ਪੰਨਾ:ਮਾਣਕ ਪਰਬਤ.pdf/164

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਰ ਅਸਮਾਨ ਵਿਚ ਉਡਦੇ ਜਾ ਰਹੇ ਸਨ, ਤੇ ਫੇਰ ਉਹ ਹੇਠਾਂ ਤਾਂ ਹੀ ਆਏ, ਜਦੋਂ ਉਹਨਾਂ ਨੂੰ ਇਕ ਪੈਲੀ ਦਿੱਸੀ। ਪੈਲੀ ਵਿਚ ਇਕ ਬੁੱਢੀ ਸੀ। ਤੇ ਹਰਨੋਟੇ ਨੇ ਉਹਦੇ ਤੋਂ ਪੁਛਿਆ, ਉਹਨੂੰ ਪਤਾ ਸੀ, ਪੋਣਾਂ ਦਾ ਮਹਾਨ ਜ਼ਾਰ ਕਿਥੇ ਰਹਿੰਦਾ ਸੀ।

ਬੁੰਢੀ ਡੁਸਕਣ ਤੇ ਵੈਣ ਪਾਣ ਲਗਾ ਪਈ:

"ਵੇ ਬਚੜਿਆ, ਵੇ ਬਚੜਿਆ, ਉਹ ਕੁਰਲਾਣ ਲਗੀ, "ਕੀ ਲੈਣ ਆਇਐ ਏਥੇ? ਹਿੰਮਤ ਹੋਈ ਆ ਏਥੇ ਮੂੰਹ ਵਿਖਾਣ ਦੀ। ਪੌਣਾਂ ਦੇ ਮਹਾਨ ਜ਼ਾਰ ਨੂੰ ਓਪਰੇ ਆਦਮੀ ਦੀ ਬੋ ਆ ਜਾਏਗੀ, ਉਹਨੂੰ ਪਤਾ ਲਗ ਜਾਏਗਾ, ਤੂੰ ਏਥੇ ਏਂ, ਤੇ ਉਹ ਸਾਨੂੰ ਸਾਰਿਆਂ ਨੂੰ ਮਾਰ ਦਏਗਾ। ਕੁਝ ਚਿਰ ਹੋਇਐ, ਉਹ ਏਨੀ ਸੁਹਣੀ ਮੁਟਿਆਰ ਲਿਆਇਐ ਕਿ ਏਸ ਦੁਨੀਆਂ 'ਚ ਉਹਦੇ ਸੁਹਜ ਦਾ ਜਵਾਬ ਹੋਰ ਕੋਈ ਨਹੀਂ ਹੋ ਸਕਦਾ। ਪੌਣਾਂ ਦਾ ਜ਼ਾਰ ਏਡੇ ਜ਼ੋਰ ਦਾ ਝੁਲਿਆ ਸੀ ਕਿ ਉਹਦੀ ਫੂ - ਫੁ ਤੇ ਸ਼ੂੰ - ਸ਼ੰ ਤੋਂ ਸਿਵਾ ਹੋਰ ਕੁੱਝ ਨਹੀਂ ਸੀ ਸੁਣੀਤਾ ਤੇ ਉਹਦੇ ਦੁਆਲੇ ਦੀ ਹਰ ਚੀਜ਼ ਫਾਂਹ ਕਰਦੀ ਭੁੰਜੇ ਆ ਪਈ ਸੀ।

"ਓਸੇ ਈ ਮੁਟਿਆਰ ਨੂੰ ਤਾਂ ਮੈਂ ਲਭ ਰਿਹਾਂ, " ਹਰਨੋਟੇ ਨੇ ਆਖਿਆ। "ਮੈਨੂੰ ਜ਼ਰੂਰ ਵਿਖਾ ਪੌਣਾਂ ਦਾ ਮਹਾਨ ਜ਼ਾਰ ਕਿਥੇ ਰਹਿੰਦੈ। "

“ਚੰਗਾ' ਬੁੱਢੀ ਮੰਨ ਗਈ, ਪਰ ਸਹਿਮ ਨਾਲ ਉਹ ਕੰਬ ਰਹੀ ਸੀ ਤੇ ਉਹਨੂੰ ਸਾਹ ਮਸਾਂ - ਮਸਾਂ ਹੀ ਆ ਰਿਹਾ ਸੀ।

ਹਰਨੋਟਾ ਉਤਰਿਆ, ਉਹਨੇ ਕਾਠੀ, ਲਗਾਮ ਤੇ ਛਾਂਟਾ ਦਿਓ ਦੇ ਕੰਨਾਂ ਵਿਚ ਲਕਾ ਦਿਤੇ ਤੇ ਬੁੱਢੀ ਦੇ ਪਿਛੇ - ਪਿਛੇ ਹੋ ਪਿਆ।

ਬਬਾਹਨਜੋਮੀ ਪਿਛੇ ਰਿਹਾ। ਉਹ ਏਧਰ - ਓਧਰ ਫਿਰਦਾ ਰਿਹਾ, ਹਰ ਚੀਜ਼ ਵੇਖਦ - ਚਾਖਦਾ ਰਿਹਾ ਜੁ ਮਨ ਵਿਚ ਆਇਆ, ਕਰਦਾ ਰਿਹਾ, ਏਥੋਂ ਤਕ ਕਿ ਉਹਨੇ ਪੌਨਾਂ ਦੇ ਜ਼ੋਰ ਦੇ ਸਾਰੇ ਚੂਚੇ ਵੀ ਖਾ ਛੱਡੇ।

ਬੁੱਢੀ ਹਰਨੋਟੇ ਨੂੰ ਪੌਣਾਂ ਦੇ ਮਹਾਨ ਜ਼ਾਰ ਦੇ ਕਿਲ੍ਹੇ ਕੋਲ ਲੈ ਆਈ ਤੇ ਚਲੀ ਗਈ।

ਓਸੇ ਹੀ ਸਵੇਰੇ ਜ਼ਾਰ ਸ਼ਿਕਾਰ ਖੇਡਣ ਲਈ ਬਾਹਰ ਗਿਆ ਹੋਇਆ ਸੀ, ਇਸ ਲਈ ਸੁੰਦਰੀ ਯੇਲੇਨਾ ਕਿਲ੍ਹੇ ਵਿਚ ਇਕੱਲੀ ਸੀ ਤੇ ਰੋ ਰਹੀ ਸੀ।

ਹਰਨੋਟਾ ਉਹਦੇ ਕਮਰੇ ਦੇ ਬੂਹੇ ਕੋਲ ਆਇਆ, ਉਹਨੂੰ ਧਕ ਖੋਲ੍ਹਿਆ ਤੇ ਅੰਦਰ ਜਾ ਵੜਿਆ।

"ਏਥੇ ਕਿਵੇਂ ਪਹੁੰਚ ਪਿਐ?" ਸੁੰਦਰੀ ਯੇਲੇਨਾ ਨੇ ਪੁਛਿਆ। "ਤੇ ਮੇਰੇ ਓਸ ਵਿਚਾਰੇ ਲਾੜ੍ਹ ਦਾ ਕੀ ਬਣਿਐ?"

ਤੇ ਉਹਨੇ ਹਰਨੋਟੇ ਨੂੰ ਜੱਫ਼ੀ ਪਾਈ ਤੇ ਚੁੰਮਿਆ ਤੇ ਹਰਨੇਟੇ ਨੇ ਉਹਨੂੰ ਸਾਰਾ ਕੁਝ, ਜੁ ਕੁਝ ਵੀ ਹੋਇਆ ਸੀ, ਦਸਿਆ।

"ਮੈਂ ਤੈਨੂੰ ਏਥੋਂ ਲੈਣ ਆਇਆਂ," ਉਹਨੇ ਆਖਿਆ।

"ਇਹ ਤੂੰ ਕਦੀ ਵੀ ਨਹੀਂ ਕਰ ਸਕਣ ਲਗਾ!" ਸੁੰਦਰੀ ਯੇਲੇਨਾ ਕੁਕੀ। "ਪੌਣਾਂ ਦਾ ਮਹਾਨ ਜ਼ਾਰ, ਲਾਹਣਤ ਪਵੇ ਸੂ, ਸਾਨੂੰ ਦੋਵਾਂ ਨੂੰ ਮਾਰ ਦੇਵੇਗਾ!"

ਫੇਰ ਹਰਨੋਟਾ ਉਸ ਬੁੱਢੀ ਕੋਲ ਗਿਆ ਜਿਨ੍ਹੇ ਉਹਨੂੰ ਪੌਣਾਂ ਦੇ ਮਹਾਨ ਜ਼ਾਰ ਦੇ ਕਿਲ੍ਹੇ ਦਾ ਰਾਹ ਵਿਖਾਇਆ ਸੀ ਤੇ ਉਹਦੇ ਕੋਲੋਂ ਸਲਾਹ ਲੈਣ ਲਗਾ, ਸੁੰਦਰੀ ਯੇਲੇਨਾ ਨੂੰ ਕਿਵੇਂ ਲਿਜਾਇਆ ਜਾ ਸਕਦਾ ਸੀ ਤੇ ਉਹਨਾਂ ਦੀ ਪੌਣਾਂ ਦੇ ਮਹਾਨ ਜ਼ਾਰ ਤੋਂ ਖਲਾਸੀ ਕਿਵੇਂ ਕਰਾਈ ਜਾ ਸਕਦੀ ਸੀ।

੧੫੨