ਪੰਨਾ:ਮਾਣਕ ਪਰਬਤ.pdf/170

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੁਧ - ਭਰਾ ਜਿਊਂਦਾ ਰਹੇ, ਤੈਨੂੰ ਆਪਣੇ ਪੁੱਤਰ ਦੀ ਬਲੀ ਚੜਾਣੀ ਪਵੇਗੀ । ਆਪਣੇ ਪੁੱਤਰ ਨੂੰ ਪੰਘੂੜੇ 'ਚ ਮਾਰ ਦੇ , ਉਹਨੂੰ ਉਬਾਲ ਲੈ ਤੇ ਪਾਣੀ ਨੂੰ ਆਪਣੇ ਦੁਧ - ਭਰਾ ਉਤੇ ਛਿੜਕ ਦੇ। ਇਹਦੇ ਨਾਲ ਉਹ ਫਿਰੇ ਜਿਉਂ ਪਏਗਾ। ਸ਼ਹਿਜ਼ਾਦੇ ਨੇ ਬੁੱਢੇ ਦਾ ਕਿਹਾ ਪੱਲੇ ਬੰਨ੍ਹ ਲਿਆ ਤੇ ਘਰ ਵਲ ਹੋ ਪਿਆ। ਉਹਨੇ ਆਪਣੇ ਆਪ ਨੂੰ ਆਖਿਆ : “ਬੱਚੇ ਮੇਰੇ ਕੋਲ ਹੋ ਜਾਣਗੇ , ਪਰ ਹਰਨੋਟੇ ਜਿਹਾ ਦੋਸਤ ਤੇ ਭਰਾ ਕਦੀ ਨਹੀਂ ਹੋਣ ਲਗਾ। ਉਹ ਘਰ ਪਹੁੰਚਿਆ ਤੇ ਉਹਨੇ ਵੇਖਿਆ , ਉਹਦਾ ਪੁੱਤਰ ਪੰਘੂੜੇ ਵਿਚ ਲੇਟਿਆ ਹੋਇਆ ਸੀ । ਉਹਦੇ ਸੁਨਹਿਰੀ ਕੁੰਡਲ ਚਮਕ ਰਹੇ ਸਨ ਤੇ ਉਹ ਇੰਜ ਡਲਕਾਂ ਮਾਰ ਰਿਹਾ ਸੀ , ਜਿਵੇਂ ਚੰਨ ਅਸਮਾਨੀ ! ਸ਼ਹਿਜ਼ਾਦੇ ਨੇ ਸੁੰਦਰੀ ਯੇਲੇਨਾ ਨੂੰ ਦਸਿਆ , ਉਹਨੂੰ ਕੀ ਕਰਨ ਲਈ ਕਿਹਾ ਗਿਆ ਸੀ , ਤੇ ਉਹ ਮਨ ਗਈ , ਇਹ ਜ਼ਰੂਰ ਹੀ ਕੀਤਾ ਜਾਣਾ ਚਾਹੀਦਾ ਸੀ। “ਇਸ ਲਈ ਕਿ ,' ਯੇਲੇਨਾ ਨੇ ਕਿਹਾ , "ਸਾਨੂੰ ਹਰਨੋਟੇ ਨੂੰ ਫੇਰ ਜਿਵਾਲਣ ਲਈ ਪੂਰੀ ਵਾਹ ਲਾ ਚਾਹੀਦੀ ਏ। ਉਹਨਾਂ ਸਭ ਕੁਝ ਕੀਤਾ , ਜੁ ਕੁਝ ਕਰਨ ਲਈ ਬੁੱਢੇ ਨੇ ਆਖਿਆ ਸੀ , ਤੇ ਹਰਨੋਟਾ ਹਿਲ ਪਿਆ ਉਹਨੇ ਅੱਖਾਂ ਖੋਲ੍ਹ ਲਈਆਂ ਤੇ ਜਿਉਂ ਪਿਆ । | ਸਵੇਰੇ ਸੁੰਦਰੀ ਯੇਲੇਨਾ ਆਪਣੇ ਪੁੱਤਰ ਦੇ ਪੰਘੂੜੇ ਕੋਲ ਗਈ। ਉਹ ਮਾਂ ਸੀ ਤੇ ਉਹਦਾ ਦਿਲ ' ਦੇ ਸੱਲੋਂ ਪੁਛਿਆ ਜਾ ਰਿਹਾ ਸੀ , ਭਾਵੇਂ ਉਹਨੇ ਦੋਸਤੀ ਲਈ ਬਲੀ ਦੇ ਦਿਤੀ ਸੀ। ਚਾਣਚਕ ਹੀ ਪੰਘੂੜੇ ਕੁਝ ਸਕਿਆ। ਉਹਨੇ ਚਾਦਰਾਂ ਚੁਕੀਆਂ ਤੇ ਕੀ ਤਕਿਆ ! ਉਹ : ਪੁੱਤਰ , ਜਿਉਂਦਾ ਤੇ ਸਹੀ - ਸਲਾਮ ਲੇਟਿਆ ਹੋਇਆ ਸੀ। ਹਰ ਕਿਸੇ ਦੀ ਖੁਸ਼ੀ ਦੀ ਹੱਦ ਨਾ ਰਹੀ। | ਉਹਨਾਂ ਪੰਦਰਾਂ ਭੇਡਾਂ ਵੱਢੀਆਂ ਤੇ ਉਹਨਾਂ ਨੂੰ ਸਾਬਤ ਦੀਆਂ ਸਾਬਤ ਸੀਖਾਂ ਉਤੇ ਭੰਨਿਆ | ਚੌਦਾਂ ਦਾ ਉਹ ਖਾਂਦੇ ਰਹੇ , ਮੌਜ ਉਡਾਂਦੇ ਰਹੇ । ਤੇ ਉਹਦਾ ਦਿਲ ਪੁੱਤਰ