ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਦੇਸ ਲਈ ਸਰਬੰਸ ਲੁਟਾਇਆ
ਰੋਂਦਾ ਏ ਉਹ ਦੇਸ਼
ਰੋਂਦੇ ਹੋਏ ਦੇਸ਼ ਦਾ,
ਸੁਣ ਮਾਹੀ ਇਹ ਸੰਦੇਸ਼:-

ਜਾਨ ਹਾਏ ਬੁਲ੍ਹਾਂ ਤੇ ਆਈ ਏ।
ਸੁਣ ਲੈ ਪੀ ਮੇਰੀ ਦੁਹਾਈ ਏ।

ਦੇ ਜਾਏਂ ਜੇ ਇਕ ਮੈਨੂੰ ਨਾਮ ਦੀ ਮਾਲਾ,
ਕੱਟ ਦੇਵੇਂ ਗੇੜ ਜੋ ਚੁਰਾਸੀਆਂ ਵਾਲਾ,

ਆਰ ਕਰ ਜਾਂ ਪਾਰ ਭਾਵੇਂ ਦੇਂਦਾ ਜਾ ਦੀਦਾਰ,
ਮੈਂ ਕਹਾਂ ਦੀਦਾਰ ਹੋ ਗਏ ਹੋ ਗਿਆ ਬਸ ਪਾਰ,

ਸੁਣ ਕੇ ਤੇਰੀ ਇਹ ਕਹਾਣੀ
ਸੀਨੇ ਲਏਗਾ ਲਾ,

ਵੇ ਰਾਹੀਆ! ਸੀਨੇ ਲਏਗਾ ਲਾ!

‘ਨੀਰ'

-੫੪-