ਪੰਨਾ:ਮਾਣਕ ਪਰਬਤ.pdf/141

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਨਾਇਤ

ਆਰਮੇਨੀ ਪਰੀ-ਕਹਾਣੀ

ਇਕ ਵਾਰੀ ਬਸੰਤ ਰੁੱਤੇ ਇਕ ਸਵੇਰੇ, ਜ਼ਾਰ ਵਾਚੇ ਦਾ ਇਕੋ-ਇਕ ਪੁੱਤਰ, ਨੌਜਵਾਨ ਵਾਚਾਗਾਨ, ਆਪਣੇ ਝਰੋਖੇ ਵਿਚ ਖੜਾ ਸੀ। ਵੰਨ-ਵੰਨ ਦੇ ਪੰਛੀ ਬਾਗ਼ ਵਿਚ ਸੌਂ ਰਹੇ ਸਨ, ਪਰ ਓਨਾ ਹੁਣਾ ਕੋਈ ਵੀ ਨਹੀਂ ਸੀ ਗੋ ਰਿਹਾ, ਜਿੰਨਾ ਸੁਹਣਾ ਬੁਲਬੁਲ। ਜਿਵੇਂ ਹੀ ਬੁਲਬੁਲ ਗਾਉਣ ਲਗਦੀ, ਬਾਕੀ ਦੇ ਸਾਰੇ ਪੰਛੀ ਚੁਪ ਹੋ ਜਾਂਦੇ, ਤੇ ਉਹਨੂੰ ਧਿਆਨ ਨਾਲ ਸੁਣਦੇ, ਉਹਦੇ ਗਾਉਣ ਦਾ ਭੇਤ ਪਾਣ ਦੀ ਕੋਸ਼ਿਸ਼ ਕਰਦੇ: ਕੋਈ ਬੁਲਬੁਲ ਦੀ ਹਕ ਦੀ ਨਕਲ ਕਰਦਾ, ਕੋਈ ਹੋਰ ਉਹਦੇ ਅਲਾਪ ਦੀ, ਤੇ ਤੀਜਾ ਕੋਈ ਉਹਦੀ ਸੀਟੀ ਦੀ, ਤੇ ਫੇਰ ਨੇ ਰਲ ਕੇ ਉਹ ਨਗ਼ਮੇ ਦਹੁਰਾਂਦੇ, ਜਿਹੜੇ ਉਹਨਾਂ ਸਿੱਖੇ ਹੁੰਦੇ। ਪਰ ਵਾਚਾਗਾਨ ਉਹਨਾਂ ਨੂੰ ਨਾ ਸੁਣਦਾ, ਉਹਦਾ ਦਿਲ ਜ ਦੁਖੀ ਸੀ।

ਫੇਰ ਉਹਦੀ ਮਾਂ, ਜ਼ਾਰਿਤਸਾ ਅਸ਼ਖੇਨ ਉਹਦੇ ਕੋਲ ਆਈ ਤੇ ਕਹਿਣ ਲਗੀ:

"ਬਚਿਆ, ਮੈਂ ਵੇਖ ਰਹੀ ਆਂ, ਤੇਰੇ ਦਿਲ 'ਤੇ ਗ਼ਮ ਦਾ ਬੋਝ ਏ। ਸਾਡੇ ਤੋਂ ਲੁਕਾ ਨਾ, ਸਾਨੂੰ ਦਸ ਉਦਾਸ ਕਿਉਂ ਏ।"

"ਅੰਮੀਂ, ਜ਼ਿੰਦਗੀ ਦੀਆਂ ਖੁਸ਼ੀਆਂ ਮੇਰੇ ਲਈ ਕੁਝ ਨਹੀਂ, ਵਾਚਾਗਾਨ ਨੇ ਜਵਾਬ ਦਿਤਾ। “ਜੀ ਕਰਦੈ, ਕਿਸੇ ਕੱਲੀ ਥਾਂ 'ਤੇ ਚਲਾ ਜਾਵਾਂ। ਪਿੰਡ ਅਤਸੀਕ ਈ ਸਹੀ।"

੧੩੧