ਇਹ ਸਫ਼ਾ ਪ੍ਰਮਾਣਿਤ ਹੈ

ਸਰਸਾ ਕਿਨਾਰੇ ਤੂੰ

ਤਰਜ਼-ਯਹਾਂ ਬਦਲਾ ਵਫਾ ਕਾ...... (ਜੁਗਨੂੰ)

ਅਸਾਂ ਖਾਤਰ ਪਿਤਾ ਦਸ਼ਮੇਸ਼ ਕੀ ਕੀ ਦੁਖ ਹਾਰੇ ਤੂੰ
ਕਿ ਸਾਡੀ ਆਨ ਦੀ ਖਾਤਰ ਪਿਤਾ ਗੁਰ ਤੇਗ਼ ਵਾਰੇ ਤੂੰ
ਅਸੀਂ ਮੰਗਤੇ ਰਹੇ ਮੰਗਦੇ ਸਦਾ ਖੋਲੇ ਦਵਾਰੇ ਤੂੰ
ਲੁਟਾ ਸਰਵੰਸ ਵਾਰੇ ਨੇ ਜਿਗਰ ਦੇ ਟੋਟੇ ਚਾਰੇ ਤੂੰ

ਤੜਫਕੇ ਪਰਾਨ ਦੇ ਦਿਤੇ ਜਦੋਂ ਮਾਤਾ ਨੇ ਇਹ ਸੁਨਿਆ,

ਕਿ ਨੀਹਾਂ ਵਿਚ ਚਿਨਾਏ ਪੰਥ ਲਈ ਅਖਾਂ ਦੇ ਤਾਰੇ ਤੂੰ

ਤੂੰ ਉਹ ਮਾਹੀ ਹੈ ਜੋ ਲਖਾਂ ਥੀ ਇਕ ਇਕ ਨੂੰ ਲੜਾਂਦਾ ਸੈਂ,

ਪਿਲਾ ਅਮ੍ਰਤ ਦਾ ਘੁਟ ਸਨ ਸ਼ੇਰ ਸਾਜੇ ਪੰਜ ਪਿਆਰੇ ਤੂੰ

ਲੁਟਾ ਕੇ ਚੈਨ ਸਾਰੇ ਜੰਗਲਾਂ ਨੂੰ ਭਾਗ ਲਾਏ ਤੂੰ
ਕਿ ਸਾਡੇ ਦੁਖ ਮਿਟਾਵਨ ਲਈ ਹੀ ਲਖਾਂ ਦੁਖ ਉਠਾਏ ਤੂੰ
ਮਲੀ ਸੂਲਾਂ ਦੀ ਸੇਜਾ ਸੀ ਉਹ ਦਰਦਾਂ ਵਾਲੀਆਂ ਰਾਤਾਂ
ਚਮਕ ਕੇ ਫਟ ਗਏ ਛਾਲੇ ਜਦੋਂ ਸਨ ਕਾਲੀਆਂ ਰਾਤਾਂ
ਨਹੀਂ ਸਨ ਬਾਜ਼ ਘੋੜਾ ਸਾਰਾ ਜਾਮਾਂ ਲੀਰੋ ਲੀਰਾਂ ਸੀ
ਤੁੜਾਈਆਂ ਪੰਥ ਦੇ ਪੈਰੋਂ ਜਦੋਂ ਜ਼ੁਲਮੀਂ ਜ਼ੰਜੀਰਾਂ ਸੀ
ਵਹਾਂਦੀ ‘ਨੀਰ’ ਹੈ ਸਰਸਾ ਕਿ ਇਕ ਵਾਰੀ ਤੇ ਫੇਰ ਆ ਜਾ
ਉਹ ਦਿਨ ਨੇ ਯਾਦ ਲਾਏ ਭਾਗ ਜਦ ਸਰਸਾ ਕਿਨਾਰੇ ਤੂੰ

"ਨੀਰ"

-੧੧-