ਪੰਨਾ:ਮਾਣਕ ਪਰਬਤ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਾਟਕ ਉਹਦੇ ਅਗੇ ਖੁਲ੍ਹ ਗਿਆ ਤੇ ਉਹਨੂੰ ਇਕ ਬਹੁਤ ਹੀ ਸੁਹਣਾ ਘਰ ਦਿਸਿਆ। ਉਹਦੇ ਬੂਹੇ ਤੇ ਬਾਰੀਆਂ ਚੁੱਪਟ ਖੁਲੇ ਹੋਏ ਸਨ।

"ਸ਼ੁਭ ਸ਼ਾਮ , ਅੰਦਰ ਵੜਦਿਆਂ , ਉਹਨੇ ਆਖਿਆ।

“ਸ਼ੁਭ ਸ਼ਾਮ , ਮੁਟਿਆਰ ਨੇ ਜਵਾਬ ਦਿਤਾ। ਤੇ ਕਿੱਡੀ ਸੁਹਣੀ ਮੁਟਿਆਰ ਸੀ ਉਹ! ਉਹਦੇ ਸੁਹਜ ਅਗੇ। ਸੂਰਜ , ਚੰਨ ਤੇ ਸਰਘੀ ਵੇਲੇ ਦੀਆਂ ਡਲਕਦੀਆਂ ਕਿਰਨਾਂ ਮਾਂਦ ਪੈ ਜਾਂਦੀਆਂ ਸਨ।

ਉਹਨੂੰ ਨਿਉਂ ਕੇ ਸਲਾਮ ਕਰਦਿਆਂ , ਨਿਆਜ਼-ਬੋ ਫੇਤ-ਫ਼ਰੂਮੋਸ ਨੇ ਕਿਹਾ :

“ਮੈਂ ਬੜੀ ਦੂਰੋਂ ਆਇਆਂ , ਤੇ ਮੈਂ ਬੜੀ ਦੂਰ ਜਾਣਾ ਏਂ। ਮੈਨੂੰ ਰਾਤ ਏਥੇ ਗੁਜ਼ਾਰ ਲੈਣ ਦੇਂਗੀ?

“ਜੀ ਸਦਕੇ ਗੁਜ਼ਾਰ , ਮੁਟਿਆਰ ਨੇ ਜਵਾਬ ਦਿਤਾ, ਤੇ ਉਸ ਮਿਹਰਬਾਨ ਤੇ ਮਹਿਮਾਨ ਨਵਾਜ਼ ਮੀਜ਼ਬਾਨ ਨੇ ਉਹਨੂੰ ਜ਼ਰੀ ਦੇ ਗਲੀਚੇ ਤੇ ਬਿਠਾਇਆ ਤੇ ਉਹਦੇ ਅਗੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਪਰੋਸ ਦਿਤੇ।

ਦਸਤਰਖ਼ਾਨ ਤੇ ਬੈਠਿਆਂ , ਉਹ ਗੱਲਾਂ ਕਰਦੇ ਰਹੇ ਤੇ ਨਿਆਜ਼ - ਬ ਫੇਤ - ਫ਼ਰੂਮੋਸ ਨੇ ਮੁਟਿਆਰ ਨੂੰ ਦਸਿਆ , ਕਿਹੜੀ ਗਲ ਉਹਨੂੰ ਘਰੋਂ ਏਨੀ ਦੂਰ ਲੈ ਆਈ ਸੀ।

“ਪਤਾ ਈ , ਪੰਛੀ ਦਾ ਦੁਧ ਕਿਥੋਂ ਲਭੇਗਾ? ਉਹਨੇ ਪੁਛਿਆ।

“ਜਦੋਂ ਦੀ ਮੈਂ ਏਸ ਧਰਤੀ 'ਤੇ ਰਹਿੰਦੀ ਆਂ , ਮੈਂ ਇਹੋ ਜਿਹੀ ਕਿਸੇ ਖਾਣ - ਪੀਣ ਦੀ ਚੀਜ਼ ਦਾ ਨਾਂ ਨਹੀਂ ਸੁਣਿਆ ਤੇ ਨਾ ਹੀ ਇਹੋ ਜਿਹੇ ਕਿਸੇ ਇਲਾਜ ਦਾ , ਮੁਟਿਆਰ ਨੇ ਜਵਾਬ ਦਿਤਾ। “ਪਰ ਤੂੰ ਭਲਾ ਆਦਮੀ ਏ , ਤੇ ਮੈਂ ਤੇਰੇ ’ਤੇ ਮਿਹਰ ਕਰਾਂਗੀ ਤੇ ਪਤਾ ਕਰਨ ਦਾ ਜਤਨ ਕਰਾਂਗੀ , ਜੁ ਤੂੰ ਜਾਣਨਾ ਚਾਹੁੰਣੈ। ਕੁਝ ਚਿਰ ਪਿਛੋਂ ਮੈਂ ਆਪਣੇ ਭਰਾ , ਚਮਕਦੇ ਸੂਰਜ , ਕੋਲ ਜਾਵਾਂਗੀ ਤੇ ਉਹਦੇ ਕੋਲੋਂ ਪੁੱਛਾਂਗੀ। ਹੋਰ ਭਾਵੇਂ ਕਿਸੇ ਨੂੰ ਵੀ ਪਤਾ ਨਾ ਹੋਵੇ , ਉਹਨੂੰ ਪਤੈ , ਧਰਤੀ ਉਤੇ ਕਿਹੜੀਆਂ - ਕਿਹੜੀਆਂ ਚੀਜ਼ਾਂ ਕਿੱਥੇ - ਕਿੱਥੇ ਹੁੰਦੀਆਂ ਨੇ।

ਤੇ ਨਿਆਜ਼-ਬੋ ਫੇਤ-ਫਹੂਮੌਸ ਦਾ ਸੂਰਜ ਦੀ ਭੈਣ , ਇਲਾਨਾ ਕਸਿਨਜ਼ਾਨਾ , ਨਾਲ ਮੇਲ ਇਸ ਤਰ੍ਹਾਂ ਹੋਇਆ।

ਕੁਝ ਚਿਰ ਪਿਛੋਂ ਜਦੋਂ ਉਹਦਾ ਮਹਿਮਾਨ , ਥਕੇਵੇਂ ਦੇ ਵੱਸ ਹੋ , ਸੌ ਗਿਆ ਸੀ , ਇਲਾਨਾ ਕਸਿਨਜ਼ਾਨਾ ਆਪਣੇ ਭਰਾ ਕੋਲ ਗਈ ਤੇ ਉਹਨੂੰ ਪੁੱਛਣ ਲਗੀ, ਕੀ ਉਹਨੂੰ ਪਤਾ ਸੀ , ਪੰਛੀ ਦਾ ਦੁਧ ਕਿਥੇ ਲਭ ਸਕਦਾ ਸੀ।

“ਬੜੀ ਦੂਰੋਂ , ਨਿੱਕੀਏ ਭੈਣੇ , ਬੜੀ ਦੂਰੋਂ , ਚਮਕਦੇ ਸੂਰਜ ਨੇ ਜਵਾਬ ਦਿਤਾ।" ਓਥੇ ਪਹੁੰਚਦਿਆਂ ਕਿੰਨੇ ਈ ਹਫ਼ਤੇ ਲਗ ਜਣਗੇ ; ਸਾਰਾ ਰਾਹ ਚੜ੍ਹਦੇ ਵਲ ਜਾਣੈ , ਤਾਂਬੇ ਦੇ ਪਹਾੜ ਤੋਂ ਪਾਰ ਵਲ। ਪਰ ਪੰਛੀ ਜਿਹੜਾ ਦੁਧ ਦੇਂਦੈ , ਫੜਿਆ ਨਹੀਂ ਜਾ ਸਕਦਾ , ਉਹ ਏਡਾ ਦੈਂਤ ਏ , ਜਿੱਡਾ ਕਦੀ ਕਿਸੇ ਕਿਆ ਨਹੀਂ ਹੋਇਆਂ : ਉਹਦਾ ਇਕ - ਇਕ ਪਰ ਬੱਦਲ ਜਿੱਡਾ ਏ, ਤੇ ਜੇ ਕੋਈ ਨੇੜੇ ਆਉਂਦੈ , ਉਹਨੂੰ ਉਹ ਚੁਕ ਕੇ ਆਲ੍ਹਣੇ 'ਚ ਲੈ ਜਾਂਦੈ ਤੇ ਬੋਟੀ - ਬੋਟੀ ਕਰਨ ਲਈ ਆਪਣੇ ਬਚਿਆਂ ਅਗੇ ਪਾ ਦੇਂਦੈ।

ਉਸ ਭਿਆਨਕ ਹੋਣੀ ਦੇ ਖ਼ਿਆਲ ਨਾਲ , ਜਿਹੜੀ ਨਿਆਜ਼ - ਬੋ ਫ਼ੇਤ - ਫ਼ਰੂਮੋਸ ਨੂੰ ਉਡੀਕ ਰਹੀ ਸੀ, ਜੁ ਮੌਤ ਦੇ ਮੂੰਹ ਵਿਚ ਜਾ ਰਿਹਾ ਸੀ , ਸੂਰਜ ਦੀ ਭੈਣ , ਇਲਾਨਾ ਕਸਿਨਜ਼ਾਨਾ , ਦਾ ਦਿਲ ਮਿਹਰ ਤੇ ਸਹਿਮ ਨਾਲ ਭਰ ਗਿਆ। ਤੇ ਉਹਨੇ ਉਹਦੀ ਮਦਦ ਕਰਨ ਦਾ ਮਤਾ ਪਕਾਇਆ। ਅਗਲੀ ਸਵੇਰੇ , ਉਹ ਆਪਣੇ ਤਬੇਲੇ ਵਿਚੋਂ ਬਾਰ੍ਹਾਂ ਖੰਭਾ ਵਾਲਾ ਘੋੜਾ ਲੈ ਆਈ ਤੇ ਉਹ ਉਹਨੇ ਨਿਆਜ਼ - ਬੋ ਨੂੰ ਪੇਸ਼ ਕਰ ਦਿਤਾ :

"ਭਲੇ ਨੌਜਵਾਨਾ , ਇਹ ਘੋੜਾ ਲੈ ਜਾ ," ਉਹਨੇ ਆਖਿਆ। "ਤੇਰੇ ਕੰਮ ਆਏਗਾ ਤੇ ਤੈਨੂੰ ਮਹਿਫੂਜ ਰਖੇਗਾ। ਕਿਸਮਤ ਤੇਰੇ 'ਤੇ ਮਿਹਰਬਾਨ ਹੋਵੇ ਜਾਂ ਨਾ ਹੋਵੇ , ਵਾਪਸ ਜਾਂਦਿਆਂ ਮੇਰੇ ਘਰ ਜ਼ਰੂਰ ਅਟਕੀ।"

੧੦੮