ਪੰਨਾ:ਮਾਣਕ ਪਰਬਤ.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਵਰੇ ਦੇ ਅੰਦਰ-ਅੰਦਰ, ਵਾਚਾਗਾਨ ਨੇ ਕੰਮ ਸਿਖ ਲਿਆ। ਹੁਣੀ ਤਿੱਲੇ ਦੀ ਤਾਰ ਵਰਤ ਉਹਨੇ ਕੀਮਤੀ ਜ਼ਰੀ ਦਾ ਇਕ ਟੋਟ' ਬੁਣਿਆ ਤੇ ਵਾਮੀਨਾਕ ਹਥ ਅਨਾਇਤ ਨੂੰ ਘਲ ਦਿਤਾ।

ਅਨਾਇਤ ਨੂੰ ਜਦੋਂ ਟੋਟਾ ਮਿਲਿਆ, ਉਹ ਕਹਿਣ ਲਗੀ:

"ਜਿਵੇਂ ਅਖਾਣ ਪਾਇਆ ਜਾਂਦੈ, ਅਜ਼ਮਾਇਸ਼ਾਂ ਕਿਸਮਤ ਦੀਆਂ ਝਲ ਜਾਏ ਉਹ ਬੰਦਾ, ਗਰੀਬੀ ਨਾ ਛੂਹਵੇ, ਜੇ ਆਵੇ ਕੋਈ ਧੰਦਾ। ਸ਼ਹਿਜ਼ਾਦੇ ਨੂੰ ਕਹੀਂ, ਮੈਂ ਉਹਦੇ ਨਾਲ ਵਿਆਹ ਕਰਾਣ 'ਤੇ ਰਾਜ਼ੀ ਆਂ, ਤੇ ਇਹ ਗਲੀਚਾ ਉਹਨੂੰ ਮੇਰੇ ਵਲੋਂ ਸੁਗਾਤ ਦਈਂ।"

ਵਿਆਹ ਲਈ ਤਿਆਰੀਆਂ ਇਕਦਮ ਸ਼ੁਰੂ ਕਰ ਦਿਤੀਆਂ ਗਈਆਂ, ਤੇ ਜ਼ਿਆਫ਼ਤਾਂ ਸਤ ਦਿਨ ਤੇ ਸਤ ਰਾਤਾਂ ਹੁੰਦੀਆਂ ਰਹੀਆਂ।

ਪਰ ਵਿਆਹ ਤੋਂ ਛੇਤੀ ਹੀ ਪਿਛੋਂ, ਵਾਚਾਗਾਨ ਦਾ ਵਫ਼ਾਦਾਰ ਦੋਸਤ ਤੇ ਨੌਕਰ, ਵਾਮੀਨਾਕ ਕਿਤੇ ਗਾਇਬ ਹੋ ਗਿਆ। ਕਿੰਨਾ ਹੀ ਚਿਰ ਉਹ ਉਹਨੂੰ ਚੂੰਡਦੇ ਰਹੇ, ਤੇ ਅਖ਼ੀਰ ਉਹਨਾਂ ਉਹਦੇ ਲਭ ਪੈਣ ਦੀ ਸਾਰੀ ਆਸ ਲਾਹ ਛੱਡੀ। ਏਧਰ ਆਪਣੀ ਪੂਰੀ ਬੁਢ ਵਿਰੇਸ ਬਿਤਾ, ਜ਼ਾਰ ਤੇ ਜ਼ਾਰਿਤਸਾ ਪੂਰੇ ਹੋ ਗਏ, ਤੇ ਵਾਚਾਗਾਨ ਜ਼ਾਰ ਬਣ ਗਿਆ।

ਇਕ ਦਿਨ ਅਨਾਇਤ ਨੇ ਆਪਣੇ ਪਤੀ ਨੂੰ ਕਿਹਾ:

“ਮੇਰਿਆ ਜ਼ਾਰਾ, ਮੈਂ ਵੇਖ ਰਹੀ ਆਂ, ਤੈਨੂੰ ਆਪਣੀ ਜ਼ਾਰਸ਼ਾਹੀ ਦਾ ਬਹੁਤਾ ਪਤਾ ਨਹੀਂ। ਲੋਕ ਨੂੰ ਸਾਰਾ ਸੱਚ ਨਹੀਂ ' ਦਸਦੇ, ਉਹ ਤੈਨੂੰ ਯਕੀਨ ਕਰਾਣਾ ਚਾਹੁੰਦੇ ਨੇ, ਸਭ ਕੁਝ ਠੀਕ - ਠੀਕ ਚਲ ਰਿਹੈ। ਪਰ ਸ਼ਾਇਦ ਅਸਲੋਂ ਇੰਜ ਨਹੀਂ। ਚੰਗਾ ਹੋਵੇ, ਜੇ ਤੂੰ ਕਦੀ-ਕਦੀ ਦੇਸ ਦਾ ਚੱਕਰ ਲਾਏ, ਕਦੀ ਭਿਖਾਰੀ ਦੇ ਭੇਸ ਵਿਚ, ਕਦੀ ਮਜ਼ਦੂਰ ਜਾਂ ਸੁਦਾਗਰ ਦੇ ਭੇਸ ਵਿਚ।

"ਠੀਕ ਕਹਿ ਰਹੀਂ ਏ ਤੂੰ, ਅਨਾਇਤ," ਵਾਚਾਗਾਨ ਨੇ ਜਵਾਬ ਦਿੱਤਾ। ਜਦੋਂ ਮੈਂ ਪਿੰਡਾਂ 'ਚ ਸ਼ਿਕਾਰ ਖੇਡਦਾ ਹੁੰਦਾ ਸਾਂ, ਲੋਕਾਂ ਨੂੰ ਹੁਣ ਨਾਲੋਂ ਚੰਗਾ ਜਾਣਦਾ ਸਾਂ। ਪਰ ਹੁਣ ਮੈਂ ਕਿਵੇਂ ਜਾ ਸਕਨਾਂ? ਮੇਰੇ ਪਿਓ ਰਾਜ ਕੌਣ ਕਰੇਗਾ?"

"ਮੈਂ ਕਰਾਂਗੀ," ਅਨਾਇਤ ਨੇ ਕਿਹਾ ਤੇ ਅਗੋਂ ਬੋਲੀ "ਤੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਤੂੰ ਗਿਆ ਹੋਇਐਂ।"

"ਠੀਕ ਏ। ਤਾਂ ਮੈਂ ਆਪਣੇ ਸਫ਼ਰ ਤੇ ਕਲ ਰਵਾਨਾ ਹੋ ਜਾਵਾਂਗਾ। ਜੋ ਮੈਂ ਵੀਹ ਦਿਨਾਂ 'ਚ ਵਾਪਰੇ ਨਹਾ ਆਂਦਾ, ਤਾਂ ਸਮਝ ਲਈ, ਜਾਂ ਤੇ ਮੈਂ ਜਿਉਂਦਾ ਨਹੀਂ ਤਾਂ ਜਾਂ ਮੇਰੇ ਸਿਰ ਕੋਈ ਮੁਸੀਬਤ ਆ ਗਈ ਏ।"

ਤੇ ਇਸ ਤਰ੍ਹਾਂ ਇਕ ਆਮ ਕਿਸਾਨ ਦਾ ਭੇਸ ਵਟਾ, ਜ਼ਾਰ ਵਾਚਾਗਾਨ ਆਪਣੀ ਜ਼ਾਰਸ਼ਾਹੀ ਦਾ ਚੱਕਰ ਲਾਣ ਲਗ ਪਿਆ। ਉਹਨੇ ਬਹੁਤ ਕੁਝ ਵੇਖਿਆ ਤੇ ਬਹੁਤ ਕੁਝ ਸੁਣਿਆ, ਤੇ ਕੁਝ ਚਿਰ ਪਿਛੋਂ ਉਹ ਪੇਰੋਜ਼ ਨਾਂ ਦੇ ਸ਼ਹਿਰ ਪਹੁੰਚਿਆ।