ਪੰਨਾ:ਮਾਣਕ ਪਰਬਤ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਟਪੋਸੀ ਮਾਰਦੇ, ਟਪਦੇ ਤੇ ਉਲਾਂਘਦੇ ਟੁਰਦੇ ਸਨ, ਤੇ ਉਹਨਾਂ ਮੋਢਿਆਂ ਉਤੇ ਤਿੰਨ ਆਦਮੀ ਰਖੇ ਹੋਏ ਸਨ, ਜਿਨ੍ਹਾਂ ਦੇ ਹਥ ਪੈਰ ਬੱਝੇ ਹੋਏ ਸਨ। ਉਹ ਮਹਿਲ ਵਿਚ ਆ ਵੜੇ। ਉਹਨਾਂ ਵਡੇ ਕੜਾਹੇ ਹੇਠ ਅਗ ਬਾਲੀ, ਤੇ ਜਦੋਂ ਪਾਣੀ ਉਬਾਲੇ ਖਾਣ ਲਗ ਪਿਆ, ਉਹਨਾਂ ਆਪਣੇ ਤਿੰਨਾਂ ਵਿਚੋਂ ਇਕ ਕੈਦੀ ਨੂੰ ਕੜਾਹੇ ਵਿਚ ਸੁਟ ਦਿਤਾ। ਉਹਨਾਂ ਉਹਨੂੰ ਚਾੜ੍ਹਿਆ ਤੇ ਛੇਤੀ ਨਾਲ ਖਾ ਲਿਆ, ਹੱਡੀਆਂ ਤੇ ਹੋਰ ਸਭ ਕੁਝ ਸੁਣੇ, ਤੇ ਫੇਰ ਉਹਨਾਂ ਬਾਕੀ ਦੇ ਦੋ ਆਦਮੀਆਂ ਦਾ ਵੀ ਇਹੋ ਹਾਲ ਕੀਤਾ, ਤੇ ਉਹਨਾਂ ਨੂੰ ਇੰਜ ਹਾਬੜ ਕੇ ਖਾਧਾ ਕਿ ਉਹਨਾਂ ਦੇ ਜਬਾੜੇ ਵਜਦੇ ਸੁਣੀ ਰਹੇ ਸਨ।

ਬੂਹੇ ਤੋਂ ਪਿਛੋਂ, ਜਿਥੇ ਉਹਨੇ ਆਪਣਾ ਆਪ ਲੁਕਾਇਆ ਹੋਇਆ ਸੀ, ਨਿਆਜ਼-ਬੋ ਫ਼ੇਤ-ਫ਼ਰੂਮੋਸ ਉਹਨਾਂ ਨੂੰ ਵੇਖਦਾ ਰਿਹਾ। ਉਹਨੂੰ ਆਪਣੀਆਂ ਅੱਖਾਂ ਉਤੇ ਅਤਬਾਰ ਹੀ ਨਹੀਂ ਸੀ ਆ ਰਿਹਾ। ਤੁੰਦ ਅਜਗਰਾਂ ਨੇ ਸਭ ਕੁਝ ਅਖ਼ੀਰਲੀ ਬੁਰਕੀ ਤਕ ਨਿਘਾਰ ਲਿਆ, ਤੇ ਫੇਰ ਉਹਨਾਂ ਵਿਚੋਂ ਇਕ ਨੇ ਮੂੰਹ ਭੁਆਇਆ, ਉਹਦੀ ਨਜ਼ਰ ਨਿਆਜ਼ - ਬੋ ਉਤੇ ਪਈ, ਤੇ ਉਹ ਇੰਜ ਟਪਿਆ, ਜਿਵੇਂ ਕਿਸੇ ਉਹਨੂੰ ਡੰਗ ਕਢ ਮਾਰਿਆ ਹੋਵੇ।

“ਬਾਹਰ ਹਾਤੇ ਵਿਚ, ਬਾਹਰ ਹਾਤੇ ਵਿਚ!" ਉਹ ਕੁਕਣ ਲਗਾ। "ਓਥੇ ਇਕ ਹੋਰ ਜੇ, ਉਡੀਕ ਰਿਹੈ, ਕੜਾਹੇ 'ਚ ਸੁੱਟੇ ਜਾਣ ਲਈ!"

ਇਹ ਸੁਣ, ਸਾਰੇ ਦੇ ਸਾਰੇ ਅਜਗਰ ਟਪ ਖਲੋਤੇ ਤੇ ਬੂਹੇ ਵਲ ਭੱਜੇ। ਪਰ ਨਿਆਜ਼-ਬੋ ਨੇ ਆਪਣਾ ਖੰਡਾ ਮਿਆਨ ਵਿਚੋਂ ਕਢਿਆ, ਤੇ ਜਿਵੇਂ ਹੀ ਇਕ-ਇਕ ਅਜਗਰ ਦਹਿਲੀਜ਼ ਤੋਂ ਪਾਰ ਹੁੰਦਾ, ਉਹਦੀ ਤਲਵਾਰ ਕਾੜ - ਕਰਦੀ ਅਜਗਰ ਦੇ ਸਿਰ ਉਤੇ ਆ ਪੈਂਦੀ! ਸਿਰ ਪੁੱਟੀਆਂ ਹੋਈਆਂ ਗੋਭੀਆਂ ਵਾਂਗ ਫ਼ਰਸ਼ ਉਤੇ ਰਿੜਨ ਲਗੇ, ਤੇ ਨਿਆਜ਼ - ਬੋ ਫ਼ੇਤ - ਫ਼ਰੁਮੋਸ ਨੇ ਇਕ -ਇਕ ਕਰਕੇ ਛੇ ਅਜਗਰ ਮਾਰ ਦਿਤੇ। ਪਰ ਸਤਵੇਂ ਦਾ ਉਹ ਕੁਝ ਨਹੀਂ ਸੀ ਵਿਗਾੜ ਸਕਦਾ, ਕਿਉਂ ਜੁ ਉਹਦਾ ਖੰਡਾ ਉਹਦੇ ਉਤੇ ਕੰਮ ਕਰਦਾ ਨਹੀਂ ਸੀ ਲਗਦਾ: ਉਹਨੇ ਤਲਵਾਰ ਦੇ ਫਲ ਨਾਲ ਉਹਦੀ ਗਿੱਚੀ ਉਤੇ ਵਾਰ ਕੀਤਾ, ਉਹਨੇ ਉਹਦਾ ਸਵਾਹਰਾ ਪਾਸਾ ਉਹਦੇ ਸਿਰ ਤੇ ਦੇ ਮਾਰਿਆ, ਉਹਨੇ ਉਹਨੂੰ ਦਿਲ ਵਿਚੋਂ ਵਿੰਨ ਦੇਣ ਦਾ ਜਤਨ ਕੀਤਾ, ਪਰ ਕੁਝ ਨਾ ਬਣਿਆ। ਫੇਰ, ਦੂਜੀ ਵਾਰ ਸੋਚੇ ਬਿਨਾਂ, ਨਿਆਜ਼ - ਬੋ ਫ਼ੇਤ - ਫ਼ਰੂਮੋਸ ਨੇ ਗੁਰਜ਼ ਫੜ ਲਿਆ, ਉਹਦੇ ਸਿਰ ਉਤੇ ਘੁਮਾਇਆ ਤੇ ਅਜਗਰ ਦੀ ਪੁੜਪੁੜੀ ਉਤੇ ਏਡੇ ਜ਼ੋਰ ਨਾਲ ਦੇ ਮਾਰਿਆ ਕਿ ਅਜਗਰ ਦੀਆਂ ਅੱਖਾਂ ਸਾਹਮਣੇ ਦੁਨੀਆਂ ਹਨੇਰੀ ਹੋ ਗਈ। ਅਜਗਰ ਲਗਾਤਾਰ ਭੁਆਟੀਆਂ ਖਾਣ ਤੇ ਪਿਛੇ ਹੱਟਣ ਲਗ ਪਿਆ, ਹਰ ਕਦਮ 'ਤੇ ਉਹਦਾ ਸਿਰ ਕੰਧਾਂ ਨਾਲ ਵਜਦਾ। ਅਖ਼ੀਰ ਉਹ ਮਹਿਲ ਦੇ ਅਖੀਰਲੇ ਕਮਰੇ ਵਿਚ ਪਹੁੰਚ ਪਿਆ, ਉਹਨੇ ਫ਼ਰਸ਼ ਦਾ ਇਕ ਚੋਰ - ਬੂਹਾ ਖੋਲ੍ਹਿਆ ਤੇ ਕਾਈ ਤੇ ਜਾਲੇ ਨਾਲ ਭਰੀ ਇਕ ਪੌੜੀ ਉਤੇ ਢਹਿ ਪਿਆ। ਤੇ ਨਿਆਜ਼-ਬੋ ਨੇ ਉਹਨੂੰ ਸਾਹ ਨਾ ਲੈਣ ਦਿਤਾ ਤੇ ਉਹਦੇ ਪਿਛੇ - ਪਿਛੇ ਹੋ ਪਿਆ। ਉਹ ਲੋਹੇ ਦੇ ਬਾਰ੍ਹਾਂ ਦਰਵਾਜ਼ਿਆਂ ਵਿਚੋਂ ਲੰਘੇ ਤੇ ਅਖ਼ੀਰ ਤਹਿ ਤਕ ਪਹੁੰਚ ਪਏ। ਅਜਗਰ ਨੇ ਆਪਣੇ ਆਪ ਨੂੰ ਕੰਧ ਨਾਲ ਸੁੰਗੜੇ ਲਿਆ, ਉਹਦੀਆਂ ਅੱਖਾਂ ਫਿਰਨ ਲੱਗੀਆਂ ਤੇ ਦੰਦ ਨੰਗੇ ਹੋ ਗਏ, ਸਹਿਮ ਨਾਲ ਉਹਦੇ ਦਿਲ ਦਾ ਪਟਾਕਾ ਬੋਲ ਜਾਣ ਵਾਲਾ ਲਗਦਾ ਸੀ।

ਪਰ ਨਿਆਜ਼-ਬੋ ਨੇ ਉਹਨੂੰ ਕੁਝ ਨਾ ਕਿਹਾ, ਉਹਨੂੰ ਅੰਦਰ ਡਕ ਬੂਹਾ ਬੰਦ ਕਰ ਦਿਤਾ, ਉਹਦੀ ਚਿਟਕਣੀ ਲਾ ਦਿਤੀ ਤੇ ਸੀਖ਼ਾਂ ਚੜ੍ਹਾ ਦਿਤੀਆਂ, ਤੇ ਫੇਰ ਪੌੜੀਆਂ ਚੜ੍ਹ ਗਿਆ। ਲੰਘਦਿਆਂ - ਲੰਘਦਿਆਂ ਉਹਨੇ ਬਾਰਾਂ ਦੇ ਬਾਰਾਂ ਦਰਵਾਜ਼ਿਆਂ ਦੀਆਂ ਸੀਖ਼ਾਂ ਚੜ੍ਹਾ ਦਿਤੀਆਂ, ਅਖੀਰਲੇ ਨੂੰ ਜੰਦਰਾ ਲਾ ਦਿਤਾ ਤੇ ਚਾਬੀ ਆਪਣੇ

੧੦੫