ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੀਤਮ ਪਿਆਰੇ

ਅਬ ਤੇਰੇ ਸਿਵਾ..... (ਕਿਸਮਤ)

ਹੁਣ ਤੇਰੇ ਬਿਨਾਂ ਕੋਈ ਨਹੀਂ ਪ੍ਰੀਤਮ ਪਿਆਰੇ।
ਜੇ ਡੋਲ ਰਹੀ ਜਿੰਦੜੀ ਨੂੰ ਲਾ ਦੇਵੇ ਕਿਨਾਰੇ।

ਤੇਰੀਆਂ ਉਡੀਕਾਂ-ਮਾਰੀ ਜਿੰਦੜੀ ਹੈ ਰੋ ਰਹੀ,
ਨੈਣਾਂ ਦੇ 'ਨੀਰ’ ਸੇਤੀ, ਦੁਖੜੇ ਹੈ ਧੋ ਰਹੀ,
ਹੁਣ ਤੇਰੇ ਬਿਨਾਂ ਜੀਵੇ ਪ੍ਰੀਤਮ ਕਿਸ ਦੇ ਸਹਾਰੇ।
ਜੋ ਡੋਲ ਰਹੀ.........

ਫਾਂਸੀ ਛੁੜਾਏ ਕਿਹੜਾ
ਆ ਕੇ ਗੁਲਾਮ ਦੀ
ਹੈ ਓਟ ਇਕ ਪ੍ਰੀਤਮ
ਬਸ ਤੇਰੇ ਨਾਮ ਦੀ
ਦੁਖ ਦੇਖ ਮੇਰਾ ਰੋਂਦੇ ਨੇਂ ਆਕਾਸ਼ ਦੇ ਤਾਰੇ।
ਪ੍ਰੀਤਮ!.....ਪ੍ਰੀਤਮ!!!
ਹੁਣ ਤੇਰੇ ਬਿਨਾਂ...........

"ਨੀਰ"

-੪੩-