ਪੰਨਾ:ਮਾਣਕ ਪਰਬਤ.pdf/153

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਪਰ ਇਹ ਏਨੀ ਮਹਿੰਗੀ ਕਿਉਂ ਏਂ ?" “ਮਿਹਰਬਾਨਾਂ ਦੀ ਮਿਹਰਬਾਨ ਜ਼ਾਰਿਤਸਾ , ਇਹਦੇ 'ਚ ਉਹ ਤਾਕਤ ਏ , ਜਿਦਾ ਮੁੱਲ ਨਹੀਂ ਪਾਇਆ ਜਾਂ ਸਕਦਾ। ਇਹਦਾ ਨਮੂਨਾ ਈ ਵੇਖੋ ਉਹ ਨਿਰੀਆਂ ਤਾਂ ਈ ਨਹੀਂ , ਰੱਖਾਂ ਨੇ। ਜਿਹੜਾ ਏਸ ਜ਼ਰੀ ਦਾ ਵੇਸ ਪਾਏਗਾ , ਉਹਨੂੰ ਕਦੀ ਕੋਈ ਗ਼ਮ ਜਾਂ ਦੁਖ ਨਹੀਂ ਲਗ ਸਕਦਾ। "ਇੰਜ ਵੀ ਹੋ ਸਕਦੈ ? ਅਨਾਇਤ ਨੇ ਫ਼ਿਆਂ , ਤੇ ਉਹਨੇ ਜ਼ਰੀ ਨੂੰ ਖੋਲ੍ਹਿਆ। ਉਹਦੇ ਉਤੇ ਉਹਨੂੰ ਰੱਖਾਂ ਬਣੀਆਂ ਕੋਈ ਨਾ ਦਿੱਸੀਆਂ , ਸਗੋਂ ਬਹੁਤ ਹੀ ਬਰੀਕ ਨਮਨੇ ਵਿਚ ਬੁਣੇ ਅੱਖਰ ਦਿੱਸੇ । ਅਨਾਇਤ ਨੇ ਚੁਪ – ਚਾਪ ਸੁਨੇਹੇ ਨੂੰ ਪੜਿਆ : ਮੇਰੀ ਆਪਣੀ ਬੇ-ਨਜ਼ੀਰ ਅਨਾਇਤ , ਮੈਂ ਇਕ ਸਚੀ ਮਚੀ ਦੇ ਜ਼ਖ਼ 'ਚ ਕੈਦੀ ਬਣਾਇਆ ਪਿਆਂ। ਜ਼ਰੀ ਦਾ ਇਹ ਟੋਟਾ ਲਿਆਣ ਵਾਲਾ ਉਹਦੇ ਸ਼ੈਤਾਨੀ ਮਾਲਕਾਂ 'ਚੋਂ ਇਕ ਏ। ਵਾਘੀਨਾਕ ਮੇਰੇ ਨਾਲ ਏ। ਸਾਨੂੰ ਪੇਰੋਜ਼ ਦੇ ਪੂਰਬ ਵਲ ਉਚੀਆਂ - ਉਚੀਆਂ ਕੰਧਾਂ ਨਾਲ ਵਲੇ ਇਕ ਮੰਦਰ ਦੇ ਭੇਹਰਿਆਂ ਵਿਚੋਂ ਲੱਭੀ । ਤੇਰੀ ਮਦਦ ਬਿਨਾਂ ਅਸੀਂ ਖ਼ਤਮ ਹੋ ਜਾਵਾਂਗੇ । ਵਾਚਾਗਾਨ। ਅਨਾਇਤ ਦਾ ਰੋਮ - ਰੋਮ ਝੁਣਿਆ ਗਿਆ , ਉਹਨੇ ਸੁਨੇਹੇ ਨੂੰ ਦੂਜੀ ਵਾਰੀ ਤੇ ਤੀਜੀ ਵਾਰ ਪੜਿਆ , | ਇੰਜ ਜਿਵੇਂ ਨਮੂਨੇ ਨੂੰ ਸਲਾਹ ਰਹੀ ਹੋਵੇ। “ਤੂੰ ਠੀਕ ਕਿਹੈ , ਅਨਾਇਤ ਨੇ ਆਖਿਆ ; “ਇਹਨਾਂ ਮਤਾਂ 'ਚ ਖੁਸ਼ ਕਰਨ ਦੀ ਤਾਕਤ ਏ। ਅਜੇ ਸਵੇਰੇ ਈ ਮੈਂ ਉਦਾਸ ਸਾਂ , ਤੇ ਹੁਣ ਮੇਰਾ ਦਿਲ ਹੌਲਾ ਹੋ ਗਿਐ ਤੇ ਖੁਸ਼ - ਖੁਸ਼ । ਤੇਰੀ ਜ਼ਰੀ ਸਚੀ ਮੁਚੀ ਈ ਅਣਮੋਲ ਏ। ਜੇ ਮੈਂ ਇਹਦੇ ਲਈ ਆਪਣੀ ਅੱਧੀ ਜ਼ਾਰਸ਼ਾਹੀ ਵੀ ਦੇ ਦਿਆਂ , ਤਾਂ ਵੀ ਮੈਨੂੰ ਅਫਸੋਸ ਨਾ ਹੋਵੇ । ਫੇਰ ਵੀ , ਤੈਨੂੰ ਪਤਾ ਹੋਣਾ ਚਾਹੀਦੈ , ਕੋਈ ਵੀ ਕਲਾ - ਕਿਰਤ ਆਪਣੇ ਕਲਾਕਾਰ ਨਾਲੋਂ ਵੱਡੀ ਨਹੀਂ ਹੋ ਸਕਦੀ ।” "ਜ਼ਾਰਿਤਸਾ , ਸ਼ਾਲਾ ਤੁਸੀਂ ਜੁਗ - ਜੁਗ ਜੀਵੇਂ , ਸਚ ਆਖ ਰਹੇ ਹੋ ਤੁਸੀਂ !' "ਤਾਂ ਤੂੰ ਓਸ ਆਦਮੀ ਨੂੰ ਮੇਰੇ ਕੋਲ ਲਿਆ , ਜਿਨ੍ਹਾਂ ਇਹ ਜ਼ਰੀ ਬੁਣੀ ਏ। ਮੈਂ ਉਹਨੂੰ ਵੀ ਇਨਾਮ ਦੇਣਾ ਚਾਹੁਣੀ ਆਂ ਤੇ ਤੈਨੂੰ ਵੀ।” "ਮਿਹਰਬਾਨਾਂ ਦੀ ਮਿਹਰਬਾਨ ਜ਼ਾਰਿਤਸਾ ," ਲਾਲਚੀ ਮਹੰਤ ਨੇ ਜਵਾਬ ਦਿਤਾ। “ਮੈਨੂੰ ਨਹੀਂ ਪਤਾ , ਉਹ ਕੌਣ ਏ। ਮੈਂ ਜ਼ਰੀ ਹਿੰਦੁਸਤਾਨ ਇਕ ਯਹੂਦੀ ਤੋਂ ਖਰੀਦੀ ਸੀ , ਜਿਨ੍ਹਾਂ ਇਹ ਅਗੋਂ ਇਕ ਅਰਬ ਤੋਂ ਖਰੀਦੀ ਸੀ , ਤੇ ਅਰਬ ਨੇ ਅਗੋਂ ਪਤਾ ਨਹੀਂ ਕਿਥੋਂ ਲਈ ਸੀ ! “ਪਰ ਤੂੰ ਮੈਨੂੰ ਹੁਣੇ ਦਸਿਆ ਸੀ , ਕੰਮ ਤੇ ਸਾਮਾਨ ਉਤੇ ਤੇਰੀ ਕਿੰਨੀ ਲਾਗਤ ਆਈ ਏ। ਇਹਦਾ ਮਤਲਬ ਏ , ਤੂੰ ਜ਼ਰੀ ਖ਼ਰੀਦੀ ਨਹੀਂ , ਬਣਵਾਈ ਸੀ। "ਮਿਹਰਬਾਨਾਂ ਦੀ ਮਿਹਰਬਾਨ ਜ਼ਾਰਿਤਸਾ , ਇਹ ਸੀ ਜੁ ਮੈਨੂੰ ਹਿੰਦੁਸਤਾਨ 'ਚ ਕਿਹਾ ਗਿਆ ਸੀ। ਮੈਂ ... "ਚੁਪ ਹੋ ਜਾ ! ਅਨਾਇਤ ਗੁੱਸੇ ਨਾਲ ਭੜਕੀ। ਮੈਨੂੰ ਪਤੈ , ਤੂੰ ਕੌਣ ਏਂ। ਨੌਕਰੋ , ਏਸ ਬੰਦੇ ਨੂੰ ਫੜ ਲਵੋ ਤੇ ਜੇਲ 'ਚ ਪਾ ਦਿਓ ! | ਜਦੋਂ ਉਹਦੇ ਹੁਕਮ ਉਤੇ ਅਮਲ ਹੋ ਗਿਆ , ਅਨਾਇਤ ਨੇ ਆਪਣੇ ਤੁਮਚੀਆਂ ਨੂੰ ਹੁਕਮ ਦਿਤਾ , ਖ਼ਤਰੇ ਦੀ ਸਰ ਵਜਾਣ। ਸ਼ਹਿਰ ਦੇ ਲੋਕੀ , ਆਪੋ ਵਿਚ ਖਸਰ - ਫਸਰ ਕਰਦੇ , ਮਹਿਲ ਦੇ ਬਾਹਰ ਇਕੱਠ ਹੋ ਗਏ । ਕਿਸੇ ਨੂੰ ਵੀ ਪਤਾ ਨਹੀਂ ਸੀ , ਕੀ ਹੋ ਗਿਆ ਸੀ । ੧੪੧