ਪੰਨਾ:ਮਾਣਕ ਪਰਬਤ.pdf/168

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਜ਼ਾਰ , ਮੇਰੇ ਬਾਪੂ , ਨੇ ਬੰਦੂਕ ਦੀ ਸੁਗਾਤ ਨਾਲ ਮੈਨੂੰ ਸਨਮਾਨਿਆ , ਪਰ ਹਰਨੋਟੇ ਨੇ ਮੈਨੂੰ ਹਥ ਨਾ , ਲਾਣ ਦਿਤਾ , ਸ਼ਹਿਜ਼ਾਦੇ ਨੇ , ਡਾਢਾ ਨਿਰਾਸ ਹੋ , ਦਿਲ ਹੀ ਦਿਲ ਵਿਚ ਆਖਿਆ। ਉਹ ਫੇਰ ਅਗੇ ਟੁਰ ਪਏ , ਤੇ ਬੁੱਢੇ ਜ਼ਾਰ ਨੇ ਆਪਣੇ ਪੁੱਤਰ ਨੂੰ ਘੋੜਾ ਭੇਜਿਆ , ਪਰ ਹਰਨੇਟੇ ਨੇ ਸ਼ਹਿਜ਼ਾਦੇ ਨੂੰ ਘੋੜੇ ਦੇ ਨੇੜੇ ਨਾ ਲੱਗਣ ਦਿਤਾ ਤੇ ਵਾਪਸ ਭੇਜ ਦਿਤਾ। ਇਹਦੇ ਨਾਲ ਸ਼ਹਿਜ਼ਾਦੇ ਨੂੰ ਹੋਰ ਵੀ ਦੁਖ ਹੋਇਆ। | ਉਹ ਘਰ ਪੁੱਜੇ , ਤੇ ਬੁੱਢੇ ਜ਼ਾਰ ਨੇ ਉਹਨਾਂ ਦਾ ਨਿੱਘਾ ਸੁਆਗਤ ਕੀਤਾ , ਤੇ ਵਿਆਹ ਦੀ ਖੁਸ਼ੀ ਮਨਾਣ ਲਈ ਇਕ ਹੋਰ ਜ਼ਿਆਫ਼ਤ ਕੀਤੀ ਗਈ । ਫੇਰ ਹਰਨੋਟਾ ਕਿਲ੍ਹੇ ਵਿਚੋਂ ਬਾਹਰ ਆਇਆ ਤੇ ਉਹਨੇ ਬਬਾਹਨਜੋਮੀ ਨੂੰ ਆਖਿਆ : ‘ਤੇਰੀ ਦਿਲ ਲਾ ਕੇ ਕੀਤੀ ਸੇਵਾ ਦਾ ਸ਼ੁਕਰੀਆ। ਹੁਣ ਤੈਨੂੰ ਛੁੱਟੀ ਏ ਜਾਣ ਤੇ ਰਹਿਣ ਦੀ , ਜਿਥੇ ਵੀ ਤੂੰ ਚੈਨ ਨਾਲ ਰਹਿ ਸਕੇ। ਦਿਓ ਚਲਾ ਗਿਆ , ਪਰ ਹਰਨੋਟਾ ਚੋਰੀ - ਚੋਰੀ ਲਾੜੇ - ਲਾੜੀ ਵਾਲੇ ਕਮਰੇ ਵਿਚ ਜਾ ਪਹੁੰਚਿਆ ਤੇ ਬੂਹੇ ਕੋਲ ਖਲੋਂ ਉਡੀਕਣ ਲਗਾ । ਲਾੜੀ - ਲਾੜਾ ਸੁੱਤੇ ਹੋਏ ਸਨ , ਪਰ ਹਰਨੋਟਾ ਜਾਗਦਾ ਸੀ । ਉਹ ਪਹਿਰਾ ਦੇ ਰਿਹਾ ਸੀ , ਉਹਦੀ ਤਲਵਾਰ ਤਿਆਰ ਸੀ , ਉਹਨੂੰ ਪਤਾ ਸੀ , ਉਹਦੇ ਦੁਧ - ਭਰਾ ਦੀ ਜਾਨ ਉਹਦੇ ਹੱਥਾਂ ਵਿਚ ਸੀ। ਅੱਧੀ ਰਾਤ ਹੋਣ ਉਤੇ 'ਗਵੇਲੇਸ਼ਾਪੀ ਆ ਨਿਕਲਿਆ। ਉਹ ਚੋਰੀ - ਚੋਰੀ ਰੀਂਗਦਾ ਲਾੜੇ - ਲਾੜੀ ਦੇ ਪਲੰਘ ਕੋਲ ਜਾ ਪਹੁੰਚਿਆ । ਤੇ ਉਹ ਆਪਣੇ ਜਬਾੜੇ ਪੂਰੇ ਖੋਲ੍ਹ ਲਾੜੇ ਤੇ ਲਾੜੀ ਉਤੇ ਝਪਟਣ ਤੇ ਉਹਨਾਂ ਦੀ ਸੰਘੀ ਘੋਪਣ ਹੀ ਲਗਾ ਸੀ ਕਿ ਹਰਨੌਟੇ ਨੇ ਤਲਵਾਰ ਚੁੱਕੀ ਤੇ ਇਕੋ ਵਾਰ ਨਾਲ ਦੁੱਤ ਨੂੰ ਮਾਰ ਦਿਤਾ। ਇਸ ਪਿਛੋਂ ਉਹਨੇ ਉਹਦੀ ਲੋਥ ਕਟ ਲਈ ਤੇ ਟੋਟੇ ਪਲੰਘ ਹੇਠ ਸੁਟ ਦਿਤੇ । | ਸਵੇਰ ਹੋ ਗਈ , ਤੇ ਲਾੜਾ ਲਾੜੀ ਜਾਗੇ , ਇਸ ਗੱਲ ਤੋਂ ਅਣਜਾਣ ਕਿ ਰਾਤੀਂ ਕੀ ਵਾਪਰਿਆ ਸੀ। | ਪਰ ਜਦੋਂ ਨੌਕਰ ਲਾੜੇ ਲਾੜੀ ਵਾਲਾ ਕਮਰਾ ਸਾਫ਼ ਕਰਨ ਆਏ ਤੇ ਉਹਨਾਂ ਨੂੰ ਪਲੰਘ ਥਲਿਉਂ ਦਾਰ ਦੇ ਟੋਟੇ ਲੱਭੇ , ਜ਼ਾਰ ਨੂੰ ਗੁੱਸਾ ਚੜ੍ਹ ਗਿਆ। ਉਹਨੇ ਸੋਚਿਆ , ਕੋਈ ਉਹਦਾ ਮਜ਼ਾਕ ਉਡਾ ਰਿਹਾ ਸੀ । | ਉਹ ਗੱਲਾਂ ਕਰਨ ਤੇ ਬਹਿਸਣ ਤੇ ਆਪਣੇ ਆਪ ਤੋਂ ਇਹ ਪੁੱਛਣ ਲਗ ਪਏ , ਇਹ ਕਿਲ੍ਹੇ ਕੀਤਾ ਸੀ , ਤੇ ਉਹਨਾਂ ਸਾਰਾ ਕਸੂਰ ਹਰਨੋਟੇ ਦੇ ਸਿਰ ਥਪ ਦਿਤਾ! ਇਸ ਲਈ ਕਿ ਕੀ ਉਹਨੇ ਜ਼ੋਰ ਦੀ ਬੰਦੂਕ ਪਰਾਂ ਸੂਟ ਤੇ ਘੋੜਾ ਮੋੜ ਸ਼ਹਿਜ਼ਾਦੇ ਲਈ ਆਦਰ ਦੀ ਘਾਟ ਤੋਂ ਕੰਮ ਨਹੀਂ ਸੀ ਲਿਆ ! ਹਰਨੋਟੇ ਤੋਂ ਸਿਵਾ ਲਾੜੇ ਲਾੜੀ ਦੇ ਕਮਰੇ ਵਿਚ ਮੁਰਦਾਰ ਹੋਰ ਕਿਨੇ ਰਖਿਆ ਤੇ ਉਹਨਾਂ ਸਾਰਿਆਂ ਦਾ ਮੌਜੂ ਕਿਨੇ ਬਣਾਇਆ ਹੋਵੇਗਾ! . ਹਰਨੇਟੇ ਨੇ ਆਖਿਆ : “ਮੈਂ ਤੁਹਾਡਾ ਭਲਾ ਈ ਚਾਹੁੰਦਾ ਸਾਂ । ਚਾਹੁੰਦੇ ਹੋ , ਮੈਂ ਮਰ ਜਾਵਾਂ ਤੇ ਤੁਸੀਂ ਜਿਉਂਦੇ ਖੁਸ਼ੀ ਮਾਣਦੇ ਰਹੋ ? ਪਰ ਉਹ ਉਹਦੇ ਨਾਲ ਡਾਢੇ ਖਿੱਝੇ ਹੋਏ ਸਨ , ਤੇ ਉਹਨਾਂ ਮੰਗ ਕੀਤੀ , ਉਹ ਉਹਨਾਂ ਨੂੰ ਦੱਸੇ , ਦਾਰੇ ਕਿਥੋਂ ਆਇਆ ਸੀ। “ਚੰਗਾ , ਹਰਨੋਟੇ ਨੇ ਆਖਿਆ , "ਜੁ ਜਾਣਨਾ ਚਾਹੁੰਦੇ ਹੋ , ਦਸਨਾਂ ਤੁਹਾਨੂੰ , ਪਰ ਜਦੋਂ ਤੁਹਾਨੂੰ ਸਮਝ ਲਗੇ , ਤੁਸੀਂ ਓਸ ਕਿਸੇ ਦੇ ਮਰਨ ਦਾ ਕਾਰਨ ਬਣੇ ਹੋ , ਜਿਨੇ ਤੁਹਾਨੂੰ ਖੁਸ਼ੀ ਦੇਣ ਲਈ ਡਾਢਾ ਜ਼ੋਰ ਲਾਇਆ , ਤਾਂ ਸ਼ਾਲਾ , ਤੁਹਾਡੇ ਦਿਲਾਂ 'ਤੇ ਗ਼ਮ ਦਾ ਭਾਰ ਨਾ ਪਏ । ਸੁਣੋ ਫੇਰ। ਜਦੋਂ ਅਸੀਂ ਜੰਗਲ ਦੇ ਸਿਰੇ ਤੇ ਇਕ ਪੈਲੀ ’ਚ ਅਟਕੇ ਸਾਂ , ਰਾਤੀਂ ਤਿੰਨ ਕਬੂਤਰ ਉਡਦੇ ਆ ਨਿਕਲੇ ਸਨ , ਤੇ ਇਕ ਟਹਿਣੀ ਉਤੇ ਬਹਿ , ਬੋਲਣੇ ૧૫ર્દી