ਪੰਨਾ:ਮਾਣਕ ਪਰਬਤ.pdf/163

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਤਆਂ ਤੇ ਫੇਰ ਭੇਜੇ ਪਟਕਾ ਮਾਰਿਆ । ਫੇਰ ਉਹਨੇ ਸੁੰਦਰੀ ਯੇਲੇਨਾ ਨੂੰ ਚੁੱਕ ਲਿਆ ਤੇ ਉਹਨੂੰ ਉਪਰ ਅਸਮਾਨ ਵਿਚ ਲੈ ਗਿਆ। ਜਦੋਂ ਹਰਨੋਟ ਨੇ ਆਪਣੇ ਭਰਾ ਨੂੰ ਭੁੰਜੇ ਨਿਰਜਿੰਦ ਹੋਇਆ ਪਿਆ ਵੇਖਿਆ , ਦੁਖ ਨਾਲ ਉਹ ਚੂਰ ਹੋ dਆ ਤੇ ਉਹਨੂੰ ਸੁੰਦਰੀ ਯੇਲੇਨਾ ਭੁਲ ਗਈ। ਹੁਣ ਉਹਨੂੰ ਉਹ ਬੁੱਢੀ ਯਾਦ ਆਈ , ਜਿਹਨੂੰ ਉਹ ਮਿਲਿਆ ਸੀ ਤੇ ਜਿਨੇ ਉਹਨੂੰ ਪੌਣਾਂ ਦੇ ਮਹਾਨ ਜ਼ਾਰ ਬਾਰੇ ਤਾੜਨਾ ਕੀਤੀ ਸੀ : ਪਰ ਅਫ਼ਸੋਸ , ਹਣ ਵੇਲਾ ਨਹੀਂ ਸੀ । ਰਿਹਾ। | ਹਰਨੋਟਾ ਬਹਿ ਗਿਆ ਤੇ ਜ਼ਾਰੋ-ਜ਼ਾਰ ਰੋਣ ਲਗ ਪਿਆ , ਤੇ ਸੁੰਦਰੀ ਯੇਲੇਨਾ ਦੀ ਮਾਂ ਉਹਦੇ ਕੋਲ ਆਈ ਤੇ ਕਹਿਣ ਲਗੀ : “ਰੋ ਨਾ , ਤੇਰੇ ਭਰਾ ਨੂੰ ਮੈਂ ਜਿਵਾ ਦੇਣੀ ਹਾਂ । ਪਰ ਪੌਣਾਂ ਦਾ ਮਹਾਨ ਜ਼ਾਰ ਸੰਦਰੀ ਯੇਲੇਨਾ ਨੂੰ ਚੁਰਾ ਕੇ ਲੈ ਗਿਐ , ਤੇ ਉਹਨੂੰ ਛੁਡ ਕੇ ਕਿਵੇਂ ਲਿਆਂਦਾ ਜਾਵੇ , ਮੈਨੂੰ ਸਮਝ ਨਹੀਂ ਪੈ ਰਹੀ । ਉਹਨੇ ਇਕ ਰੁਮਾਲ ਕਢਿਆ , ਉਹਨੂੰ ਸ਼ਹਿਜ਼ਾਦੇ ਦੇ ਮੂੰਹ ਉਤੇ ਫੇਰਿਆ , ਤੇ ਉਹ ਇਕਦਮ ਹੀ ਜੀ ਪਿਆ। ਉਹ ਉਠ ਖਲੋਤਾ , ਉਹਨੇ ਆਪਣੀਆਂ ਅੱਖਾਂ ਮਲੀਆਂ ਤੇ ਕਹਿਣ ਲਗਾ : “ਮੈ ਬੜਾ ਚਿਰ ਸੁੱਤਾ ਰਿਹਾਂ । ਪਰ ਜਦੋਂ ਉਹਨੇ ਦੁਆਲੇ ਵੇਖਿਆ , ਤੇ ਤਕਿਆ , ਉਥੇ ਸੁੰਦਰੀ ਯੋਲੇਨਾ ਨਹੀਂ ਸੀ ਰਹੀ , ਉਹ ਰੋਣ ਤੇ ਉਸਣ ਲਗ ਪਿਆ , ਉਹਨੂੰ ਸੁਝ ਜੂ ਨਹੀਂ ਸੀ ਰਿਹਾ , ਕੀਤਾ ਕੀ ਜਾਵੇ । ਫੇਰ ਹਰਨੋਟਾ ਬਬਾਹਨਜੋਮੀ ਕੋਲ ਗਿਆ ਤੇ ਕਹਿਣ ਲਗਾ : "ਪੌਣਾਂ ਦਾ ਮਹਾਨ ਜ਼ਾਰ ਵਹੁਟੀ ਲੈ ਗਿਐ । ਅਸੀਂ ਉਹਨੂੰ ਹਰ ਹਾਲੇ ਵਾਪਸ ਲਿਆਉਣੈ। ਦਿਉ ਨੇ ਆਖਿਆ : “ਰਬ ਕਰੇ ਬਬਾਹਨਜੋਮੀ ਥਾਏਂ ਈ ਮਰ ਜਾਏ , ਜੇ ਉਹ ਤੇਰੀ ਮਦਦ ਨਾ ਕਰੇ ! ਮੇਰੇ ਸੱਜੇ ਕੰਨ 'ਚ ਵੇਖ , ਤੇ ਤੈਨੂੰ ਓਥੇ ਇਕ ਕਾਠੀ ਦਿੱਸੇਗੀ , ਮੇਰੇ ਖੱਬੇ ਕੰਨ 'ਚ ਵੇਖ , ਤੈਨੂੰ ਓਥੇ ਇਕ ਲਗਾਮ ਤੇ ਛਾਂਟਾ ਦਿੱਸੇਗਾ। ਉਹਨਾਂ ਨੂੰ ਕਢ ਲੈ ਤੇ ਮੈਨੂੰ ਲਗਾਮ ਪਾ ਲੈ , ਤੇ ਅਸੀਂ ਇਕਦਮ ਚਲ ਪਵਾਂਗੇ । । ਸ਼ਹਿਜ਼ਾਦੇ ਨੂੰ ਸੁੰਦਰੀ ਯੇਲੇਨਾ ਦੇ ਘਰ ਛਡ , ਹਰਨੋਟੇ ਨੇ ਬਬਾਹਨਜ਼ਮੀ ਨੂੰ ਲਗਾਮ ਪਾ ਲਈ ਤੇ ਉਹਦੀ " ਪਿਠ ਉਤੇ ਨੌਂ ਵਧਰੀਆਂ ਵਾਲੀ ਕਾਠੀ ਪੀੜ ਦਿਤੀ ਤੇ ਨੌ ਕੜਿਆਲ ਉਹਦੇ ਪੰਜਾਂ ਮੂੰਹਾਂ ਵਿਚੋਂ ਲੰਘਾ ਲਏ । "ਹੁਣ ਪਲਾਕੀ ਮਾਰ ਮੇਰੀ ਪਿਠ ਉਤੇ ਬਹਿ ਜਾ ," ਬਬਾਹਨਜੋਮੀ ਨੇ ਆਖਿਆ , ਤੇ ਆਪਣਾ ਛਾਂਟਾ ਮੈਨੂੰ ਤਿੰਨ ਵਾਰੀ ਏਸ ਤਰ੍ਹਾਂ ਮਾਰ ਕਿ ਮੇਰੀ ਪਿਠ ਤੋਂ ਮਾਸ ਦੀਆਂ ਨੌਂ ਲੜਫ਼ਾਂ ਲਾਹ ਜਾਣ। ਉਸ ਪਿਛੋਂ ਫੜੀ ਰੱਖੀ ਤੇ ਡਰੀਂ ਨਾ , ਮੈਂ ਇੰਜ ਤੇਜ਼ ਉੱਡਾਂਗਾ , ਜਿਵੇਂ ਹਵਾ ! ਜਿਵੇਂ ਬਬਾਹਨਜੋਮੀ ਨੇ ਕਿਹਾ ਸੀ, ਉਵੇਂ ਕਰਨ ਤੋਂ ਪਹਿਲਾਂ , ਹਰਨੋਟਾ ਆਪਣੇ ਭਰਾ , ਸ਼ਹਿਜ਼ਾਦੇ , ਤੋਂ ਵਿਦਾ ਹੋਣ ਗਿਆ । "ਏਥੇ ਠਹਿਰੀਂ ਤੇ ਸਾਨੂੰ ਉਡੀਕੀਂ ," ਉਹਨੇ ਆਖਿਆ, "ਅਸੀਂ ਸੁੰਦਰੀ ਯੇਲੇਨਾ ਨੂੰ ਲੱਭਣ ਚੱਲੇ ਹਾਂ। ਫੇਰ ਉਹ ਪਲਾਕੀ ਮਾਰ ਦਿਓ ਦੀ ਪਿਠ ਉਤੇ ਸਵਾਰ ਹੋ ਗਿਆ , ਉਹਨੇ ਉਹਦੀ ਪਿਠ ਉਤੇ ਤਿੰਨ ਬਾਂਟੇ ਮਾਰੇ ਤੇ ਉਹਦੇ ਤੋਂ ਮਾਸ ਦੀਆਂ ਨੌਂ ਲੜਫ਼ਾਂ ਲਾਹ ਦਿਤੀਆਂ। ਦਿਓ ਕਰਾਹਿਆ ਤੇ ਕਰਿਆ , ਉਹਨੇ ਖੋਮੀਨ ਉਤੇ ਆਪਣਾ ਪਿੰਡਾ ਮਾਰਿਆ ਤੇ ਫੇਰ ਉਪਰ ਉਡਾਰੀ ਲਾ ਉਹ ਬਦਲਾਂ ਵਿਚ ਨਿਕਲ ਗਿਆ। ਉਹ ੧੫੧