ਇਹ ਸਫ਼ਾ ਪ੍ਰਮਾਣਿਤ ਹੈ

ਤੱਤੀਆਂ ਲੋਹਾਂ ਤੇ

ਤਰਜ਼-ਕੋਈ ਰੋਕੇ ਉਸੇ....... (ਸੰਧੂਰ)

ਤੱਤੀਆਂ ਲੋਹਾਂ ਤੇ, ਗੁਰੂ ਅਰਜਨ,
ਹੱਸ ਹੱਸ ਸ਼ੁਕਰ ਗੁਜ਼ਾਰ ਦਾ ਏ।

ਖਾਤਿਰ ਪੰਥ ਦੀ, ਪੰਥ ਦਾ ਵਾਲੀ ਏ,
ਪਿਆ ਕਸ਼ਟ ਤੇ ਕਸ਼ਟ ਸਹਾਰ ਦਾ ਏ।

ਚੰਦੂ ਤਾਂ ਵੈਰ ਕਮਾਇਆ ਪਰ,
ਖਲਕਤ ਪਈ ਸਾਰੀ ਰੋਂਦੀ ਏ,

ਨਾ ਪਰਲੈ ਲੈ ਆਵੇ ਮੀਆਂ ਮੀਰ,
ਪਿਆ ਸ਼ਾਂਤੀ ਸ਼ਾਂਤੀ ਉਚਾਰ ਦਾ ਏ।
ਤੱਤੀਆਂ ਲੋਹਾਂ ਤੇ.......

ਮੈਂ ਮਿਟ ਜਾਵਾਂ ਭਾਵੇਂ ਮਿਟ ਜਾਵਾਂ,
ਪਰ ਚੜ੍ਹਦੀ ਕਲਾ ਵਿਚ ਪੰਥ ਰਹੇ,
'ਮਸਤਾਨਾ’ ਆਪਣਾ ਆਪ ਮਿਟਾ,
ਥੰਮ ਵਾਂਗ ਪੰਥ ਖਿਲ੍ਹਾਰ ਦਾ ਏ।

"ਮਸਤਾਨਾ"

-੧੦-