ਪੰਨਾ:ਮਾਣਕ ਪਰਬਤ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਸਚ ਕਹਿ ਰਿਹੈਂ? ਏਸ ਕਰ ਕੇ ਅਤਸੀਕ ਤਾਂ ਨਹੀਂ ਜਾਣਾ ਚਾਹੁੰਦਾ ਕਿ ਓਥੇ ਤੇਰੀ ਸਿਆਣੀ ਅਨਾਇਤ ਰਹਿੰਦੀ ਏ?"

"ਤੁਹਾਨੂੰ ਉਹਦਾ ਨਾਂ ਕਿਵੇਂ ਪਤਾ ਲਗੈ, ਅੰਮੀ?"

“ਸਾਡੇ ਬਾਗ਼ ਦੀਆਂ ਬੁਲਬੁਲਾਂ ਨੇ ਮੈਨੂੰ ਉਹਦੀ ਦਸ ਪਾਈ ਏ। ਪਿਆਰਿਆ, ਹਣਿਆ ਵਾਚਾਗਾਨਾ: ਇਹ ਨਾ ਭੁਲ ਕਿ ਤੂੰ ਅਫ਼ਗਾਨ ਜ਼ਾਰ ਦਾ ਪੁੱਤਰ ਏਂ ਤੇ ਜ਼ੋਰ ਦੇ ਪੁੱਤਰ ਨੇ ਆਪਣੀ ਵਹੁਟੀ ਕਿਸੇ ਜ਼ਾਰਜ਼ਾਦੀ ਜਾਂ ਸ਼ਹਿਜ਼ਾਦੀ ਨੂੰ ਈ ਬਣਾਣਾ ਹੁੰਦੈ, ਤੇ ਇਕ ਆਮ ਕਿਸਾਨ ਕੁੜੀ ਨੂੰ ਨਹੀਂ। ਜਾਰਜੀਆਂ ਦੇ ਜ਼ਾਰ ਦੀਆਂ ਤਿੰਨ ਧੀਆਂ ਨੇ, ਤੂੰ ਉਹਨਾਂ ਵਿਚੋਂ ਚੁਣ ਸਕਣੈ। ਗਾਰ ਦੇ ਸ਼ਹਿਜ਼ਾਦੇ ਦੀ ਬੜੀ ਸੁਹਣੀ ਧੀ ਏ, ਤੇ ਆਪਣੇ ਪਿਓ ਦੀਆਂ ਸਾਰੀਆਂ ਜ਼ਮੀਨਾਂ ਉਹਨੂੰ ਵਿਰਸੇ 'ਚ ਮਿਲਣਗੀਆਂ। ਸਨੀਕ ਦੇ ਸ਼ਹਿਜ਼ਾਦੇ ਦੀ ਧੀ ਵੀ ਕੋਈ ਘਟ ਹੁਣੀ ਨਹੀਂ। ਫੇਰ ਵਰਸੈਨੀਕ ਏ, ਸਾਡੇ ਸਿਪਾਹ ਸਲਾਰ ਦੀ ਧੀ, ਜ਼ਾਰ ਤੇ ਮੇਰੀ ਪਾਲੀ ਹੋਈ - ਤੇਰੇ ਪਿਆਰ ਦੀ ਹਕਦਾਰ ਨਹੀਂ ਉਹ?"

"ਅੰਮੀਂ, ਮੈਨੂੰ ਸਿਰਫ਼ ਅਨਾਇਤ ਚਾਹੀਦੀ ਏ!"

ਤੇ ਇਹ ਕਹਿ ਵਾਚਾਗਾਨ ਬਾਗ਼ ਵਿਚ ਭਜ ਗਿਆ।

ਵਾਚਾਗਾਨ ਦਾ ਅਜੇ ਵੀਹਵਾਂ ਜਨਮ-ਦਿਨ ਲੰਘਿਆ ਹੀ ਸੀ। ਉਹ ਪੀਲਾ ਪਿਆ ਨੌਜਵਾਨ ਸੀ, ਤੇ ਬਹੁਤਾ ਤਕੜਾ ਨਹੀਂ ਸੀ।

"ਵਾਚਾਗਾਨ, ਬਚਿਆ," ਉਹਦਾ ਪਿਓ ਉਹਨੂੰ ਆਖਦਾ, "ਮੈਂ ਸਾਰੀਆਂ ਆਸਾਂ ਤੇਰੇ 'ਤੇ ਲਾਈਆਂ ਹੋਈਆਂ ਨੇ! ਤੈਨੂੰ ਵਿਆਹ ਕਰਨਾ ਚਾਹੀਦੈ, ਜ਼ਿੰਦਗੀ ਦਾ ਕਾਇਦਾ ਈ ਇਹੋ ਏ।"

ਪਰ ਵਾਚਾਗਾਨ ਜ਼ਾਰ ਦੇ ਕਹੇ ਉਤੇ ਕੰਨ ਨਾ ਧਰਦਾ। ਸਵੇਰ ਸਾਰ ਉਹ ਪਹਾੜਾਂ ਵਿਚ ਸ਼ਿਕਾਰ ਖੇਡਣ ਨੂੰ ਨਿਕਲ ਜਾਂਦਾ ਤੇ ਚਿਰਾਕਾ ਰਾਹੀਂ ਵਾਪਸ ਆਉਂਦਾ। ਕਿੰਨਿਆਂ ਹੀ ਸ਼ਹਿਜ਼ਾਦਿਆਂ ਨੇ ਉਹਦੇ ਨਾਲ ਦੋਸਤੀ ਲਾਣ ਦੀ ਕੋਸ਼ਿਸ਼ ਕੀਤੀ, ਪਰ ਉਹ ਉਹਨਾਂ ਤੋਂ ਕੰਨੀ ਕਤਰਾਂਦਾ, ਤੇ ਸ਼ਿਕਾਰ ਖੇਡਣ ਵੇਲੇ ਕਿਸੇ ਨੂੰ ਵੀ ਨਾਲ ਨਾ ਲੈ ਜਾਂਦਾ, ਸਿਵਾਇ ਆਪਣੇ ਬਹਾਦਰ ਤੇ ਅਤਬਾਰੀ ਨੌਕਰ, ਵਾਮੀਨਾਕ, ਤੇ ਆਪਣੇ ਵਫਾਦਾਰ ਭੇਡ - ਕੱਤੇ, ਜਾਂਗੀ. ਤੋਂ। ਜੇ ਸ਼ਿਕਾਰ ਵੇਲੇ ਉਹਨਾਂ ਨੂੰ ਕੋਈ ਮਿਲ ਪੈਂਦਾ ਤਾਂ ਉਹ ਦਸ ਨਾ ਸਕਦਾ ਕਿ ਸ਼ਹਿਜ਼ਾਦ ਕੌਣ ਏਂ ਤੇ ਨੌਕਰ ਕੌਣ, ਕਿਉਂਕਿ ਦੋਵਾਂ ਨੇ ਇਕੋ ਜਿਹੇ ਸਿਧੇ - ਸਾਦੇ ਸ਼ਿਕਾਰ ਵਾਲੇ ਕਪੜੇ ਪਾਏ ਹੁੰਦੇ ਸਨ, ਇਕ ਮੋਢੇ ਤੋਂ ਤੀਰ - ਕਮਾਣ ਲਟਕਾਇਆਂ ਹੁੰਦਾ ਸੀ ਤੇ ਪੇਟੀ ਵਿਚ ਚੌੜਾ ਖੰਜਰ ਟੰਗਿਆ ਹੁੰਦਾ ਸੀ।

ਪਿੰਡਾਂ ਦੀਆਂ ਇਹ ਗਿਰਦੌਰੀਆਂ ਵਾਚਾਗਾਨ ਲਈ ਚੰਗੀਆਂ ਰਹੀਆਂ, ਤੇ ਉਹ ਪਹਿਲਾਂ ਨਾਲੋਂ ਤਕਤਾ, ਨਰੋਇਆ ਤੇ ਸ਼ਕਲਵੰਦ ਨਿਕਲ ਆਇਆ।

ਇਕ ਦਿਨ ਵਾਚਾਗਾਨ ਤੇ ਵਾਮੀਨਾਕ ਘੁੰਮਦੇ - ਘੁਮਾਂਦੇ ਅਤਸੀਕ ਪਿੰਡ ਵਿਚ ਨਿਕਲ ਆਏ ਤੇ ਸਾਹ ਲੈਣ ਲਈ ਇਕ ਚਸ਼ਮੇ ਕੋਲ ਬਹਿ ਗਏ। ਐਨ ਓਸੇ ਹੀ ਵੇਲੇ ਪਿੰਡ ਦੀਆਂ ਕੁਝ ਮੁਟਿਆਰਾਂ

ਉਤੇ ਪਾਣੀ ਭਰਨ ਆਈਆਂ। ਵਾਚਾਗਾਨ ਨੂੰ ਤਿਹ ਲਗੀ ਹੋਈ ਸੀ ਤੇ ਉਹਨੇ ਮੁਟਿਆਰਾਂ ਤੋਂ ਪਾਣੀ ਮੰਗਿਆ। ਉਹਨਾਂ ਵਿਚੋਂ ਇਕ ਨੇ ਆਪਣਾ ਜਗ ਭਰਿਆ ਤੇ ਉਹਦੇ ਵਲ ਅਗੇ ਕਰ ਦਿਤਾ, ਪਰ ਇਕ ਹੋਰ ਮੁਟਿਆਰ ਨੇ ਉਹਦੇ ਹੱਥਾਂ ਵਿਚੋਂ ਜਗ ਖੋਹ ਲਿਆ ਤੇ ਪਾਣੀ ਡੋਲ੍ਹ ਦਿਤਾ। ਉਹਨੇ ਫੇਰ ਜਗ ਨੂੰ ਭਰਿਆ, ਪਰ ਪਾਣੀ ਡੋਲ੍ਹ ਵੇਰ ਵੀ

੧੩੨