ਪੰਨਾ:ਮਾਣਕ ਪਰਬਤ.pdf/179

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਬੀਰ , ਤੂੰ ਬੁੱਢੀ ਏ! ਆਪਣੇ ਆਪ ਨੂੰ ਥਕਾਣਾ ਨਹੀਂ ਚਾਹੀਦਾ ਤੈਨੂੰ । ਲਿਆ , ਮੈਂ ਵਢ ਦੇਣੀ ਆਂ ਸ਼ਾਹ ਬਲੂਤ ਦਾ ਦਰਖ਼ਤ । “ਨਹੀਂ , ਨਹੀਂ ! ਉਬੀਰ ਨੇ ਕਿਹਾ। “ਮੈਂ ਇਹਨੂੰ ਆਪੇ ਵਢ ਲੈਣੈ ਤੇ ਅਸਤੀਨ - ਸਕੇ ਨੂੰ ਖਾ ਜਾਣੈ । ਪਰ ਲੂੰਮੜੀ ਏਡੀ ਸੌਖੀ ਟਲਣ ਵਾਲੀ ਨਹੀਂ ਸੀ ਤੇ ਉਹ ਕਹਿਣ ਲਗੀ : “ਸ਼ਾਹ ਬਲੂਤ ਦਾ ਦਰਖ਼ਤ ਵਢ ਮੈਂ ਦੇਣੀ ਆਂ , ਤੇ ਉਹਨੂੰ ਖਾ ਤੂੰ ਲਈਂ ।" ਉਬੀਰ ਨੇ ਲੂੰਮੜੀ ਨੂੰ ਆਪਣਾ ਕੁਹਾੜਾ ਦੇ ਦਿਤਾ , ਆਪ ਸ਼ਾਹ ਬਲੂਤ ਦੇ ਦਰਖ਼ਤ ਥੱਲੇ ਲੇਟ ਗਈ | ਤੇ ਉਹਨੂੰ ਇਕਦਮ ਹੀ ਨੀਂਦਰ ਆ ਗਈ । ਸੁੱਤੀ - ਸੁੱਤੀ ਉਹ ਘੁਰਾੜੇ ਮਾਰਨ ਲਗੀ ਤੇ ਉਹਦੇ ਮੂੰਹ ਤੇ ਨਕ ਵਿਚੋਂ ਚੰਆੜੇ ਤੇ ਧੂੰਆਂ ਨਿਕਲਣ ਲਗਾ। ਜਦੋਂ ਉਬੀਰ ਸੁੱਤੀ ਹੋਈ ਸੀ , ਲੰਮੜੀ ਨੇ ਹਾੜਾ ਤੇ ਉਹ ਦੰਦ , ਜਿਹੜਾ ਉਬੀਰ ਨੇ ਸਾਣ ਦੇ ਤੌਰ ਤੇ ਵਰਤਿਆ ਸੀ , ਝੀਲ ਵਿਚ ਸੁਟ ਦਿਤਾ , ਤੇ ਸਾਰੇ ਛੋਡੇ ਇੱਕਠੇ ਕਰ , ਉਹਨਾਂ ਨੂੰ ਉਬੀਰ ਦੇ ਕੁਹਾੜੇ ਨਾਲ ਪਏ ਦਰਖ਼ਤ ਦੇ ਵੱਢ ਵਿਚ ਜੋੜ ਦਿਤਾ। ਫੇਰ ਉਹਨੇ ਵੱਢੇ ਉਤੇ ਥੁਕਿਆ ਤੇ ਉਹਨੂੰ ਚਟਿਆ , ਤੇ ਛੱਡੇ ਇਕਦਮ ਹੀ ਦਰਖ਼ਤ ਨਾਲ ਪੱਕੇ ਜੜ ਗਏ , ਤੇ ਉਹ ਫੇਰ ਸਾਬਤ ਦਾ ਸਾਬਤ ਹੋ ਗਿਆ। ਤਦ ਲੂੰਮੜੀ ਨੇ ਅਲਤੀਨ - ਸਕੇ ਨੂੰ ਅਲਵਿਦਾ ਆਖੀ ਤੇ ਭਜ ਗਈ। ਉਬੀਰ ਜਾਗ ਪਈ , ਉਹਨੇ ਸ਼ਾਹ ਬਤ ਦੇ ਦਰਖ਼ਤ ਉਤੇ ਇਕ ਨਜ਼ਰ ਮਾਰੀ ਤੇ ਆਖਿਆ : “ਕੀ ਪਈ ਵੇਖਣੀ ਆਂ ਮੈਂ ! ਸ਼ਾਹ ਬਲੂਤ ਫੇਰ ਸਾਬਤ ਦਾ ਸਾਬਤ ਏ , ਇੰਜ ਜਿਵੇਂ ਮੈਂ ਇਹਨੂੰ ਕਦੀ ਛੁਹਿਆ ਹੀ ਨਾ ਹੋਵੇ। ਤੇ ਉਹ ਲੰਮੜੀ ਨੂੰ ਲਾਅਨਤਾਂ ਪਾਣ , ਤੇ ਉਹਨੂੰ , ਜਿਹੜੀਆਂ - ਜਿਹੜੀਆਂ ਵੀ ਉਹ ਸੋਚ ਸਕੀ , ਸਲਵਾਤਾਂ ਸੁਣਾਣ ਲਗ ਪਈ। ਤਾਂ , ਉਹਨੇ ਇਕ ਵਾਰੀ ਫੇਰ ਬੁਕ ਸੁੱਟੀ, ਤੇ ਇਕ ਕੁਹਾੜਾ ਆ ਗਿਆ। ਉਹਨੇ ਆਪਣੇ ਮੂੰਹ ਵਿਚੋਂ ਇਕ ਹੋਰ ਦੰਦ ਪਟਿਆ ਤੇ ਕੁਹਾੜੇ ਨੂੰ ਲਾਣ ਲਗ ਪਈ। ਆਪਣੇ ਕੰਮੀਂ ਲਗੀ ਤੇ ਇਹ ਕਹਿੰਦੀ ਉਹ ਅਲਤੀਨ - ਸਕੇ ਵਲ ਵੇਖਦੀ ਰਹੀ : ਸ਼ਾਹ ਬਲੂਤ ਦਾ ਦਰਖ਼ਤ ਮੈਂ ਵਦ ਦੇਣੈ ਤੇ ਤੈਨੂੰ ਖਾ ਜਾਣੈ। | ਜਦੋਂ ਉਹਦਾ ਕੁਹਾੜਾ ਤੇਜ਼ ਹੋ ਗਿਆ , ਉਬੀਰ ਸ਼ਾਹ ਬਲੂਤ ਦੇ ਦਰਖ਼ਤ ਨੂੰ ਵੱਢਣ ਲਗ ਪਈ। ਛੋਡੇ ਸਭ ਪਾਸੇ ਉੱਡਣ ਲਗ ਪਏ , ਤੇ ਦਰੱਖ਼ਤ ਹਿੱਲਣ ਤੇ ਕੰਬਣ ਲਗ ਪਿਆ । ਕੁਹਾੜੇ ਦੀ ਇਕ ਸਟ ਹੋਰ ਲਗਣੀ ਸੀ , ਤੇ ਦੱਰਖ਼ਤ ਨੇ ਹੇਠਾਂ ਆ ਪੈਣਾ ਸੀ ! ਚਾਣਚਕ ਹੀ ਇਕ ਹੋਰ ਲੂੰਮੜੀ ਭੱਜੀ - ਭੱਜੀ ਆਈ । ‘ਬੇਬੇ , ਬੇਬੇ , ਕੀ ਕਰ ਰਹੀ ਏਂ ? ਉਹਨੇ ਉਬੀਰ ਤੋਂ ਪੁਛਿਆ। “ਸ਼ਾਹ ਬਲੂਤ ਦਾ ਦਰਖ਼ਤ ਵੱਢ ਰਹੀ ਆਂ। “ਕਿਉਂ ਭਲਾ ? ਮੈਂ ਉਤੇ ਬੈਠੇ ਅਲਤੀਨ - ਸਕੇ , ਸੁਨਹਿਰੀ ਸੰਖੀ , ਨੂੰ ਫੜਨਾ ਚਾਹੁਣੀ ਆਂ ਤੇ ਖਾ ਜਾਣਾ । ਲੰਮੜੀ ਕਹਿਣ ਲਗੀ : ੧੬੭