ਪੰਨਾ:ਮਾਣਕ ਪਰਬਤ.pdf/210

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਕ ਦਿਨ ਲੰਘ ਗਿਆ , ਤੇ 'ਬੇ' ਨੇ ਨਵੇਂ ਮਜ਼ਦੂਰ ਨੂੰ ਉਕਾ ਕੁਝ ਵੀ ਕਰਨ ਨੂੰ ਨਾ ਕਿਹਾ। ਇਕ · ਦਿਨ ਹੋਰ ਲੰਘ ਗਿਆ , ਤੇ 'ਬੇ ਨੇ ਉਹਨੂੰ ਕਿਸੇ ਵੀ ਕਿਸਮ ਦਾ ਹੁਕਮ ਨਾ ਦਿਤਾ। ਤੀਜਾ ਦਿਨ ਲੰਘ ਗਿਆ , ਤੇ 'ਬੇ' ਨੇ ਉਹਦੇ ਵਲ ਤੱਕਣ ਤਕ ਦੀ ਵੀ ਤਕਲੀਫ਼ ਨਾ ਕੀਤੀ । ਇਹ ਸਾਰਾ ਕੁਝ ਮਿਰਾਲੀ ਨੂੰ ਬੜਾ ਅਜੀਬ ਲਗਾ । ਉਹ ਸੋਚਣ ਲਗਾ, 'ਬੇ ਨੇ ਉਹਨੂੰ ਭਾੜੇ ਉੱਤੇ ਰਖਿਆ ਹੀ ਕਿਉਂ ਸੀ। ਤੇ ਉਹ ਉਹਦੇ ਕੋਲ ਗਿਆ ਤੇ ਉਸ ਤੋਂ ਪੁੱਛਣ ਲਗਾ : “ਮਾਲਕ , ਕਰਨ ਨੂੰ ਕੰਮ ਕੋਈ ਮਿਲੇਗਾ ਮੈਨੂੰ ?" “ਹਾਂ , ਹਾਂ , 'ਬੇ' ਨੇ ਜਵਾਬ ਦਿਤਾ , “ਕਲ ਤੂੰ ਮੇਰੇ ਨਾਲ ਚੱਲੀ। ਅਗਲੇ ਦਿਨ 'ਬੇ' ਨੇ ਮਿਰਾਲੀ ਨੂੰ ਹੁਕਮ ਦਿਤਾ , ਉਹ ਇਕ ਚੰਗਾ ਜ਼ਬਾ ਕਰੇ ਤੇ ਉਹਦੀ ਖਲ ਲਾਹੇ ਲਵੇ , ਤੇ ਜਦੋਂ ਇਹ ਹੋ ਜਾਏ , ਚਾਰ ਵਡੀਆਂ - ਵਡੀਆਂ ਬੋਰੀਆਂ ਲੈ ਆਵੇ ਤੇ ਸਫ਼ਰ ਲਈ ਦੋ ਉਠ ਤਿਆਰ ਕਰ ਲਵੇ । ਢੱਗੇ ਦੀ ਖਲ ਤੇ ਬੋਰੀਆਂ ਇਕ ਉਠ ਉਤੇ ਲਦ ਦਿਤੀਆਂ ਗਈਆਂ , ਤੇ ਦੂਜੇ ਉਤੇ 'ਬੇ ਚੜ ਗਿਆ , ਤੇ ਉਹ ਆਪਣੇ ਰਾਹੇ ਪੈ ਗਏ। ਜਦੋਂ ਉਹ ਇਕ ਦੁਰਾਡੇ ਪਹਾੜ ਦੇ ਹੇਠਾਂ ਪੁੱਜੇ , 'ਬੇ' ਨੇ ਉਠ ਖੜੇ ਕਰ ਲਏ ਤੇ ਮਿਰਾਲੀ ਨੂੰ ਹੁਕਮ ਦਿਤਾ , ਉਹ ਬੋਰੀਆਂ ਤੇ ਢੱਗੇ ਦੀ ਖਲ ਲਾਹ ਲਵੇ । ਮਿਰਾਲੀ ਨੇ ਇੰਜ ਹੀ ਕੀਤਾ , ਤੇ ਫੇਰ 'ਬੇ' ਨੇ ਉਹਨੂੰ ਆਥਿਆ , ਢੱਗੇ ਦੀ ਖਲ ਨੂੰ ਉਲਟਾ ਲਵੇ ਤੇ ਉਹਦੇ ਉਤੇ ਲੇਟ ਜਾਵੇ । ਮਿਰਾਲੀ ਨੂੰ ਸਮਝ ਨਾ ਪਈ , ਇਹ ਕੀਤਾ ਕਾਹਦੇ ਲਈ ਜਾਣਾ ਸੀ , ਪਰ ਉਹ ਕਮ-ਅਦੂਲੀ ਦੀ ਜੁਰਅਤ ਨਾ ਕਰ ਸਕਿਆ ਤੇ ਉਹਨੇ ਉਦ ਹੀ ਕੀਤਾ , ਜਿਵੇਂ ਉਹਦੇ ਮਾਲਕ ਨੇ ਉਹਨੂੰ ਆਖਿਆ ਸੀ। 'ਬੇ ਨੇ , ਮਿਰਾਲੀ ਸਮੇਤ , ਖਲ ਨੂੰ ਵਲੇਟ ਗੰਢ ਬਣਾ ਲਈ , ਉਤੋਂ ਉਹਨੂੰ ਘੁੱਟ ਕੇ ਬੰਨ੍ਹ ਦਿਤਾ ਹੈ। ਆਪ ਇਕ ਚਟਾਨ ਪਿਛੇ ਲੁਕ ਗਿਆ। | ਕੁਝ ਚਿਰ ਪਿਛੋਂ ਦੇ ਸ਼ਿਕਾਰੀ ਪਰਿੰਦੇ ਉਡਦੇ ਆਏ , ਉਹਨਾਂ ਖਲ ਨੂੰ , ਜਿਹਦੇ ਵਿਚੋਂ ਅਜੇ ਤਾਜ਼ਾ ਦਾ ਹਵਾੜ ਆਉਂਦੀ ਸੀ , ਚੁੰਜਾਂ ਵਿਚ ਫੜ ਲਿਆ ਤੇ ਆਪਣੇ ਨਾਲ ਇਕ ਅਪਹੁੰਚ ਪਹਾੜ ਦੀ ਟੀਸੀ ਉੱਤੇ ਲੈ ਗਏ। ਟੀਸੀ ਉਤੇ ਪਰਿੰਦੇ ਖਲ ਨੂੰ ਚੁੰਜਾਂ ਤੇ ਪੋਚੇ ਮਾਰਨ ਤੇ ਏਧਰ - ਓਧਰ ਖਿੱਚਣ ਲਗ ਪਏ । ਖਲ ਪਾ, ਗਈ , ਮਿਰਾਲੀ ਉਹਦੇ ਵਿਚੋਂ ਬਾਹਰ ਨਿਕਲ ਆਇਆ , ਤੇ , ਉਹਨੂੰ ਵੇਖ , ਪਰਿੰਦੇ ਰਹਿ ਗਏ , ਤੇ ਖਲ ਨਾਲ ਲਈ , ਉਡ ਗਏ । ਮਿਰਾਲੀ ਖਲੋ ਗਿਆ ਤੇ ਆਪਣੇ ਆਲੇ-ਦੁਆਲੇ ਵੇਖਣ ਲਗਾ। 'ਬੇ' ਨੇ ਉਹਨੂੰ ਹੇਠਾਂ ਤਕਿਆ ਤੇ ਉਚੀ ਸਾਰੀ ਆਵਾਜ਼ ਦਿਤੀ: "ਓਥੇ ਖਲੋਤਾ ਕੀ ਕਰ ਰਿਹੈਂ ? ਰੰਗੀਨ ਪੱਥਰ ਜਿਹੜੇ ਤੇਰੇ ਪੈਰਾਂ 'ਚ · ਪਏ ਨੇ . ਮੇਰੇ ਵਲ ਸੁੱਟੇ' ਮਿਰਾਲੀ ਨੇ ਨਜ਼ਰ ਮਾਰੀ ਤੇ ਉਹਨੇ ਵੇਖਿਆ , ਸਾਰੀ ਦੀ ਸਾਰੀ ਥਾਂ ਕੀਮਤੀ ਪਥਰਾਂ ਨਾਲ ਪਰੁੱਚਾ ਸੀ: ਓਥੇ ਹੀਰੇ ਤੇ ਲਾਲ ਸਨ , ਨੀਲਮ ਤੇ ਪੰਨੇ ਸਨ ਤੇ ਫ਼ਰਜ਼ੇ ਦੇ ਢੇਲੇ ... ਹੀਰੇ ਵਡੇ - ਵਡੇ ਤੇ ਹੋ ਸਨ, ਤੇ ਉਹ ਧੂਪ ਵਿਚ ਝਲਕ ਰਹੇ ਸਨ। ਮਿਰਾਲੀ ਹੀਰੇ ਇਕੱਠੇ ਕਰਨ ਤੇ ਹੇਠਾਂ 'ਬੇ ਵਲ ਸੁੱਟਣ ਲਗ ਪਿਆ , ਤੇ 'ਬੇ' , ਜਿਵੇਂ ਹੀ ਉਹ ਰਿਹਾ ਛੇਤੀ ਨਾਲ ਚੁੱਕਦਾ ਗਿਆ। ਉਹਨੇ ਆਪਣੀਆਂ ਦੋ ਵਡੀਆਂ ਬੋਰੀਆਂ ਉਹਦੇ ਨਾਲ ਭਰ ਲਈਆਂ । ਪਰੁੱਚੀ ਪਈ ੧੯੮