ਪੰਨਾ:ਮਾਣਕ ਪਰਬਤ.pdf/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡਕਿਆ ਪਿਆ ਸੀ। ਅਜਗਰ ਨੂੰ ਉਹਨੇ ਛੁਡਾ ਲਿਆ ਤੇ ਆਖਿਆ , ਉਹਦੇ ਪਿਛੇ-ਪਿਛੇ ਟੁਰਿਆ ਆਵੇ। ਤੇ ਉਹਨੇ ਆਪਣੇ ਪਿੱਛੇ ਬਾਰਾਂ ਦੇ ਬਾਰਾਂ ਦਰਵਾਜ਼ਿਆਂ ਨੂੰ ਜੰਦਰੇ ਤੇ ਸੀਖਾਂ ਲਾ ਦਿੱਤੀਆਂ।

ਕਲੌਆਂਤਸਾ ਤੇ ਅਜਗਰ ਬਹਿ ਗਏ ਤੇ ਸਲਾਹਵਾਂ ਕਰਨ ਲਗੇ , ਨਿਆਜ਼ - ਬੋ ਤੋਂ ਬਦਲਾ ਕਿਵੇਂ ਲਿਆ ਜਾਏ ਤੇ ਉਹਨੂੰ ਕਿਵੇਂ ਮਾਰ - ਮੁਕਾਇਆ ਜਾਵੇ।

"ਲੜਾਈ ਲਈ ਵੰਗਾਰ ਸੂ, " ਜਾਦੂਗਰਨੀ ਨੇ ਅਜਗਰ ਨੂੰ ਆਖਿਆ।

“ਨਹੀਂ , ਉਹਦੇ ਤੋਂ ਡਰ ਲਗਦੈ ਮੈਨੂੰ , ' ਅਜਗਰ ਨੇ ਜਵਾਬ ਦਿਤਾ। “ਉਹਦੀ ਬਾਂਹ 'ਚ ਜ਼ੋਰ ਮੇਰੀ ਬਾਂਹ ਨਾਲੋਂ ਕਿਤੇ ਜ਼ਿਆਦੈ । ਮੇਰਾ ਖ਼ਿਆਲ ਏ , ਅਜੇ ਜਦੋਂ ਵੇਲਾ ਏ , ਨਿਕਲ ਚਲੀਏ , ਤੇ ਉਹਦੀਆਂ ਨਜ਼ਰਾਂ ਆਪਣੇ 'ਤੇ ਨਾ ਪੈਣ ਦਈਏ , ਨਹੀਂ ਤਾਂ , ਸਾਡੇ ਲਈ ਚੰਗਾ ਨਹੀਂ ਰਹਿਣ ਲਗਾ।"

“ਜੇ ਤੂੰ ਇੰਜ ਮਹਿਸੂਸ ਕਰਨੈਂ , ਤਾਂ ਤੈਨੂੰ ਮੇਰੇ 'ਤੇ ਛਡ ਦੇਣਾ ਚਾਹੀਦੈ ," ਕਲੋਆਂਤਸਾ ਨੇ ਆਖਿਆ। “ਮੈਂ ਉਹਨੂੰ ਚੁੱਕੀ ਜਾਵਾਂਗੀ , ਜਿੰਨਾ ਚਿਰ ਉਹਦੀ ਇਹੋ ਜਿਹੀ ਹਾਲਤ ਨਹੀਂ ਹੋ ਜਾਂਦੀ ਕਿ ਉਹ ਆਪਣੇ ਆਪ ਰੀਂਗਦਾ ਸਪ ਦੀ ਖੁਡ ’ਚ ਜਾ ਪਹੁੰਚੇ , ਤੇ ਖਲਾਸੀ ਕਰਾਣ ਲਈ ਮੂੰਹੋਂ ਮੌਤ ਮੰਗੇ ।”

.

ਤੇ ਇਹ ਆਖ , ਉਹਨੇ ਅਜਗਰ ਨੂੰ ਲੁਕਾ ਦਿਤਾ ਤੇ ਫੇਰ ਲਾਟੂ ਵਾਂਗ ਘੁੰਮਣ ਲਗ ਪਈ ਤੇ ਓਦੋਂ ਤਕ ਘੁੰਮਦੀ ਗਈ , ਜਦੋਂ ਤਕ ਉਹਨੇ ਨਿਆਜ਼ - ਬੋ ਫ਼ੇਤ - ਫ਼ਰੂਮੋਸ ਦੀ ਮਾਂ ਦਾ ਭੇਸ ਨਾ ਵਟਾ ਲਿਆ। ਉਹਨੇ ਡਾਢੇ ਬੀਮਾਰ ਤੇ ਪੀੜੋ- ਪੀੜ ਹੋਣ ਦਾ ਪਜ ਪਾਇਆ ਤੇ ਬਹਿ ਨਿਆਜ਼-ਬੋ ਫ਼ੇਤ-ਫ਼ਰੂਮੋਸ ਨੂੰ ਉਡੀਕਣ ਲਗੀ।

ਇਕ ਦਿਨ ਲੰਘ ਗਿਆ ਤੇ ਫੇਰ ਇਕ ਹੋਰ ਲੰਘ ਗਿਆ , ਤੇ ਨਿਆਜ਼-ਬੋ ਫ਼ੇਤ-ਫ਼ਰੂਮੋਸ ਸ਼ਿਕਾਰ ਤੋਂ ਵਾਪਸ ਆ ਗਿਆ। ਉਹਨੇ ਦਹਿਲੀਜ਼ ਟੱਪੀ ਹੀ ਸੀ ਕਿ ਕਲੋਆਂਤਸਾ ਸਿਸਕਣ ਤੇ ਹਉਕੇ ਭਰਨ ਲਗ ਪਈ।

“ਬਚੜਿਆ , ਮੇਰੇ ਬਚੜਿਆ ,' ਹਉਕੇ ਭਰਦਿਆਂ - ਭਰਦੀਆਂ ਉਹਨੇ ਆਖਿਆ , "ਮੈਂ ਸਚੀ ਮੁਚੀ ਈ ਦੁਖੀ ਹਾਂ , ਤੂੰ ਚਲਾ ਜੁ ਗਿਆ ਤੇ ਇਹ ਖ਼ਿਆਲ ਵੀ ਨਾ ਕੀਤਾ , ਮੈਨੂੰ ਤੇਰੀ ਲੋੜ ਪੈ ਸਕਦੀ ਏ। ਤੇ ਮੈਂ ਡਾਢੀ ਬੀਮਾਰ ਪੈ ਗਈ , ਤੇ ਮੇਰੀ ਵਾਤ ਪੁੱਛਣ ਵਾਲਾ ਕੋਈ ਨਹੀਂ ਸੀ। ਹਾਇ , ਜੇ ਕਦੀ ਮੈਨੂੰ ਪੰਛੀ ਦੇ ਦੁਧ ਦੀ ਇਕ ਬੂੰਦ ਮਿਲ ਜਾਂਦੀ , ਇਕੋ ਛੋਟੀ ਜਿਹੀ ਬੰਦ !... ਤੇ ਫੇਰ ਮੇਰੀ ਬੀਮਾਰੀ ਹਟ ਜਾਏਗੀ , ਤੇ ਮੈਂ ਫੇਰ ਉਠਣ - ਬਹਿਣ ਜੋਗੀ ਹੋ ਜਾਵਾਂਗੀ।"

ਨਿਆਜ਼-ਬੋ ਫ਼ੇਤ-ਫ਼ਰੂਸ ਨੇ , ਬਹੁਤ ਹੀ ਭਾਰੇ ਦਿਲ ਨਾਲ , ਮਾਂ ਦੇ ਡਾਢੇ ਰੋਗ ਦੀ ਕਹਾਣੀ ਸੁਣੀ। ਉਹਨੇ ਇਕ ਘੜਾ ਫੜਿਆ , ਤੇ ਕਲੋਆਂਤਸਾ ਨੂੰ ਇਹ ਕਹਿ , ਉਹ ਉਹਦੇ ਛੇਤੀ ਮੁੜ ਆਉਣ ਦਾ ਭਰੋਸਾ ਰਖੇ , ਪੰਛੀ ਦੇ ਦੁਧ ਦੀ ਭਾਲ ਵਿਚ ਨਿਕਲ ਪਿਆ।

ਉਹ ਪਹਾੜੀਆਂ ਤੇ ਵਾਦੀਆਂ ਪਾਰ ਕਰਦਾ ਗਿਆ ਤੇ ਅਖ਼ੀਰ ਇਕ ਮਹਿਲ ਕੋਲ ਪਹੁੰਚਿਆ। ਉਹਨੇ ਫਾਟਕ ਖੜਕਾਇਆ , ਤੇ ਉਹਨੂੰ ਇਕ ਮੁਟਿਆਰ ਨੇ ਆਵਾਜ਼ ਦਿੱਤੀ ਤੇ ਆਖਿਆ:

“ਜੇ ਭਲਾ ਆਦਮੀ ਏ , ਤਾਂ ਲੰਘ ਆ। ਜੇ ਬੁਰਾ ਆਦਮੀ ਏਂ , ਤਾਂ ਲੰਘ ਜਾ , ਨਹੀਂ ਤੇ ਮੇਰੇ ਕੁੱਤੇ ਬੋਟੀਆਂ ਕਰ ਦੇਣਗੇ ਨੀ।"

"ਮਿਠ - ਬੋਲੀਏ ਮੁਟਿਆਰੇ , ਤੇਰਾ ਫਾਟਕ ਭਲਾ ਆਦਮੀ ਖੜਕਾ ਰਿਹੈ , ਨਿਆਜ਼-ਬੋ ਫ਼ੇਤ-ਫਰੂਮੋਸ ਨੇ ਜਵਾਬ ਦਿਤਾ।

੧੦੭