ਪੰਨਾ:ਮਾਣਕ ਪਰਬਤ.pdf/138

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਜ਼ਾਰ ਨੇ ਸਖ਼ਤ ਹੁਕਮ ਜਾਰੀ ਕੀਤਾ, ਉਹਦੀ ਜ਼ਾਰਸ਼ਾਹੀ ਦੇ ਸਭੇ ਸਿਆਣੇ ਇਕੱਠੇ ਕੀਤੇ ਜਾਣ ਤੇ ਉਹ ਉਹਨੂੰ ਚਾਕ ਨਾਲ ਵਾਹੀ ਲੀਕ ਦਾ ਮਤਲਬ ਦੱਸਣ। ਹੁਕਮ 'ਚ ਅਗੇ ਕਿਹਾ ਗਿਆ, ਜੇ ਸਿਆਣੇ ਸਮਝਾ . ਨਾ ਸਕੇ ਤਾਂ ਉਹਨਾਂ ਦੇ ਸਿਰ ਲਾਹ ਦਿਤੇ ਜਾਣਗੇ।

ਵਜ਼ੀਰ ਸਭਨਾਂ ਸਿਆਣਿਆਂ ਨੂੰ ਲੱਭਣ ਲਈ ਨਿਕਲ ਭੱਜੇ। ਉਹਨਾਂ ਸ਼ਹਿਰ ਤੇ ਸਾਰੇ ਹੀ ਪਿੰਡ ਫੋਲ ਮਾਰੇ, ਉਹਨਾਂ ਹਰ ਬੂਹਾ ਖੜਕਾਇਆ। ਅਖੀਰ ਉਹ ਇਕ ਛੋਟੇ ਜਿਹੇ ਘਰ ਕੋਲ ਪੁੱਜੇ ਜਿਹਦੇ ਅੰਦਰ ਜਾ ਉਹਨਾਂ ਵੇਖਿਆ ਕਿ ਉਥੇ ਕੋਈ ਨਹੀਂ ਸੀ ਤੇ ਚੁਪ — ਚਾਂ ਛਾਈ ਹੋਈ ਸੀ। ਓਥੇ ਸਿਰਫ਼ ਇਕ ਪੰਘੂੜਾ ਲਗਾ ਹੋਇਆ ਸੀ, ਜਿਹੜਾ ਆਪਣੇ ਆਪ ਝੜੀਂਦਾ ਜਾ ਰਿਹਾ ਸੀ।

“ਇਹਦਾ ਕੀ ਮਤਲਬ ਹੋਇਆ?" ਹੈਰਾਨੀ ਨਾਲ ਵਜ਼ੀਰਾਂ ਨੇ ਪੁੱਛਿਆ। “ਪੰਘੂੜਾ ਕਿਉਂ ਝੂਟੀ ਰਿਹੈ? ਏਥੇ ਹੈ ਤਾਂ ਕੋਈ ਨਹੀਂ।

ਉਹ ਓਥੇ ਖਲੋਤੇ ਅਸ਼ - ਅਸ਼ ਕਰਦੇ ਰਹੇ, ਤੇ ਫੇਰ ਦੂਜੇ ਕਮਰੇ ਵਿਚ ਜਾ ਵੜੇ। ਏਥੇ ਵੀ ਇਕ ਪੰਘੂੜਾ ਸੀ ਤੇ ਉਹ ਵੀ ਝੂਟੀ ਰਿਹਾ ਸੀ, ਭਾਵੇਂ ਉਹਦੇ ਨੇੜੇ -ਤੇੜੇ ਹੈ ਕੋਈ ਨਹੀਂ ਸੀ।

ਵਜ਼ੀਰ ਬਹੁਤ ਹੀ ਹੈਰਾਨ ਰਹਿ ਗਏ ਤੇ ਬਾਹਰ ਨਿਕਲ ਉਪਰ ਕੋਠੇ ਉਤੇ ਚੜ੍ਹ ਗਏ। ਓਥੇ ਕਣਕ ਸੁਕਣੇ ਪਈ ਹੋਈ ਸੀ ਤੇ ਪੰਛੀ ਉਹਦੇ ਉਤੇ ਉਡਾਰੀਆਂ ਲਾ ਰਹੇ ਸਨ। ਉਹ ਕਣਕ ਨੂੰ ਡੂੰਗਾ ਮਾਰਨਾ ਚਾਹੁੰਦੇ ਸਨ ਪਰ ਉਹਨਾਂ ਨੂੰ ਹਿੰਮਤ ਨਹੀਂ ਸੀ ਪੈ ਰਹੀ, ਇਸ ਲਈ ਕਿ ਕੋਠੇ ਉਤੇ ਲਗਾ ਕਾਨਿਆਂ ਦਾ ਇਕ ਪੱਖਾਂ ਏਧਰ -ਓਧਰ ਝੂਲ ਰਿਹਾ ਸੀ ਤੇ ਉਹਨਾਂ ਨੂੰ ਡਰਾ ਕੇ ਪਰ੍ਹਾਂ ਕਰ ਦੇਂਦਾ ਸੀ।

ਜ਼ਾਰ ਦੇ ਏਲਚੀਆਂ ਦੀ ਹੈਰਾਨੀ ਦੀ ਕੋਈ ਹੱਦ ਹੀ ਨਾ ਰਹੀ।

“ਪੱਖਾ ਕਿਵੇਂ ਝੁਲ ਰਿਹੈ, ਉਹ ਇਕ ਦੂਜੇ ਨੂੰ ਪੁੱਛਣ ਲਗੇ। “ਹਵਾ ਵਗ ਨਹੀਂ ਰਹੀ, ਤੇ ਨੇੜੇ ਵਾਲੇ ਦਰਖ਼ਤਾਂ ਦੀ ਇਕ ਵੀ ਟਾਹਣੀ, ਇਕ ਵੀ ਪੱਤਾ, ਸਰਕ ਨਹੀਂ ਰਿਹਾ।"

ਕੋਠੇ ਤੋਂ ਉਤਰ ਉਹ ਫੇਰ ਘਰ ਵਿਚ ਜਾ ਵੜੇ ਤੇ ਤੀਜੇ ਤੇ ਅਖ਼ੀਰਲੇ ਕਮਰੇ ਵਿਚ ਗਏ। ਓਥੇ ਇਕ ਜੁਲਾਹਾ ਬੈਠਾ ਖੱਡੀ ਚਲਾ ਰਿਹਾ ਸੀ।

"ਤੇਰੇ ਘਰ 'ਚ ਇਹ ਕਰਾਮਾਤ ਕੀ ਹੋ ਰਹੀ ਏ?" ਜ਼ਾਰ ਦੇ ਏਲਚੀਆਂ ਨੇ ਉਹਨੂੰ ਪੁਛਿਆ। “ਖਾਲੀ ਕਮਰਿਆਂ 'ਚ ਪੰਘੂੜੇ ਆਪਣੇ ਆਪ ਈ ਕਿਉਂ ਝੁਟੀ ਰਹੇ ਨੇ? ਤੇ ਕੋਠੇ 'ਤੇ ਕਾਨਿਆਂ ਦਾ ਪੱਖਾ ਕਿਉਂ ਝਲੀ ਰਿਹੈ, ਜਦੋਂ ਕਿ ਹਵਾ ਕੋਈ ਨਹੀਂ ਵਗਦੀ ਪਈ?"

“ਇਹ ਕੋਈ ਕਰਾਮਾਤ ਨਹੀਂ, ਜੁਲਾਹੇ ਨੇ ਜਵਾਬ ਦਿਤਾ। “ਇਹ ਸਾਰਾ ਕੁਝ ਮੈਂ ਆਪ ਕਰ ਰਿਹਾਂ।

"ਤੇਰੀ ਏਨੀ ਜੁਰਅਤ, ਸਾਡਾ ਮਜ਼ਾਕ ਉਡਾਵੇਂ!" ਜ਼ਾਰ ਦੇ ਵਜ਼ੀਰ ਕੜਕੇ। “ਜਦੋਂ ਤੂੰ ਏਥੇ ਬੈਠਾ ਬਣੇ ਰਿਹੈਂ, ਤੂੰ ਇਹ ਆਪ ਕਿਵੇਂ ਕਰ ਸਕਣੈ?"

ਏਸ ਤੋਂ ਸੌਖਾ ਕੰਮ ਹੋਰ ਕਿਹੜਾ ਹੋਏਗਾ," ਜੁਲਾਹੇ ਨੇ ਜਵਾਬ ਦਿਤਾ। “ਮੈਂ ਖੱਡੀ ਨਾਲ ਤਿੰਨ ਰੱਸੀਆਂ ਲਾਈਆਂ ਹੋਈਆਂ ਨੇ। ਇਕ ਮੈਂ ਪਹਿਲੇ ਪੰਘੂੜੇ ਨਾਲ ਬੰਨ੍ਹੀ ਹੋਈ ਏ, ਦੂਜੀ ਦੂਜੇ ਪੰਘੂੜੇ ਨਾਲ, ਤੇ ਤੀਜੀ ਕਾਨਿਆਂ ਦੇ ਪੱਖੇ ਨਾਲ। ਜਦੋਂ ਮੈਂ ਬੁਣਨਾਂ, ਰੱਸੀਆਂ ਹਿਲਦੀਆਂ ਨੇ ਤੇ ਉਹ ਪੰਘੂੜਿਆਂ ਨੂੰ ਤੇ ਕੋਠੇ 'ਤੇ ਕਾਨਿਆਂ ਨੂੰ ਹਿਲਾ ਦੇਂਦੀਆਂ ਨੇ।"

ਜ਼ਾਰ ਦੇ ਏਲਚੀਆਂ ਨੇ ਹੋਰ ਧਿਆਨ ਨਾਲ ਤਕਿਆ ਤੇ ਵੇਖਿਆ, ਖੱਡੀ ਨਾਲ ਸਚੀ ਮਚੀ ਹੀ ਤਿੰਨ ਰੱਸੀਆਂ ਲਗੀਆਂ ਹੋਈਆਂ ਸਨ: ਦੋ ਪੰਘੂੜਿਆਂ ਵਲ ਜਾਂਦੀਆਂ ਸਨ ਤੇ ਇਕ ਕਾਨਿਆਂ ਦੇ ਪੱਖ ਵਲ।

੧੨੮