ਪੰਨਾ:ਮਾਣਕ ਪਰਬਤ.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਿਤਾ। ਵਾਚਾਗਾਨ ਦਾ ਸੰਘ ਸੁੱਕਾ ਹੋਇਆ ਸੀ, ਤੇ ਉਹਨੂੰ ਡਾਢੀ ਤਿਹ ਲਗੀ ਹੋਈ ਸੀ, ਪਰ ਮੁਟਿਆਰ ਉਹਨੂੰ ਚਿੜਾ ਰਹੀ ਲਗਦੀ ਸੀ। ਉਹ ਪਹਿਲੋਂ ਜਗ ਨੂੰ ਭਰਦੀ ਤੇ ਫੇਰ ਖਾਲੀ ਕਰੀ ਜਾਂਦੀ। ਉਹਨੇ ਜਗ ਨੂੰ ਵਾਚਾਗਾਨ ਵਲ ਓਦੋਂ ਹੀ ਵਧਾਇਆ, ਜਦੋਂ ਤਕ ਉਹਨੇ ਉਹਨੂੰ ਛੇਵੀਂ ਵਾਰ ਨਾ ਭਰ ਲਿਆ।

ਵਾਚਾਗਾਨ ਪਾਣੀ ਡੀਕ ਲਾ ਕੇ ਪੀ ਗਿਆ!

“ਪਾਣੀ ਪਹਿਲੀ ਵਾਰ ਕਿਉਂ ਨਹੀਂ ਸਾਈ ਦਿਤਾ?" ਉਹਨੇ ਮੁਟਿਆਰ ਤੋਂ ਪੁਛਿਆ। "ਮੈਨੂੰ ਚਿੜਾਣ ਤੇ ਗੁੱਸਾ ਚੜਾਣ ਦੀ ਕੋਸ਼ਿਸ਼ ਕਰ ਰਹੀ ਸੈਂ?"

"ਅਸੀਂ ਪ੍ਰਦੇਸੀਆਂ ਨੂੰ ਚਿੜਾਂਦੇ ਨਹੀਂ ਹੁੰਦੇ," ਮੁਟਿਆਰ ਨੇ ਜਵਾਬ ਦਿਤਾ। "ਪਰ ਤੂੰ ਥਕਿਆ ਤੇ ਤਪਿਆਂ ਹੋਇਆ ਸੈਂ, ਤੇ ਠੰਡੇ ਪਾਣੀ ਨਾਲ ਕੋਈ ਹਰਜ ਹੋ ਸਕਦਾ ਸੀ ਤੈਨੂੰ, ਏਸੇ ਕਰ ਕੇ ਮੈਂ ਪਾਣੀ ਦੇਣ ਤੋਂ ਪਹਿਲਾਂ ਉਡੀਕਿਆ।"

ਮੁਟਿਆਰ ਦਾ ਜਵਾਬ ਸੁਣ ਵਾਚਾਗਾਨ ਹੈਰਾਨ ਰਹਿ ਗਿਆ ਤੇ ਉਹਦੀ ਖੂਬਸੂਰਤੀ ਨੇ ਉਹਦਾ ਮਨ ਮੋਹ ਲਿਆ।

"ਤੇਰਾ ਨਾਂ ਕੀ ਏ? ਉਹਨੇ ਮੁਟਿਆਰ ਨੂੰ ਪੁਛਿਆ।

"ਅਨਾਇਤ," ਮੁਟਿਆਰ ਨੇ ਜਵਾਬ ਦਿਤਾ।

"ਤੇ ਤੇਰਾ ਪਿਓ ਕੌਣ ਏਂ?"

“ਮੇਰਾ ਪਿਓ ਪਿੰਡ ਦਾ ਵਾਗੀ ਏ, ਤੇ ਉਹਦਾ ਨਾਂ ਏ ਅਰਾਨ। ਤੂੰ ਪੁਛ ਕੇ ਕੀ ਲੈਣੈ?"

"ਪੁਛਣਾ ਗੁਨਾਹ ਏ ਕੋਈ?"

"ਗੁਨਾਹ ਤਾਂ ਕੋਈ ਨਹੀਂ, ਤਾਂ ਤੂੰ ਵੀ ਮੈਨੂੰ ਦਸ, ਤੂੰ ਕੌਣ ਹੁੰਨੇਂ ਤੇ ਕਿਥੋਂ ਆਇਐ?"

“ਤੇਰੇ ਅਗੇ ਝੂਠ ਬੋਲਾਂ ਜਾਂ ਸਚ - ਸਚ ਆਖਾਂ?"

“ਉਹੀਓ ਕਰ, ਜੁ ਤੈਨੂੰ ਬਹੁਤਾ ਢੁਕਦੈ।"

“ਬਿਨਾਂ ਸ਼ਕ, ਚ, ਤੇ ਸਚ ਇਹ ਵੇ, ਅਜੇ ਤੈਨੂੰ ਮੈਂ ਨਹੀਂ ਦਸ ਸਕਦਾ, ਮੈਂ ਕੌਣ ਆਂ। ਪਰ ਤੇਰੇ ਨਾਲ ਮੇਰਾ ਕੌਲ ਹੋਇਆ, ਤੈਨੂੰ ਮੈਂ ਛੇਤੀ ਈ ਦਸ ਦਿਆਂਗਾ।”

ਇੰਜ ਈ ਸਹੀ। ਤੇ ਹੁਣ ਮੇਰਾ ਜਗ ਮੈਨੂੰ ਮੋੜ ਦੇ।"

ਤੇ ਸ਼ਹਿਜ਼ ਦੇ ਨੂੰ ਅਲਵਿਦਾ ਆਖ, ਅਨਾਇਤ ਨੇ ਜਗ ਲੈ ਲਿਆ ਤੇ ਚਲੀ ਗਈ।

ਸ਼ਿਕਾਰੀ ਘਰ ਪਰਤ ਆਏ, ਤੇ ਵਾਮੀਨਾਕ ਨੇ, ਅਤਬਾਰੀ ਨੌਕਰ ਜੁ ਸੀ ਉਹ, ਜੋ ਕੁਝ ਵੀ ਹੋਇਆ ਸੀ, ਜ਼ਾਰਿਤਸਾ ਨੂੰ ਜਾ ਸੁਣਾਇਆ। ਵਾਰਾਗਾਨ ਦੀ ਮਾਂ ਨੂੰ ਉਹਦੇ ਭੇਤ ਦਾ ਪਤਾ ਇੰਜ ਲਗਾ ਸੀ।

ਵਾਚਾਗਾਨ ਅਨਾਇਤ ਤੋਂ ਬਿਨਾਂ ਕਿਸੇ ਹੋਰ ਨਾਲ ਵਿਆਹ ਦੀ ਗੱਲ ਵੀ ਨਹੀਂ ਸੀ ਸੁਣਦਾ। ਅਖ਼ੀਰ ਬਾਰ ਤੇ ਜਾਰਿਤਸਾ ਨੇ ਉਹਦੀ ਚੋਣ ਮੰਨ ਲਈ, ਤੇ ਉਹਨਾਂ ਵਾਮੀਨਾਕ ਤੇ ਆਪਣੇ ਦੋ ਸਰਦਾਰ ਸਾਕ ਕਰਾਦੀ ਅਸੀਸ ਘੱਲੇ।

ਵਾਗੀ ਅਰਾਨ ਨੇ ਉਹਨਾਂ ਦਾ ਨਿੱਘਾ ਸੁਆਗਤ ਕੀਤਾ ਤੇ ਉਹਨਾਂ ਦੇ ਬਹਿਣ ਲਈ ਗਲੀਚਾ ਵਿਛਾ ਦਿੱਤਾ।

੧੩੩