ਪੰਨਾ:ਮਾਓ ਜ਼ੇ-ਤੁੰਗ.pdf/89

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਗਾਂਹ ਵੱਲ ਲੰਮੀ ਛਾਲ ॥ ਅਗਾਂਹ ਵੱਲ ਲੰਮੀ ਛਾਲ ਮਾਓ ਜ਼ੇ-ਤੁੰਗ ਦੀ ਬਹੁਤ ਮਹੱਤਵਕਾਂਸ਼ੀ ਯੋਜਨਾ ਸੀ ਜਿਸ ਵਿੱਚ ਚੀਨ ਦੇ ਵਿਕਾਸ ਲਈ ਇੱਕ ਵੱਖਰਾ ਰਸਤਾ ਲਾਗੂ ਕਰ ਕੇ, ਇਸ ਦੀਆਂ ਲੋੜਾਂ ਅਤੇ ਥੋੜਾਂ ਨੂੰ ਤੇਜੀ ਨਾਲ ਪੂਰਾ ਕਰ ਕੇ, ਲੋਕਾਂ ਦੀ ਜੀਵਨ ਪੱਧਰ ਉੱਚਾ ਚੁੱਕਣਾ ਸੀ। ਬਹੁਤ ਸਾਰੇ ਕਾਰਣਾਂ ਕਰ ਕੇ ਇਹ ਚਿਤਵੇ ਸਿੱਟੇ ਹਾਸਲ ਨਾ ਕਰ ਸਕੀ ਜਿਸ ਕਰਕੇ ਇਹ ਮਾਓ ਉੱਤੇ ਵੱਡੀ ਇਲਜ਼ਾਮਤਰਾਸ਼ੀ ਦਾ ਮੌਕਾ ਬਣ ਗਈ। ਚਾਹੇ ਇਸ ਨੂੰ ਵਿਉਂਤਣ ਅਤੇ ਲਾਗੂ ਕਰਨ ਵਿੱਚ ਵੱਡਾ ਦੋਸ਼ ਪ੍ਰੈਕਟੀਕਲ ਚੀਜਾਂ ਦਾ ਖਿਆਲ ਨਾ ਰੱਖੇ ਜਾਣ ਦਾ ਸੀ ਪਰ ਇਸ ਦੀ ਅਸਫਲਤਾ ਪਿੱਛੇ ਖਰਾਬ ਮੌਸਮ ਅਤੇ ਸੋਕੇ ਵਰਗੀਆਂ ਕੁਦਰਤੀ ਵਿਪਤਾਵਾਂ ਦਾ ਵੀ ਵੱਡਾ ਰੋਲ ਸੀ। ਮਾਓ ਦੀ ਅਗਵਾਈ ਅਤੇ ਹੱਲਾਸ਼ੇਰੀ ਨਾਲ ਸਮਾਜਵਾਦ ਵੱਲ ਛਾਲ ਮਾਰਨ ਲਈ ਚੀਨ ਦੀ ਦੌੜ ਤਾਂ ਇਨਕਲਾਬ ਤੋਂ ਜਲਦੀ ਬਾਅਦ ਸ਼ੁਰੂ ਹੋ ਗਈ ਸੀ ਜੋ 1953 ਵਿੱਚ ਖੇਤੀ ਦੇ ਸਮੂਹੀਕਰਨ ਨਾਲ ਹੋਰ ਤੇਜ਼ ਕਰ ਦਿੱਤੀ ਗਈ ਸੀ ਪਰ ਛਾਲ ਲਈ ਜ਼ਮੀਨ ਤੋਂ ਪੈਰ 1958 ਦੇ ਅੱਧ ਵਿੱਚ ਚੁੱਕੇ ਗਏ ਜਿਸ ਨੇ ਡਿੱਗਣ ਸਮੇਂ ਚੀਨ ਦੇ ਗੋਡੇ ਭੰਨ ਦਿੱਤੇ। 1958 ਦੇ ਸ਼ੁਰੂ ਵਿੱਚ ਮਾਓ ਨੇ ਨਾਅਰਾ ਦਿੱਤਾ, “ਸਾਰਾ ਜੋਰ ਲਗਾ ਦਿਓ, ਉੱਚੇ ਨਿਸ਼ਾਨੇ ਰੱਖੋ, ਅਤੇ ਵਧੇਰੀ ਸ਼ਕਤੀ ਨਾਲ, ਵੱਧ ਤੇਜੀ ਨਾਲ ਅਤੇ ਵੱਧ ਅੱਛੇ ਢੰਗ ਨਾਲ ਚੰਗੇਰੇ ਆਰਥਿਕ ਸਿੱਟੇ ਕਢਦੇ ਹੋਏ ਸਮਾਜਵਾਦ ਦੀ ਉਸਾਰੀ ਕਰੋ।” ਮਾਓ ਰੂਸੀ ਮਾਹਿਰਾਂ ਦੀ ਯੋਜਨਾਬੰਦੀ ਜਾਂ ਪਾਰਟੀ ਵਿਚਲੇ ਯੋਜਨਾਕਾਰਾਂ ਦੀ ਬਜਾਏ ਲੋਕਾਂ ਦੀ ਪਹਿਲਕਦਮੀ ਉੱਤੇ ਵੱਧ ਯਕੀਨ ਕਰਦਾ ਸੀ। ਉਸ ਦਾ ਵਿਸ਼ਵਾਸ਼ ਸੀ ਕਿ ਜੇ ਲੋਕ ਇੱਕ ਨਿਸ਼ਾਨੇ ਨੂੰ ਲੈ ਕੇ ਹੱਲਾ ਬੋਲ ਦੇਣ ਤਾਂ ਪੈਦਾਵਾਰ ਵਿੱਚ ਸਾਰੇ ਅੜਿੱਕੇ ਦੂਰ ਕੀਤੇ ਜਾ ਸਕਦੇ ਹਨ। ਚੀਨ ਦੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਅਤੇ ਉੱਚ ਪੱਧਰੀ ਸਮਾਜਵਾਦ ਸਥਾਪਿਤ ਕਰਨ ਲਈ ਮਾਓ ਦਾ ਉਤਾਵਲਾਪਣ ਵੀ ਇਸ ਮੁਹਿੰਮ ਨੂੰ ਸ਼ੁਰੂ ਕਰਨ ਲਈ ਜਿੰਮੇਵਾਰ ਸੀ। ਮਾਓ ਸਨਅਤੀਕਰਨ ਦੇ ਉਸ ਸੋਵੀਅਤ ਮਾਡਲ ਨੂੰ ਰੱਦ ਕਰਨਾ ਚਾਹੁੰਦਾ ਸੀ ਜਿਸ ਤਹਿਤ ਖੇਤੀ ਸੈਕਟਰ ਵਿਚੋਂ ਵਾਫ਼ਰ ਨੂੰ ਨਿਚੋੜ ਕੇ ਵੱਡੇ ਪੈਮਾਨੇ ਦੀ ਮਾਓ ਜ਼ੇ-ਤੁੰਗ /89