਾਇਆ ਨਾ ਕਰ , ਮੇਰੇ ਵਲ ਹੀਰੇ ਸੁਟ , ਜਿਵੇਂ ਤੇਰੇ ਵਲ ਮੈਂ ਸੁੱਟੇ ਸਨ , ਮਿਰਾਲੀ ਨੇ ਹੇਠੋਂ ਜਵਾਬ ਦਿਤਾ। | ਬੇ' ਨੇ ਤਾਂ ਹੀ ਉਹਨੂੰ ਪਛਾਣਿਆ , ਤੇ ਉਹ ਸਹਿਮ ਤੇ ਗੁੱਸੇ ਨਾਲ ਕੰਬਣ ਲਗ ਪਿਆ । "ਪਹਾੜ ਤੋਂ ਕਿਵੇਂ ਉਤਰਿਆ ਸੈਂ ," ਉਹਨੇ ਮਿਰਾਲੀ ਨੂੰ ਆਵਾਜ਼ ਦਿੱਤੀ। ਛੇਤੀ ਨਾਲ ਜਵਾਬ ਦੇ ਮੈਨੂੰ ! “ਹੋਰ ਹੀਰੇ ਸੂਟ , ਤੇ ਜਦੋਂ ਮੇਰੇ ਕੋਲ ਕਾਫ਼ੀ ਹੋ ਜਾਣਗੇ , ਤੈਨੂੰ ਦੱਸਾਂਗਾ , ਪਹਾੜ ਤੋਂ ਕਿਵੇਂ ਉਤਰੀਦੇ , ਮਿਰਾਲੀ ਨੇ ਜਵਾਬ ਦਿਤਾ। ਫੇਰ ਬੇ' ਹੀਰੇ ਹੇਠਾਂ ਸੁੱਟਣ ਲਗ ਪਿਆ , ਤੇ ਮਿਰਾਲੀ , ਜਿਵੇਂ ਹੀ ਉਹ ਡਿਗਦੇ , ਚੁਕਦਾ ਗਿਆ। ਜਦ ਬੋਰੀਆਂ ਭਰ ਗਈਆਂ , ਮਿਰਾਲੀ ਨੇ ਉਹਨਾਂ ਨੂੰ ਉਠਾਂ ਉਤੇ ਲਦ ਲਿਆ। "ਸੁਣ , 'ਬੇ' , ਆਪਣੇ ਆਲੇ-ਦੁਆਲੇ ਵੇਖ ਮਿਰਾਲੀ ਨੇ ਉਹਨੂੰ ਆਵਾਜ਼ ਦਿਤੀ। ਉਹਨਾਂ ਲੋਕਾ ਦੀਆਂ ਹੱਡੀਆਂ , ਜਿਨਾਂ ਨੂੰ ਤੂੰ ਮੌਤ ਦੇ ਮੂੰਹ 'ਚ ਸੁਟਿਆ , ਹਰ ਥਾਂ ਖਿਲਰੀਆਂ ਪਈਆਂ ਨੇ। ਉਹਨਾਂ ਤੋਂ ਕਦੇ ਨਹੀਂ ਪੁਛ ਲੈਂਦਾ , ਪਹਾੜ ਤੋਂ ਕਿਵੇਂ ਉਤਰੀਦੈ ? ਮੈਂ ਤਾਂ ਘਰ ਜਾ ਰਿਹਾਂ।" ਤੇ ਊਠਾਂ ਦੇ ਮੂੰਹ ਭੁਆ , ਮਿਰਾਲੀ ਆਪਣੀ ਮਾਂ ਦੇ ਘਰ ਵਲ ਹੋ ਪਿਆ। ਬ' , ਡਰਾਵੇ ਦੇਂਦਾ ਤੇ ਮਿੰਨਤਾਂ ਕਰਦਾ , ਪਹਾੜ ਦੀ ਟੀਸੀ ਉਤੇ ਏਧਰ-ਓਧਰ ਭੱਜਣ ਲਗਾ । ਕੋਈ ਫ਼ਾਇਦਾ ਨਾ ਹੋਇਆ , ਕਿਉਂ ਜੁ ਉਹਨੂੰ ਸੁਣਨ ਵਾਲਾ ਓਥੇ ਹੈ ਕੌਣ ਸੀ ?!