ਇਹ ਸਫ਼ਾ ਪ੍ਰਮਾਣਿਤ ਹੈ

ਪਤੰਗਾ

ਸਜਨਵਾ ਆ ਜਾ ਰੇ (ਇਸ਼ਾਰਾ)

ਪਤੰਗੇ ਨਾ ਜਾ ਵੇ
ਨਾ ਜਾ
ਸ਼ਮਾਂ ਦੇ ਕੋਲ
ਸੌਕ, ਪਿਆਰ ਦੇ ਆਖੇ ਲਗ ਕੇ
ਜਿੰਦੜੀ ਨੂੰ ਨਾ ਰੋਲ।

ਤੇਰੇ ਅੰਦਰ ਅੱਗ ਪ੍ਰੇਮ ਦੀ
ਸ਼ਮ੍ਹਾਂ ਹੈ ਤੇਰੀ ਸਜਣੀ,
ਅੱਗ ਨਾਲ ਅੱਗ ਬੁਝਾਵਨ ਜਾਵੇ,
ਸੜ ਜਾਵੇਂ ਅਣਭੋਲ
ਪਤੰਗੇ ਨਾ ਜਾ ਵੇ।

"ਨੀਰ"

-੪੦-