ਪੰਨਾ:ਮਾਓ ਜ਼ੇ-ਤੁੰਗ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਰੇ ਜੋ ਜਾਣਕਾਰੀ ਅੱਗੇ ਦਿੱਤੀ ਜਾ ਰਹੀ ਹੈ ਇਸ ਨੂੰ ਪੜ੍ਹਨਾ, ਵਿਚਾਰਨਾ ਅਤੇ ਸਹੀ ਜਿੱਟੇ ਕੱਢਣੇ ਨਿਆਂਪੂਰਕ ਸਮਾਜ ਦੀ ਸਥਾਪਤੀ ਲਈ ਯਤਨਸ਼ੀਲ ਹਰ ਵਿਅਕਤੀ ਲਈ ਮਹੱਤਵਪੂਰਨ ਹੈ। ਸਭਿਆਚਾਰਕ ਇਨਕਲਾਬ ਬਾਰੇ ਦੋ ਬਿਲਕੁਲ ਉਲਟ ਵਿਚਾਰ ਮਿਲਦੇ ਹਨ ਮਾਓ ਨੂੰ ਦਰੁਸਤ ਮੰਨਣ ਵਾਲੇ ਚੀਨ ਦੇ ਸਭਿਆਚਾਰਕ ਇਨਕਲਾਬ ਨੂੰ ਸਹੀ ਸਮਾਜਵਾਦੀ ਸਮਾਜ ਉਸਾਰਨ ਲਈ ਬਹੁਤ ਹੀ ਮਹੱਤਵਪੂਰਨ ਰਾਹ ਦਰਸਾਵਾ ਮੰਨਦੇ ਹਨ; ਜਦ ਕਿ ਉਲਟ ਵਿਚਾਰ ਵਾਲੇ ਇਸ ਨੂੰ ਗਲਤ ਧਾਰਨਾਵਾਂ ਤਹਿਤ ਕੀਤੀ ਭਿਆਨਕ ਉਥਲ ਪੁਥਲ ਸਮਝਦੇ ਹਨ ਜਿਸ ਨੇ ਚੀਨੀ ਕਮਿਊਨਿਸਟ ਪਾਰਟੀ ਅਤੇ ਚੀਨੀ ਆਰਥਿਕਤਾ ਦਾ ਵੱਡਾ ਨੁਕਸਾਨ ਕੀਤਾ। ਇਸ ਬਾਰੇ ਕੋਈ ਸਿੱਟਾ ਕੱਢਣ ਤੋਂ ਪਹਿਲਾਂ ਜਾਣਿਆ ਜਾਵੇ ਕਿ ਚੀਨ ਦਾ ਇਹ ਸਭਿਆਚਾਰਕ ਇਨਕਲਾਬ ਸੀ ਕੀ ਅਤੇ ਇਸ ਦੌਰਾਨ ਕੀ ਕੁਝ ਵਾਪਰਿਆ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ, ਲੰਮੀ ਛਾਲ ਦੀ ਅਸਫਲਤਾ ਤੋਂ ਬਾਅਦ ਮਾਓ ਚਾਹੇ ਪਾਰਟੀ ਦੇ ਚੇਅਰਮੈਨ ਦੇ ਅਹੁਦੇ 'ਤੇ ਸੀ ਪਰ ਪਾਰਟੀ ਅਤੇ ਦੇਸ਼ ਦੀ ਵਿਵਸਥਾ ਨੂੰ ਲਿਊ ਸ਼ਾਓ ਚੀ, ਡੇਂਗ ਜ਼ਿਆਓ ਪਿੰਗ ਅਤੇ ਉਨ੍ਹਾਂ ਦੇ ਸਾਥੀ ਚਲਾ ਰਹੇ ਸਨ। ਮਾਓ ਦੇ ਨਿਰੀਖਣ ਅਨੁਸਾਰ ਪਾਰਟੀ ਦੇ ਅਧਿਕਾਰੀ ਇੱਕ ਵੱਖਰਾ ਵਰਗ ਬਣ ਗਏ ਸਨ ਅਤੇ ਆਮ ਲੋਕ ਉਨ੍ਹਾਂ ਦੇ ਅਧੀਨ ਸਨ। ਇਹ ਕੁਝ ਸੋਵੀਅਤ ਰੂਸ ਵਿੱਚ ਵੀ ਵਾਪਰ ਚੁੱਕਾ ਸੀ ਜਿੱਥੇ ਪਾਰਟੀ ਅਫ਼ਸਰਸ਼ਾਹੀ ਕੋਲ ਅਥਾਹ ਤਾਕਤ (ਅਤੇ ਸਹੂਲਤਾਂ) ਸਨ ਜਦ ਕਿ ਆਮ ਲੋਕਾਂ ਦੀ ਰਾਜਨੀਤੀ ਅਤੇ ਆਰਥਿਕ ਮਾਮਲਿਆਂ ਵਿੱਚ ਕੋਈ ਵੁਕੱਤ ਨਹੀਂ ਸੀ। ਮਾਓ ਨੇ ਇਸ ਵਰਤਾਰੇ ਨੂੰ ਸਰਮਾਏਦਾਰੀ ਦੀ ਮੁੜ ਬਹਾਲੀ ਦੇ ਖਤਰੇ ਵਜੋਂ ਲਿਆ ਅਤੇ ਕਿਹਾ ਕਿ ਇਨਕਲਾਬ ਤੋਂ ਬਾਅਦ ਜਮਾਤਾਂ ਅਤੇ ਜਮਾਤੀ ਘੋਲ ਖਤਮ ਨਹੀਂ ਹੋ ਜਾਂਦਾ ਸਗੋਂ ਇਹ ਨਵੇਂ ਨਵੇਂ ਰੂਪਾਂ ਵਿੱਚ ਜਾਰੀ ਰਹਿੰਦਾ ਹੈ। ਸਰਮਾਏਦਾਰੀ ਰੁਚੀਆਂ ਪਾਰਟੀ ਦੇ ਅੰਦਰ ਪ੍ਰਗਟ ਹੋ ਕੇ ਇਸ ਨੂੰ ਸਰਮਾਏਦਾਰਾ ਰਾਹ 'ਤੇ ਚਲਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਮਾਓ ਨੇ ਸਟਾਲਿਨ ਦੀ ਵੀ ਇਸ ਲਈ ਆਲੋਚਨਾ ਕੀਤੀ ਕਿ ਉਸ ਨੇ ਇਹ ਮੰਨ ਲਿਆ ਕਿ ਸੋਵੀਅਤ ਜਮਾਤਾਂ ਦੀ ਹੋਂਦ ਖਤਮ ਹੋ ਗਈ ਹੈ। ਰੂਸ ਵਿੱਚ ਤੋਂ ਸਭਿਆਚਾਰਕ ਇਨਕਲਾਬ ਦੀ ਸ਼ੁਰੂਆਤ ਇੱਕ ਨਾਟਕ ‘ਹਾਈ ਰੁਈ ਅਹੁਦੇ ਤੋਂ ਬਰਖ਼ਾਸਤ’ ਦੁਆਲੇ ਛੇੜੀ ਗਈ ਬਹਿਸ ਤੋਂ ਮੰਨੀ ਜਾਂਦੀ ਹੈ। ਇਹ ਨਾਟਕ ਬੀਜ਼ਿੰਗ ਦੇ ਡਿਪਟੀ ਮੇਅਰ ਅਤੇ ਇਤਿਹਾਸਕਾਰ ਵੂ ਹਾਨ ਦੁਆਰਾ 1959 ਵਿੱਚ ਲਿਖਿਆ ਗਿਆ ਸੀ। ਇਸ ਨਾਟਕ ਵਿੱਚ ਇੱਕ ਇਮਾਨਦਾਰ ਅਧਿਕਾਰੀ ਹਾਈ ਰੂਈ ਨੂੰ ਇੱਕ ਮੂਰਖ ਬਾਦਸ਼ਾਹ ਵੱਲੋਂ ਬਰਖ਼ਾਸਤ ਕਰ ਦਿੱਤਾ ਜਾਂਦਾ ਹੈ। ਉਸ ਵੇਲੇ ਤਾਂ ਨਾਟਕ ਦੀ ਮਾਓ ਜ਼ੇ-ਤੁੰਗ /97