ਪੰਨਾ:ਮਾਣਕ ਪਰਬਤ.pdf/166

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਰਨੋਟਾਂ ਦੀ ਖੁਸ਼ੀ ਦੀ ਹੱਦ ਨਾ ਰਹੀ। ਉਹਨੇ ਤੀਰ - ਕਮਾਨ ਲੈ ਲਿਆ ਤੇ ਉਸ ਜੰਗਲ ਦੀ ਖਲੀ ਥਾਂ 'ਤੇ ਪਹੁੰਚਿਆ , ਜਿਥੇ ਹਿਰਨ ਮੂੰਹ ਮਾਰ ਰਿਹਾ ਸੀ। ਉਹਨੇ ਇਕ ਤੀਰ ਛਡਿਆ , ਹਿਰਨ ਨੂੰ ਮਾਰ ਦਿਤਾ , ਤੇ ਭਜ ਉਹਦੇ ਕੋਲ ਪਹੁੰਚ ਉਹਦਾ ਸਿਰ ਦੁਫਾੜ ਕਰ ਦਿਤਾ , ਤੇ ਡੱਬੇ ਕਢ ਲਏ । ਏਧਰ , ਜਿਵੇਂ ਹੀ ਹਿਰਨ ਮਰਿਆ ਸੀ , ਪੌਣਾਂ ਦੇ ਮਹਾਨ ਜ਼ਾਰ ਨੂੰ ਮਹਿਸੂਸ ਹੋਇਆ ਕਿ ਕੁਝ ਨਾ ਕੁਝ ਗੜਬੜ ਸੀ ਤੇ ਉਹ ਛੇਤੀ ਨਾਲ ਘਰ ਵਲ ਨੂੰ ਹੋ ਪਿਆ। ਪਰ ਹਰਨੋਟੇ ਨੇ ਪਹਿਲੇ ਛੋਟੇ ਜਿਹੇ ਪੰਛੀ ਦੀ ਧੌਣ ਮਰੋੜ ਛੱਡੀ , ਤੇ ਪੌਣਾਂ ਦੇ ਮਹਾਨ ਜ਼ਾਰ ਦੀਆਂ ਲੱਤਾਂ ਪੱਥਰ ਹੋ ਗਈਆਂ । ਹਰਨੋਟੇ ਨੇ ਦੂਜੇ ਛੋਟੇ ਜਿਹੇ ਪੰਛੀ ਦੀ ਗਿੱਚੀ ਮਰੋੜ ਦਿਤੀ , ਤੇ ਪੌਣਾਂ ਦੇ ਮਹਾਨ ਜ਼ਾਰ ਦਾ ਪਿੰਡਾ ਇੰਜ ਸੁੰਨ ਹੋ ਗਿਆ ਕਿ ਉਹਦੇ ਕੋਲੋਂ ਆਪਣਾ ਆਪ ਮਸਾਂ ਦਹਿਲੀਜ਼ਾਂ ਤਕ ਹੀ ਧਰੀਕਿਆ ਜਾ ਸਕਿਆ। ਪੋਣਾਂ ਦੇ ਮਹਾਨ ਜ਼ਾਰ ਨੇ ਸੁੰਦਰੀ ਯੇਲੇਨਾ ਨੂੰ ਆਖਿਆ : ‘ਸੁੰਦਰੀਏ ਯੇਲੇਨਾ , ਮੇਰੇ ਨਾਲ ਦਗ਼ਾ ਕੀਤਾ ਈ ! ਤੇ ਉਹਨੇ ਪੌੜੀਆਂ ਚੜ੍ਹਨ ਦੀ ਕੋਸ਼ਿਸ਼ ਕੀਤੀ , ਪਰ ਹਰਨੋਟੇ ਨੇ ਤੀਜੇ ਛੋਟੇ ਜਿਹੇ ਪੰਛੀ ਨੂੰ ਹੱਥਾਂ ਵਿਚ ਫੜ ਲਿਆ । “ਇਹ ਈ ਬਦਲਾ ਤੇਰੇ ਕੀਤੇ ਭੈੜ ਦਾ! ਉਹ ਕੂਕਿਆ , ਤੇ ਉਹਨੇ ਤੀਜੇ ਛੋਟੇ ਜਿਹੇ ਪੰਛੀ ਦੀ ਗਿੱਚੀ ਮਰੋੜ ਦਿਤੀ। ਪੌਣਾਂ ਦਾ ਮਹਾਨ ਜ਼ਾਰ ਮਰ ਕੇ ਭੇਜੇ ਢਹਿ ਪਿਆ , ਤੇ ਹਰਨੋਟਾ ਸੁੰਦਰੀ ਯੇਲੇਨਾ ਕੋਲ ਗਿਆ ਤੇ ਉਹਨੂੰ ਕਹਿਣ ਲਗਾ , ਸਫ਼ਰ ਸ਼ੁਰੂ ਕਰਨ ਦਾ ਵਕਤ ਹੋ ਗਿਆ ਸੀ। “ਠੀਕ ਏ , ਸੁੰਦਰੀ ਯੇਲੇਨਾ ਨੇ ਜਵਾਬ ਦਿਤਾ। “ਪਰ ਪਹਿਲਾਂ ਤੂੰ ਕਿਲੇ ਦੇ ਨੌਂ ਕਮਰਿਆਂ ਵਿਚੋਂ ਲੰਘ , ਤੇ ਅਗੇ , ਦਸਵੇਂ 'ਚ , ਤੈਨੂੰ ਪੌਣਾਂ ਦੇ ਮਹਾਨ ਜ਼ਾਰ ਦਾ ਘੋੜਾ ਬੱਝਾ ਲੱਭੇਗਾ। ਉਹ ਹਵਾ ਵਾਂਗ ਤੇਜ਼ ਏ , ਉਹਦੇ 'ਤੇ ਬਹਿ ਜਾਂਗੇ , ਤੇ ਉਡ ਜਾਂਗੇ ।' . ਹਰਨੋਟੇ ਨੂੰ ਪੌਣਾਂ ਦੇ ਮਹਾਨ ਜ਼ਾਰ ਦਾ ਘੋੜਾ ਲਭ ਪਿਆ , ਤੇ ਉਹਨੇ ਬਬਾਹਨਜ਼ਮੀ ਨੂੰ ਬੁਲਾਇਆ। ਉਹਨੇ ਘੋੜੇ ਦਾ ਸਾਰਾ ਸਾਜ਼ ਉਹਦੇ ਕੰਨਾਂ ਵਿਚੋਂ ਕਢਿਆ , ਉਹਦੀ ਪਿਠ ਉਤੇ ਚੜ੍ਹ ਬੈਠਾ , ਸੁੰਦਰੀ ਯੇਲੇਨਾ ਨੂੰ ਘੜੇ ਉਤੇ ਬਿਠਾ ਦਿੱਤਾ ਤੇ ਉਹ ਉਡ ਪਏ . ਇਸ ਤਰ੍ਹਾਂ ਸੁੰਦਰੀ ਯੇਲੇਨਾ ਫੇਰ ਆਪਣੇ ਸ਼ਹਿਜ਼ਾਦੇ ਨੂੰ ਆ ਮਿਲੀ । ਬੜੇ ਢੋਲ - ਢਮੱਕੇ ਨਾਲ ਉਹਨਾ ਦਾ ਵਿਆਹ ਕੀਤਾ ਗਿਆ , ਤੇ ਹਰ ਕਿਸੇ ਨੇ ਹਰਨੋਟੇ ਦਾ ਸ਼ੁਕਰੀਆ ਅਦਾ ਕੀਤਾ , ਜਿਹਦੇ ਸਦਕਾ ਇਹ ਹੈ ਸਕਿਆ ਸੀ। ਏਧਰ ਬੁੱਢੇ ਜ਼ਾਰ , ਸ਼ਹਿਜ਼ਾਦੇ ਦੇ ਸੱਕੇ ਤੇ ਹਰਨੋਟਾਂ ਦੇ ਮਤਰੇਏ ਪਿਓ , ਦਾ ਕੀ ਹੋਇਆ ? ਉਹ ਇਸ ਨਤੀਜੇ ਉਤੇ ਪਹੁੰਚ ਚੁੱਕਿਆ ਸੀ ਕਿ ਉਹਦੇ ਪੁੱਤਰ ਮਰ ਗਏ ਹੋਏ ਸਨ , ਤੇ ਦੁਖ ਨਾਲ ਉਹਦਾ ਦੇਡਾਂ ਹਾਲ ਸੀ ਕਿ ਉਹਨੇ ਹੁਕਮ ਦੇ ਦਿਤਾ , ਉਹਦੀ ਸਾਰੀ ਜ਼ਾਰਸ਼ਾਹੀ ਵਿਚ ਸੋਗ ਮਨਾਇਆ ਜਾਵੇ ਤੇ ਉਹ ਦਿਨ ਰੋ - ਧੋ ਕੇ ਗੁਜ਼ਾਰਨ ਲਗਾ। ਏਧਰ , ਲਾੜੀ ਦੇ ਘਰ ਵਾਲਿਆਂ ਨਾਲ ਜ਼ਿਆਫ਼ਤਾਂ ਖਾ ਲੈਣ ਪਿਛੋਂ , ਸ਼ਹਿਜ਼ਾਦਾ , ਹਰਨੋਟਾ ਤੇ ਸੁੰਦਰਾ ਯੇਲੇਨਾ ਬਬਾਹਨਜੋਮੀ ਦੇ ਪਿਠ ਵਾਲੇ ਛੋਟੇ ਜਿਹੇ ਮਕਾਨ ਵਿਚ ਬਹਿ ਘਰ ਵਲ ਨੂੰ ਹੋ ਪਏ । ਜਦੋਂ ਉਹ ਉਸ ਦਿਓ ਕੋਲੋਂ ਲੰਘੇ , ਜਿਨੂੰ ਸੁੰਦਰੀ ਯੇਲੇਨਾ ਦੇ ਪਿਆਰ ਵਿਚ ਅਥਰੂਆਂ ਦਾ ਦਰਿਆ ਵਹਾਇਆ ਸੀ , ਹਰਨੋਟਾ ਕਹਿਣ ਲਗਾ : ੧੫੪