ਪੰਨਾ:ਮਾਣਕ ਪਰਬਤ.pdf/209

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੀਰਿਆਂ ਦਾ ਪਹਾੜ ਤੁਰਕਮੇਨੀ ਪਰੀ-ਕਹਾਣੀ ਕਿਸੇ ਇਕ ਪਿੰਡ ਵਿਚ ਇਕ ਬੁੱਢੀ ਬੇਵਾ ਰਹਿੰਦੀ ਸੀ, ਜਿਹਦਾ ਮਿਰਾਲੀ ਨਾਂ ਦਾ ਇਕ ਪੁੱਤਰ ਹੁੰਦਾ ਸੀ। ਉਹ ਬੜੇ ਗ਼ਰੀਬ ਸਨ। ਬੁੱਢੀ ਉਨ ਤੁੰਬਦੀ ਸੀ , ਕਪੜੇ ਸਿਊਂਦੀ ਤੇ ਧੁਆਈ ਦਾ ਕੰਮ ਕਰਦੀ ਸੀ , ਤੇ ਇਸ ਤਰਾਂ , ਏਨਾ ਕੁ ਕਮਾ ਲੈਂਦੀ ਸੀ ਕਿ ਆਪਣਾ ਤੇ ਆਪਣੇ ਪੁੱਤਰ ਦਾ ਢਿੱਡ ਭਰ ਸਕੇ । ਜਦੋਂ ਮਿਲੀ ਵੱਡਾ ਹੋਇਆ , ਉਹਦੀ ਮਾਂ ਨੇ ਉਹਨੂੰ ਆਖਿਆ : “ਪੁਤਰਾ , ਹੁਣ ਮੇਰੇ 'ਚ ਕੰਮ ਕਰਨ ਦਾ ਦਮ ਨਹੀਂ ਰਿਹਾ। ਆਪਣੇ ਲਈ ਕਿਸੇ ਨਾ ਕਿਸੇ ਤਰ੍ਹਾਂ ਦਾ ਕੰਮ ਲਭ ਲੈ , ਤੇ ਇੰਜ ਆਪਣਾ ਗੁਜ਼ਾਰਾ ਆਪ ਚਲਾ। “ਬਹੁਤ ਹੱਛਾ , ਮਿਰਾਲੀ ਨੇ ਕਿਹਾ , ਤੇ ਉਹ ਰੋਜ਼ੀ ਦੀ ਭਾਲ ਲਈ ਨਿਕਲ ਟੁਰਿਆ। ਉਹ ਇਕ ਲਾ ਗਿਆ ਤੇ ਦੂਜੀ ਥਾਂ , ਪਰ ਕਿਸੇ ਵੀ ਥਾਂ ਕਰਨ ਨੂੰ ਉਹਨੂੰ ਕੁਝ ਨਾ ਲੱਭਾ। ਕੁਝ ਵਕਤ ਪਿਛੋਂ ਉਹ ਇਕ ਬੇ' * ਦੀ ਹਵੇਲੀ ਵਿੱਚ ਪਹੁੰਚਿਆ। ਬੇ' , ਕੋਈ ਮਜ਼ਦੂਰ ਚਾਹੀਦਾ ਈ ? “ਚਾਹੀਦੈ ' 'ਬੇ' ਨੇ ਜਵਾਬ ਦਿਤਾ। ਤੇ ਉਹਨੇ ਮਿਰਾਲੀ ਨੂੰ ਭਾੜੇ 'ਤੇ ਰੱਖ ਲਿਆ। "ਬੇ - ਪ੍ਰਣੇ ਤੁਰਕਮੇਨੀਆ ਦਾ ਦੌਲਤਮੰਦ ਤੇ ਕਦੀ - ਕਦੀ ਬਾ - ਖ਼ਤਾਬ ਆਦਮੀ - ਅਨੁ : ੧੯੭