ਪੰਨਾ:ਮਾਣਕ ਪਰਬਤ.pdf/145

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੰਦ ਕਰ ਦੇ, ਅਨਾਇਤ, ਤੈਨੂੰ ਮੈਂ ਕੁਝ ਵਿਖਾਣੈ। ਵੇਖ ਜ਼ਾਰ ਨੇ ਤੈਨੂੰ ਕਿੱਡੀਆਂ ਸੁਹਣੀਆਂ-ਸੁਹਣੀਆਂ ਸੁਗਾਤਾਂ ਭੇਜੀਆਂ ਨੇ।"

ਤੇ ਵਾਘੀਨਾਕ ਨੇ ਬਹੁਤ ਸਾਰੇ ਕੀਮਤੀ ਮਤੀ ਤੇ ਰੇਸ਼ਮੀ ਗਾਉਨ ਕੱਢੇ। ਅਨਾਇਤ ਨੇ ਉਹਨਾਂ ਉਤੇ ਇਕ ਸਰਸਰੀ ਨਜ਼ਰ ਮਾਰੀ।

"ਜ਼ਾਰ ਮੇਰੇ 'ਤੇ ਏਨਾ ਮਿਹਰਬਾਨ ਕਿਉਂ ਹੋ ਗਿਐ?" ਉਹਨੇ ਪੁਛਿਆ।

"ਜ਼ਾਰ ਦਾ ਪੁੱਤਰ, ਵਾਚਾਗਾਨ, ਤੈਨੂੰ ਇਕ ਚਸ਼ਮੇ ਕੋਲ ਮਿਲਿਆ ਸੀ, ਤੇ ਤੂੰ ਉਹਨੂੰ ਪੀਣ ਲਈ ਪਾਣੀ ਦਿਤਾ ਸੀ; ਉਹਨੂੰ ਤੂੰ ਚੰਗੀ ਲਗ ਗਈ। ਅਸੀਂ ਹੁਣ ਜ਼ਾਰ ਦੇ ਹੁਕਮ ਨਾਲ ਤੈਨੂੰ ਕਹਿਣ ਆਏ ਹਾਂ, ਤੂੰ ਵਾਚਾਗਾਨ ਨਾਲ ਵਿਆਹ ਕਰਾ ਲੈ। ਇਹ ਮੁੰਦਰੀ, ਇਹ ਹਾਰ, ਇਹ ਕੰਗਣ ਤੇ ਹੋਰ ਇਹ ਸਭ ਕੁਝ ਤੇਰੇ ਲਈ ਏ।


ਤਾਂ ਜਿਹੜਾ ਸ਼ਿਕਾਰੀ ਮੈਂ ਵੇਖਿਆ ਸੀ, ਉਹ ਜ਼ਾਰ ਦਾ ਪੁੱਤਰ ਸੀ?"

"ਆਹਖੋ।

"ਸੁਹਣਾ ਨੌਜਵਾਨ ਏ ਉਹ। ਪਰ ਕੋਈ ਕੰਮ ਵੀ ਆਉਂਦਾ ਸੂ?"

ਅਨਾਇਤ, ਉਹ ਜ਼ਾਰ ਦਾ ਪੁੱਤਰ ਏ, ਤੇ ਜ਼ਾਰ ਦੀ ਸਾਰੀ ਰਈਅਤ ਉਹਦੀ ਨੌਕਰ ਏ। ਉਹਨੂੰ ਕੰਮ ਦੀ ਕੀ ਲੋੜ ਏ?"

"ਇੰਜ ਈ ਸਹੀ, ਪਰ ਕਿਸਮਤ ਕਈ ਰੰਗ ਵਿਖਾਂਦੀ ਏ ਤੇ ਜਿਹੜਾ ਅਜ ਮਾਲਕ ਹੁੰਦੈ, ਉਹ ਕਲ ਵੀ ਹੋ ਸਕਦੈ। ਹਰ ਕਿਸੇ ਨੂੰ, ਉਹ ਜ਼ਾਰ ਹੋਵੇ, ਜਾਂ ਸ਼ਹਿਜ਼ਾਦਾ, ਜਾਂ ਆਮ ਬੰਦਾ, ਕੋਈ ਨਾ ਕੋਈ ਕੰਮ ਆਉਣਾ ਚਾਹੀਦੈ।

ਸਰਦਾਰ ਅਨਾਇਤ ਦੀ ਗਲ ਸੁਣ ਹੈਰਾਨ ਰਹਿ ਗਏ, ਪਰ ਵਾਗੀ ਅਰਾਨ ਨੂੰ ਆਪਣੀ ਧੀ ਦਾ ਕਿਹਾ | ਚੰਗਾ ਲਗਾ।

"ਤਾਂ ਤੂੰ ਸ਼ਹਿਜ਼ਾਦੇ ਨਾਲ ਏਸ ਕਰ ਕੇ ਵਿਆਹ ਕਰਨੋਂ ਨਾਂਹ ਕਰਨੀ ਏਂ ਕਿ ਉਹਨੂੰ ਕੋਈ ਕੰਮ ਨਹੀਂ ਆਉਂਦਾ?" ਸਰਦਾਰਾਂ ਨੇ ਪੁਛਿਆ।

"ਆਹਖੋ। ਜੋ ਮੇਰੇ ਲਈ ਲਿਆਏ ਹੋ, ਵਾਪਸ ਲੈ ਜਾਓ। ਤੇ ਸ਼ਹਿਜ਼ਾਦੇ ਨੂੰ ਕਹਿਣਾ ਕਿ ਮੈਨੂੰ ਉਹ ਚੰਗਾ ਲਗਦਾ ਏ, ਪਰ ਉਹਨੇ ਮੇਰੀ ਅਰਜ਼ ਏ, ਮੈਨੂੰ ਮੁਆਫ਼ ਕਰ ਦੇਵੇ, ਇਸ ਲਈ ਕਿ ਮੈਂ ਸਹੁੰ ਖਾਧੀ ਰਈ ਏ, ਉਸ ਆਦਮੀ ਨਾਲ ਵਿਆਹ ਨਹੀਂ ਕਰਾਵਾਂਗੀ, ਜਿਹਨੂੰ ਕੋਈ ਕੰਮ ਨਾ ਆਂਦਾ ਹੋਵੇ।"

ਜ਼ਾਰ ਦੇ ਏਲਚੀਆਂ ਨੇ ਵੇਖਿਆ, ਅਨਾਇਤ ਦਾ ਇਰਾਦਾ ਪੱਕਾ ਸੀ, ਤੇ ਉਹਨਾਂ ਉਹਦੇ ਉਤੇ ਹੋਰ ਜ਼ੋਰ ਨਾ ਪਾਇਆ। ਪਰ ਮਹਿਲ ਵਿਚ ਉਹਨਾਂ ਜ਼ਾਰ ਨੂੰ ਸਾਰਾ ਕੁਝ ਆਣ ਦਸਿਆ।

ਅਨਾਇਤ ਦਾ ਫ਼ੈਸਲਾ ਸੁਣ, ਜ਼ਾਰ ਤੇ ਜ਼ਾਰਿਤਸਾ ਦੀ ਖੁਸ਼ੀ ਦੀ ਹੱਦ ਨਾ ਰਹੀ। ਹੁਣ ਵਾਚਾਗਾਨ ਨੂੰ ਉਹਦੇ ਨਾਲ ਵਿਆਹ ਕਰਾਣ ਦੀ ਨਹੀਂ ਸੁੱਝਣ ਲਗੀ। ਪਰ ਵਾਚਾਗਾਨ ਕਹਿਣ ਲਗਾ:

ਅਨਾਇਤ ਠੀਕ ਕਹਿੰਦੀ ਏ। ਹੋਰਨਾਂ ਲੋਕਾਂ ਵਾਂਗ, ਮੈਨੂੰ ਵੀ ਕੋਈ ਨਾ ਕੋਈ ਕੰਮ ਸਿਖਣਾ ਚਾਹੀਦੈ।

ਜ਼ਾਰ ਨੇ ਸਰਦਾਰਾਂ ਦਾ ਇੱਕਠ ਕੀਤਾ ਤੇ ਸਾਰੇ ਮੁਤਫ਼ਿਕ ਹੋਏ, ਸ਼ਹਿਜ਼ਾਦੇ ਲਈ ਸਭ ਤੋਂ ਢੁਕਵੀਂ ਦਸਤਕਾਰੀ ਜ਼ਰੀ ਦੀ ਬੁਣਾਈ ਸੀ। ਇਕਦਮ ਹੀ ਈਰਾਨ ਤੋਂ ਇਕ ਹੁਨਰਵੰਦ ਕਾਰੀਗਰ ਲਿਆਂਦਾ ਗਿਆ, ਤੇ

੧੩੫