ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਦਾਤਾ, ਮੈਂ ਤੇਰਾ ਸਵਾਲੀ

ਤਰਜ਼- ਤੂੰ ਚੰਦਾ ਮੈਂ ਤੇਰੀ ਚਕੋਰੀ (ਬ੍ਰਿਹਨ)

ਤੂੰ ਦਾਤਾ, ਮੈਂ ਤੇਰਾ ਸਵਾਲੀ, ਮੋੜ ਨਾ ਦੇਵੀਂ ਖਾਲੀ

ਦਿਲ ਨੂੰ ਨਾ ਤਰਸਾਵੀਂ, ਕਦੀ ਫੇਰਾ ਪਾਵੀਂ
ਤੂੰ ਦਾਤਾ ਮੈਂ ਤੇਰਾ ਸਵਾਲੀ... ... ... ... ...
ਤੇਰੇ ਬੱਚੇ ਬੇਹਾਲ ਹੋਏ ਨੇ, ਲੁਟ ਪੁਟ ਕੇ ਕੰਗਾਲ ਹੋਏ ਨੇ

ਛੇਤੀ ਆਣ ਬਚਾਵੀਂ, ਦੇਰ ਨਾ ਲਾਵੀਂ
ਤੂੰ ਦਾਤਾ, ਮੈਂ ਤੇਰਾ ਸਵਾਲੀ... ... ... ... ...

ਤੂੰ ਆਪਣੇ ਲਾਰ ਸਾਰੇ, ਨੀਂਹਾਂ ਚਿ ਚਿਨਾਏ, ਨੀਹਾਂ ਚਿ ਚਿਨਾਏ,
ਕਈ ਅੰਮ੍ਰਿਤ ਪਿਲਾ, ਗਿਦੜੋਂ ਸ਼ੇਰ ਬਨਾਏ, ਗਿਦੜੋਂਂ ਸ਼ੇਰ ਬਨਾਏ,

ਚਿੜੀਆਂ ਥੀਂਂ ਬਾਜ ਲੜਾਏ, ਹੁਣ ਓਹੋ ਵੇਲਾ ਸਾਈਂ
ਤੂੰ ਦਾਤਾ ਮੈਂ ਤੇਰਾ ਸਵਾਲੀ ... ... ... ... ... ... ...

ਰੁਲਣ ਵਿਚਾਰੇ ਵੀਰ, ਜੇੜ੍ਹੇ ਆਏ ਪਾਕਿਸਤਾਨੋਂ, ਜੇੜ੍ਹੇ ਆਏ ਪਾਕਸਤਨੋਂ
ਪੰਥ ਦੀ ਖਾਤਿਰ ਅੜਿਆ, ਕਈ ਤੁਰੇ ਜਹਾਨੋਂ, ਟੁਰ ਗਏ ਏਸ ਜਹਾਨੋਂ

ਛੇਤੀ ਆਣ ਬਚਾਈਂ, ਦੇਰ ਨਾ ਲਾਈਂ
ਤੂੰ ਦਾਤਾ ਮੈਂ ਤੇਰਾ ਸਵਾਲੀ, ਮੋੜ ਨਾ ਦੇਵੀਂ ਖਾਲੀ

'ਮਸਤਾਨਾ'




-੧੬-