ਇਹ ਸਫ਼ਾ ਪ੍ਰਮਾਣਿਤ ਹੈ

ਸਾਹਿਬਾਂ ਘਟ ਕਲੇਜੜੇ ਨਾਲ ਲਾਇਆ,
ਰਹੇ ਸਨ ਖ਼ੁਸ਼ੀ ਵਿਚ ਨੈਣ ਉਛਾਲ ਪਾਣੀ।

ਡਬੀ ਮਲ੍ਹਮ ਦੀ ਦਿਤੀ ਤੇ ਕਹਿਣ ਲਗੇ:
'ਮੁਕੇ ਮਸ਼ਕ ਵਿਚ ਨਾ ਕਿਸੇ ਕਾਲ ਪਾਣੀ।

ਮੇਰੇ ਸਿਦਕੀਆ! ਅਗੇ ਤੋਂ ਯਾਦ ਰਖੀਂ,
ਮੰਗੇ ਜਦੋਂ ਕੋਈ ਹੋ ਕੇ ਬੇਹਾਲ ਪਾਣੀ।

'ਨੀਰ’ ਪੂੰਝ ਕੇ ਫੱਟਾਂ ਤੇ ਮਲ੍ਹਮ ਲਾਵੀਂ,
ਦੇਵੇਂ ਜਿਸ ਨੂੰ ਤੂੰ ਮੇਰੇ ਲਾਲ ਪਾਣੀ।'

'ਨੀਰ'


ਰਾਜਸੀ ਕਵਿਤਾਵਾਂ ਦਾ ਸੰਗ੍ਰਹ

ਦੋ ਦਿਲ ਧੜਕਨ ਦੇਸ਼ ਲਈ

ਕਰਤਾ "ਨੀਰ"

-੫੭-