ਇਹ ਸਫ਼ਾ ਪ੍ਰਮਾਣਿਤ ਹੈ

ਮਾਛੀ ਵਾੜਾ

ਘਰ ਘਰ ਮੇਂ ਦੀਵਾਲੀ ਹੈ, ਮੇਰੇ ਘਰ ਮੇਂ ਅੰਧੇਰਾ (ਕਿਸਮਤ)

ਵੇ ਪੰਛੀ ਤੂੰ ਜਾ ਢੂੰਡ ਕਿਤੇ ਪ੍ਰੀਤਮ ਮੇਰਾ।
ਮਾਛੀ ਵਾੜੇ ਦੇ ਜੰਗਲਾਂ 'ਚ ਓਨੇਂ ਲਾਇਆ ਈ ਡੇਰਾ।

ਅਜ ਕਲਗੀ ਕਿਤੇ, ਤਖ਼ਤ ਕਿਤੇ, ਤਾਜ ਕਿਤੇ ਹੈ।
ਅਜ ਲਾਲ ਕਿਤੇ, ਸਾਥੀ ਕਿਤੇ, ਬਾਜ਼ ਕਿਤੇ ਹੈ।
ਸੀਨੇ ਫੁਲਾਂ ਦੇ ਪਾਟ ਗਏ, ਨਹੀਂ ਦਿਸਦਾ ਫੁਲੇਰਾ।
ਮਾਛੀ ਵਾੜੇ ਦੇ........

ਸੂਰਜ ਤੇ ਚੰਨ ਰਸ਼ਕ ਖਾਣ ਜਿਸ ਦੇ ਤੇਜ ਤੇ।
ਉਹ ਦਰਦਾਂ ਮਾਰਾ ਸੁੱਤਾ ਹੈ ਸੂਲਾਂ ਦੀ ਸੇਜ ਤੇ।
ਜਿਸ ਦੇ ਬਿਨਾਂ ਭਾਰਤ ਦੇ ਵਿਚ ਹੋਇਆ ਏ ਹਨੇਰਾ।
ਮਾਛੀ ਵਾੜੇ ਦੇ........

ਬੇਚੈਨ ਕਿਸੇ ਸ਼ਮ੍ਹਾ ਦਾ, ਬੈਚੈਨ ਪਰਵਾਨਾ।
ਜਾਮਾ ਹੈ ਲੀਰੋ ਲੀਰ, ਪਰ ਹੈ ਸ਼ਾਨ ਸਹਾਨਾ।
ਹੈ ਪੋਹ ਦੀ ਠੰਡੀ ਰਾਤ ਤੇ ਪਾਲਾ ਹੈ ਵਧੇਰਾ।
ਮਾਛੀ ਵਾੜੇ ਦੇ.........

-੨੫-