ਇਹ ਸਫ਼ਾ ਪ੍ਰਮਾਣਿਤ ਹੈ

ਤੱਤੀ ਲੋਹ ਤੇ ਗੁਰੂ ਅਰਜਨ

ਜਬ ਤੁਮ ਹੀ ਨਹੀਂ ਅਪਨੇ (ਪਰਵਾਨਾ)

ਤਤੀ ਲੋਹ ਤੇ ਗੁਰੂ ਅਰਜਨ ਜੀਵਨ ਪਏ ਲੁਟਾਂਦੇ ਨੇ।
ਸੈਹ ਸੈਹ ਕੇ ਜਬਰ ਸਤਿਗੁਰ ਪਏ ਸਬਰ ਸਿਖਾਂਦੇ ਨੇ।

ਪਾਂਦੀ ਏ ਪਈ ਛਾਲੇ ਪੈ ਪੈ ਕੇ ਰੇਤ ਤੱਤੀ।
ਪਰ ਮਨ ਕੇ ਮਿਠਾ ਭਾਣਾ ਮਾਹੀ ਮੁਸਕਰਾਂਦੇ ਨੇ।

ਨੂੰਹ ਰੋਂਦੀ ਏ ਚੰਦੂ ਦੀ ਕੀ ਖੇਡ ਰਚਾਈ ਨੇ।
ਮੀਆਂ ਮੀਰ ਖੜੇ ਤਕ ਕੇ ਪਏ 'ਨੀਰ’ ਵਹਾਂਦੇ ਨੇ।

"ਨੀਰ"


ਗੁਰੂ ਘਰ ਸਬੰਧੀ ਧਾਰਮਿਕ ਕਵਿਤਾਵਾਂ ਦਾ ਸੰਗ੍ਰਿਹ

ਬੇਕਲ ਰਚਿਤ

ਅਰਸ਼ੀ ਦਰਸ਼ਨ

ਰੰਗਦਾਰ ਤਸਵੀਰਾਂ ਵਾਲਾ ਸਤਵਾਂ
ਐਡੀਸ਼ਨ, ਕੀਮਤ ੩।।)

ਛੋਟਾ ਸਾਇਜ਼ ਬਿਨਾਂ ਤਸਵੀਰ
ਕੀਮਤ ੧)

-੧੯-