ਇਹ ਸਫ਼ਾ ਪ੍ਰਮਾਣਿਤ ਹੈ

ਹੋ ਗਿਆ

ਅਬ ਕੋਈ ਟੂਟੇ ਹੂਏ (ਪੂੰਜੀ)

ਵਤਨਾਂ ਤੋਂ ਦੂਰ ਜਦੋਂ,
ਪ੍ਰੀਤਮ ਦਾ ਡੇਰਾ ਹੋ ਗਿਆ।
ਪਾਪਾਂ ਦੀ ਛਾਈ ਘਟਾ,
ਘੋਰ ਹਨੇਰਾ ਹੋ ਗਿਆ।
ਵੇਖ ਕੇ ਢੇਰ ਜ਼ੰਜੀਰਾਂ ਦੇ,
ਛਣਕਦੇ ਪੈਰੀਂ;
ਹਿੰਦ ਰਜ ਰਜ ਕੇ ਰੋਈ,
ਸੁੰਝਾ ਚੁਫੇਰਾ ਹੋ ਗਿਆ।
ਜ਼ਖ਼ਮ ਚਮਕੌਰ ਦੇ ਸੀ,
ਹਾਲੀਂ ਚਮਕਦੇ ਦੋਵੇਂ;
ਛਿੜਕਿਆ ਲੂਣ ਕਿਸੇ,
ਦਰਦ ਵਧੇਰਾ ਹੋ ਗਿਆ।
ਹਾਏ! ਬੇਤਰਸਾਂ ਚਿਣੇ,
ਨੀਹਾਂ `ਚਿ 'ਮਸਤਾਨੇ' ਜਦੋਂ;
ਦੁਨੀਆ 'ਚ ਰਾਤ ਪੈ ਗਈ,
ਨੀਂਹ ’ਚ ਸਵੇਰਾ ਹੋ ਗਿਆ।

"ਮਸਤਾਨਾ"

-੨੭-