ਪੰਨਾ:ਮਾਣਕ ਪਰਬਤ.pdf/158

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਗ਼ । ਤੇ ਇਸ ਘਰ ਵਿਚ ਪੰਜ - ਪੰਜ ਸਿਰਾਂ ਵਾਲੇ ਤੇ ਨੌ - ਨੌਂ ਸਿਰਾਂ ਵਾਲੇ ਆਦਮ - ਖੋਰ ਦਿਓ ਰਹਿੰਦੇ ਸਨ । ਸ਼ਹਿਜ਼ਾਦੇ ਨੇ ਹਰਨੋਟੇ ਨੂੰ ਆਖਿਆ : "ਭਰਾਵਾ ਮੇਰਿਆ , ਮੈਂ ਥਕ ਗਿਆਂ । ਆ ਰਤਾ ਸਾਹ ਲੈ ਲਈਏ । “ਠੀਕ ਏ ,' ਹਰਨੋਟੇ ਨੇ ਰਾਇ ਮਿਲਾਈ ॥ ਤੇ ਸ਼ਹਿਜ਼ਾਦਾ ਲੰਮਾ ਪੈ ਗਿਆ ਤੇ ਉਹਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ । “ਏਥੇ ਲੇਟਿਆ ਰਹੋ ਤੇ ਸੋ ,' ਹਰਨੌਟੇ ਨੇ ਆਖਿਆ, “ਤੇ ਮੈਂ ਓਸ ਬਾਗ 'ਚ ਜਾਨਾਂ ਤੇ ਤੇਰੇ ਲਈ ਕੁਝ ਮਿੱਠੇ - ਮਿਠੇ ਫਲ ਲਿਆਨਾਂ। | ਹਰਨੋਟਾ ਸ਼ਹਿਜ਼ਾਦੇ ਦਾ ਇੰਜ ਧਿਆਨ ਰਖਦਾ ਸੀ , ਜਿਵੇਂ ਭਰਾ ਭਰਾ ਦਾ ਨਹੀਂ , ਪਿਓ ਪੁੱਤਰ ਦਾ ਰਖਦਾ ਏ। ਉਹ ਬਾਗ਼ ਵਿਚ ਪਹੁੰਚ ਪਿਆ ਤੇ ਸੇਆਂ ਦਾ ਸਭ ਤੋਂ ਹਣਾ ਦਰਖ਼ਤ ਲਭ , ਕੁਝ ਫਲ ਤੋੜਨ ਲਰ ਪਿਆ । ਚਾਣਚਕ ਹੀ ਇਕ ਨੌਂ ਸਿਰਾਂ ਵਾਲਾ ਦਿਓ ਬਾਹਰ ਭੱਜਾ ਆਇਆ । “ਕਿਹਨੂੰ ਹਿੰਮਤ ਪਈ ਏ ਮੇਰੇ ਬਾਗ਼ `ਚ ਵੜਨ ਦੀ ? ਉਹ ਕੜਕਿਆ । “ਏਥੇ ਮੇਰੇ ਡਰ ਮਾਰੇ ਅਸਮਾਨ 'ਚ ਪੰਛੀ ਨਹੀਂ ਫਟਕਦੇ , ਜ਼ਮੀਨ 'ਤੇ ਕੀੜੀਆਂ ਨਹੀਂ ਰੀਂਗਦੀਆਂ ! "ਮੈਂ ਹਾਂ ਹਰਨੋਟਾ ! ਜਵਾਨ ਨੇ ਉਚੀ ਆਵਾਜ਼ ਵਿਚ ਜਵਾਬ ਦਿਤਾ। ਇਹ ਸੁਣ ਦਿਓ , ਸਹਿਮ ਤੇ ਗੁੱਸੇ ਨਾਲ ਮੂੰਹ ਵਿਚ ਬੁੜ - ਬੁੜ ਕਰਦਾ , ਪਿਛੇ ਹਟ ਗਿਆ । ਇਸ ਲਈ ਕਿ ਬਾਕੀ ਦਿਓਆਂ ਵਾਂਗ , ਉਹਨੂੰ ਵੀ ਪਤਾ ਸੀ , ਹਰਨੋਟੇ ਦੇ ਆਉਣ ਦਾ ਮਤਲਬ ਉਹਨਾਂ ਦੀ ਮੌਤ ਸੀ। ਸਚੀ ਮੁੱਚੀ ਹੀ ਦਿਓ ਏਨੇ ਸਹਿਮ ਗਏ ਸਨ ਕਿ ਉਹ ਆਪਣੇ ਆਪ ਨੂੰ ਲੁਕਾਣ ਲਈ , ਚੌਹਾਂ ਪਾਸੀਂ ਭਜ , ਨਿਕਲੇ । ਪਰ ਹਰਨੋਟੇ ਨੇ ਉਹਨਾਂ ਸਾਰਿਆਂ ਨੂੰ ਲਭ ਕਢਿਆ ਤੇ ਮਾਰ ਮੁਕਾਇਆ , ਸਿਵਾਇ ਇਕੋ ਪੰਜਾਂ ਸਿਰਾਂ ਵਾਲੇ ਦਿਓ ਦੇ , ਜਿਹੜਾ ਮਿਆਨੀ ਵਿਚ ਲੁੱਕਾ ਹੋਇਆ ਸੀ। ਏਧਰ ਸ਼ਹਿਜ਼ਾਦਾ ਛਾਵੇਂ ਆਰਾਮ ਨਾਲ ਸੁੱਤਾ ਰਿਹਾ। ਹਰਨੋਟੇ ਨੇ ਘਰ ਨੂੰ ਸਭਨਾਂ ਦਿਉਆਂ ਤੋਂ ਸਾਫ਼ ਕਰ ਕੇ ਹੀ ਪੈਰ ਪਿਛਾਂਹ ਮੋੜੇ ਤੇ ਆਪਣੇ ਭਰਾ ਨੂੰ ਜਗਾਇਆ। ਹੁਣ ਦਿਉਆਂ ਦਾ ਘਰ ਤੇ ਉਹਨਾਂ ਦੀ ਸਾਰੀ ਦੌਲਤ ਉਹਨਾਂ ਦਾ ਸੀ । ਭਰਾ ਬਾਗ਼ ਵਿਚ ਟਹਿਲਦੇ ਰਹੇ ਤੇ ਤਰ੍ਹਾਂ - ਤਰ੍ਹਾਂ ਦੇ ਢੰਗਾਂ ਨਾਲ ਜੀ ਪਰਚਾਂਦੇ ਰਹੇ । ਦੂਜੇ ਪਾਸੇ ਪੰਜਾਂ ਸਿਰਾਂ ਵਾਲਾ ਦਿਓ , ਬਬਾਹਨਜੋਮੀ , ਡਰ ਨਾਲ ਕੰਬਦਾ ਮਿਆਨੀ ਵਿਚ ਬੈਠਾ ਰਿਹਾ। | ਅਖ਼ੀਰ , ਆਪਣੇ ਡਰ ਉਤੇ ਕਾਬੂ ਪਾ , ਬਬਾਹਨਜੋ ਉਸ ਕਰੋ , ਜਿਥੇ ਉਹ ਸੁੰਗੜਿਆ ਬੈਠਾ ਰਿਹਾ। ਸੀ , ਗੈਂਗ ਬਾਹਰ ਨਿਕਲਿਆ , ਮਿਆਨੀ ਤੋਂ ਉਤਰਿਆ ਤੇ ਹਰਨੋਟੇ ਨੂੰ ਮਿੰਨਤ ਕਰਨ ਲਗਾ : “ਮੈਨੂੰ ਮਾਰ ਨਾ ,” ਉਹ ਆਖਣ ਲਗਾ , “ਤੇ ਮੈਂ ਤੇਰਾ ਭਰਾ ਹੋਵਾਂਗਾ। ਸਾਡੀ ਸਾਰੀ ਦੌਲਤ ਤੁਹਾਡੀ ਹੋਵੇਗੀ । ਹਰਨੋਟਾ ਮੁਸਕਰਾਇਆ ਤੇ ਪੰਜਾਂ ਸਿਰਾਂ ਵਾਲਾ ਦਿਓ ਬੋਲੀ ਗਿਆ : ਤੁਹਾਨੂੰ ਘਰ ਛੱਡਣ ਤੇ ਪਿੰਡਾਂ - ਪਿੰਡਾਂ, ਸ਼ਹਿਰੋਂ - ਸ਼ਹਿਰੀਂ , ਦੁਨੀਆਂ ਗਾਹੁਣ ਦੀ ਲੋੜ ਕੀ ਪੈ ਗਈ ਏ ? ਹਰਨੋਟੇ ਨੇ ਆਖਿਆ : ੧੪੬