ਇਹ ਸਫ਼ਾ ਪ੍ਰਮਾਣਿਤ ਹੈ

ਬੇਦਾਵਾ ਪਾੜੋ

ਤਰਜ਼- ਮੋਹੇ ਮੇਰਾ ਬਚਪਨਾਂ (ਕਾਜਲ)

ਸਾਡਾ ਦਿਤਾ ਬੇਦਾਵਾ ਪਾੜੋ,
ਮਾਹੀ ਖੜੇ ਹਾਂ ਤੇਰੇ ਦਰ ਵੇ।

ਜਾਨ ਬੁਲ੍ਹਾਂ ਤੇ ਆ ਕੇ ਅਟਕ ਜਾਂਦੀ
ਕੀਤੀ ਭੁਲ ਯਾਦ ਆਕੇ ਜੀ ਨੂੰ ਤੜਫਾਂਦੀ ਏ

ਆਓ ਨੀਲੇ ਤੇ ਪੀਆ! ਆਓ ਨੀਲੇ ਤੇ ਪੀਆ
ਭੁਲੇ ਹਾਂ ਮੇਹਰ ਕਰ ਵੇ,
ਸਾਡਾ ਦਿਤਾ ਬੇਦਾਵਾ..........

ਬੁਰੇ ਹਾਂ ਭਲੇ ਹਾਂ ਜੋ ਹਾਂ ਤੇਰੇ ਦਵਾਰੇ ਆਏ
ਅਜ ਤਕ ਡੁਬਦੇ ਤੂ ਲਖਾਂ ਹੀ ਕਿਨਾਰੇ ਲਾਏ

ਆਓ ਨੀਲੇ ਤੇ ਪੀਆ! ਆਓ ਨੀਲੇ ਤੇ ਪੀਆ
ਸਾਨੂੰ ਵੀ ਪਾਰ ਕਰ ਵੇ,
ਸਾਡਾ ਦਿਤਾ ਬੇਦਾਵਾ ਪਾੜੋ......

____________


'ਨੀਰ'

-੧੫-