ਪੰਨਾ:ਮਾਓ ਜ਼ੇ-ਤੁੰਗ.pdf/92

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਘਰੇਲੂ ਭੱਠੀਆਂ ਵਿੱਚ ਬੇਕਾਰ ਕਿਸਮ ਦਾ ਲੋਹਾ ਢਾਲਣ ਵਿੱਚ ਲੱਗੇ ਰਹੇ। ਪੇਂਡੂ ਖੇਤਰ ਵਿੱਚ ਭੁੱਖਮਰੀ ਫੈਲਣ ਲੱਗੀ, ਪਰ ਸਥਾਨਕ ਆਗੂ ਇਸ ਬਾਰੇ ਸਹੀ ਸੂਚਨਾ ਨਹੀਂ ਦੇ ਰਹੇ ਸਨ ਕਿਉਂਕਿ ਉਹ ਫਸਲ ਅਤੇ ਕਮਿਊਨਾਂ ਦੀ ਸਫਲਤਾ ਬਾਰੇ ਵਧਾ ਚੜ੍ਹਾ ਰਿਪੋਰਟਾਂ ਭੇਜਦੇ ਰਹੇ ਸਨ। ਆਖਰ ਮਾਓ ਤੱਕ ਵੀ ਇਸ ਤਬਾਹੀ ਦੀਆਂ ਖ਼ਬਰਾਂ ਪਹੁੰਚਣ ਲੱਗੀਆਂ। ਸੋ ਮਾਓ ਨੇ ਖ਼ੁਦ ਦੌਰਾ ਕਰ ਕੇ ਇਸ ਦੀ ਸਚਾਈ ਜਾਣਨ ਦਾ ਫੈਸਲਾ ਕੀਤਾ ਪਰ ਇਸ ਦੌਰੇ ਲਈ ਉਸ ਨੇ ਆਪਣਾ ਜੱਦੀ ਪਿੰਡ ਸ਼ਾਓਸ਼ਾਨ ਹੀ ਚੁਣਿਆ। ਉਥੇ ਹਾਲਤਾਂ ਐਨੀਆਂ ਮਾੜੀਆਂ ਨਹੀਂ ਸਨ, ਕੁਝ ਮਾਓ ਦਾ ਜੱਦੀ ਪਿੰਡ ਹੋਣ ਕਰ ਕੇ ਅਧਿਕਾਰੀਆਂ ਵੱਲੋਂ ਵੱਧ ਧਿਆਨ ਰੱਖਿਆ ਜਾਂਦਾ ਸੀ। ਸੋ ਮਾਓ ਨੂੰ ਤਬਾਹੀ ਦੀ ਅਸਲ ਤਸਵੀਰ ਤਾਂ ਦੇਖਣ ਨੂੰ ਨਾ ਮਿਲੀ ਪਰ ਇਸ ਮੁਹਿੰਮ ਦੀ ਅਸਫਲਤਾ ਅਤੇ ਇਸ ਕਾਰਣ ਹੋਏ ਨੁਕਸਾਨ ਦੀ ਕੁਝ ਜਾਣਕਾਰੀ ਜਰੂਰ ਮਿਲ ਗਈ। ਸੋ ਮਾਓ ਨੇ ਫੈਸਲਾ ਕੀਤਾ ਕਿ ਪਾਰਟੀ ਦਾ ਅਗਲਾ ਪਲੈਨਮ ਵਿਕਾਸ ਦੀ ਨੀਤੀ ਬਾਰੇ ਚਰਚਾ ਕਰਨ ਨੂੰ ਸਮਰਪਿਤ ਰਹੇਗਾ। ਉਦੋਂ ਤੱਕ ਪਾਰਟੀ ਦੇ ਹੋਰ ਆਗੂ ਵੀ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਜਾ ਆਏ ਸਨ ਅਤੇ ਉਹ ਸਥਿਤੀ ਦੀ ਗੰਭੀਰਤਾ ਤੋਂ ਜਾਣੂ ਹੋ ਚੁੱਕੇ ਸਨ। ਸੋ ਸੁਭਾਵਿਕ ਹੀ ਸੀ ਕਿ ਪਲੈਨਮ ਦੀ ਮੀਟਿੰਗ ਵਿੱਚ ਕੌਮੀ ਆਰਥਿਕਤਾ ਨੂੰ ਲੀਹ 'ਤੇ ਲਿਆਉਣ ਲਈ ਕਦਮ ਪੁੱਟੇ ਜਾਂਦੇ ਪਰ ਇਸ ਮੀਟਿੰਗ ਵਿੱਚ ਹੁਣ ਤੱਕ ਨੇੜਲੇ ਸਾਥੀ ਰਹੇ ਵੱਡੇ ਆਗੂਆਂ : ਮਾਓ ਜ਼ੇ-ਤੁੰਗ ਅਤੇ ਪੈੱਗ ਤੇ-ਹੂ ਈ ਵਿਚਕਾਰ ਟੱਕਰ ਸ਼ੁਰੂ ਹੋ ਗਈ। ਪੈੱਗ ਤੇ-ਹੂਈ ਦਾ ਕਮਿਊਨਿਸਟ ਵਜੋਂ ਰਿਕਾਰਡ ਬਹੁਤ ਸ਼ਾਨਦਾਰ ਰਿਹਾ ਸੀ, ਕੋਰੀਆ ਦੀ ਜੰਗ ਦੌਰਾਨ ਉਸ ਨੇ ਫੌਜ ਦੇ ਮੁਖੀ ਵਜੋਂ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਸੀ ਅਤੇ ਇਸ ਮੀਟਿੰਗ ਦੇ ਵਕਤ ਉਹ ਚੀਨ ਦਾ ਰੱਖਿਆ ਮੰਤਰੀ ਸੀ। ਉਸ ਨੇ ਇਸ ਲੰਮੀ ਛਾਲ ਵਾਲੀ ਨੀਤੀ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਕੀਤੀ ਅਤੇ ਮਾਓ ’ਤੇ ਇਲਜ਼ਾਮ ਲਾਇਆ ਕਿ ਉਹ ‘ਮੱਧਵਰਗੀ ਸਨਕੀਪੁਣੇ' (petty bourgeois fanaticism) ਦਾ ਸ਼ਿਕਾਰ ਹੋ ਗਿਆ ਹੈ। ਲੂਸ਼ਾਨ ਦੇ ਪਹਾੜੀ ਸਥਾਨ 'ਤੇ ਦੋ ਹਫ਼ਤੇ ਚਲਦੀ ਰਹੀ ਇਸ ਮੀਟਿੰਗ ਵਿੱਚ ਮਾਓ ਵੱਖ ਵੱਖ ਬੁਲਾਰਿਆਂ ਤੋਂ ਸ਼ਾਂਤੀ ਨਾਲ ਆਪਣੀ ਆਲੋਚਨਾ ਸੁਣਦਾ ਰਿਹਾ। ਆਖਰ 23 ਜੁਲਾਈ ਨੂੰ ਉਹ ਇਸ ਦਾ ਜਵਾਬ ਦੇਣ ਲਈ ਖੜ੍ਹਾ ਹੋਇਆ। ਆਪਣੇ ਭਾਸ਼ਨ ਵਿੱਚ ਉਸ ਨੇ ਚਾਹੇ ਘਰਾਂ ਦੇ ਪਿਛਵਾੜੇ ਸਟੀਲ ਬਨਾਉਣ ਵਾਲੀ ਮੁਹਿੰਮ ਨੂੰ ‘ਵੱਡੀ ਬਰਬਾਦੀ’ ਮੰਨਿਆ ਪਰ ਕਮਿਊਨ ਬਨਾਉਣ ਅਤੇ ‘ਲੰਮੀ ਛਾਲ’ ਮੁਹਿੰਮ ਦੀ ਆਮ ਲੀਹ ਨੂੰ ਦਰੁਸਤ ਠਹਿਰਾਇਆ। ਉਸ ਨੇ ਕਿਹਾ ਕਿ ਸਮੱਸਿਆਵਾਂ ਦੇ ਵਧ ਜਾਣ ਦਾ ਕਾਰਣ ਹੇਠੋਂ ਝੂਠੀਆਂ ਰਿਪੋਰਟਾਂ ਮਿਲਣੀਆਂ ਉਸ ਨੇ ਦੇਸ਼ ਵਿੱਚ ਹੋਈ ਇਸ ਗੜਬੜ੍ਹ ਦਾ ਮੁੱਖ ਜਿੰਮੇਵਾਰ ਖ਼ੁਦ ਨੂੰ ਮੰਨਿਆ ਅਤੇ ਅਤੇ ਸਥਾਨਕ ਪੱਧਰ 'ਤੇ ਇਸ ਨੂੰ ਸਹੀ ਢੰਗ ਨਾਲ ਲਾਗੂ ਨਾ ਕਰਨਾ ਹੈ ਫਿਰ ਵੀ ਮਾਓ ਜ਼ੇ-ਤੁੰਗ /92