ਪੰਨਾ:ਮਾਓ ਜ਼ੇ-ਤੁੰਗ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਮਾਤ ਅਤੇ ਸਾਰੇ ਲੋਕਾਂ ਲਈ ਫਾਇਦੇ ਦੀ ਗੱਲ ਹੈ ਚਾਹੇ ਇਸ ਤਰ੍ਹਾਂ ਕਰ ਸਕਣਾ ਸਿਰਫ ਮਜਦੂਰ ਜਮਾਤ ਦੇ ਹੱਥ ਵਿੱਚ ਨਹੀਂ। ਜੇ ਸੱਤਾ 'ਤੇ ਕਾਬਜ ਸੋਸ਼ਕ ਜਮਾਤ ਹਿੰਸਾਤਮਿਕ ਢੰਗ ਅਪਣਾਉਂਦੀ ਹੈ ਤਾਂ ਇਸ ਲਈ ਮਜ਼ਦੂਰ ਜਮਾਤ ਨੂੰ ਵੀ ਅਜਿਹਾ ਰਾਹ ਅਪਨਾਉਣਾ ਹੀ ਪਵੇਗਾ। ਇਸ ਦੇ ਜਵਾਬ ਵਿੱਚ ਚੀਨੀ ਕਮਿਊਨਿਸਟ ਪਾਰਟੀ ਨੇ 14 ਜੂਨ ਨੂੰ ਲਿਖੀ ਚਿੱਠੀ ਵਿੱਚ ਸ਼ਾਂਤਮਈ ਤਬਦੀਲੀ ਦੀ ਗੱਲ ਨੂੰ ਰੱਦ ਕਰਦੇ ਕਿਹਾ ਕਿ ਲੈਨਿਨਵਾਦ ਅਨੁਸਾਰ ਹਾਕਮ ਜਮਾਤਾਂ ਕਦੇ ਵੀ ਸੱਤਾ ਇਸ ਤਰ੍ਹਾਂ ਨਹੀਂ ਛਡਦੀਆਂ। ਇਤਿਹਾਸ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਉਦਾਹਰਣ ਨਹੀਂ ਮਿਲਦੀ। ਇਸੇ ਤਰ੍ਹਾਂ ਸਵਾਲ ਉਠਾਇਆ ਗਿਆ ਕਿ ਇੱਕ ਕਮਿਊਨਿਸਟ ਪਾਰਟੀ ਸਾਰੇ ਲੋਕਾਂ ਦੀ ਪਾਰਟੀ ਕਿਵੇਂ ਹੋ ਸਕਦੀ ਹੈ ਇਹ ਤਾਂ ਪ੍ਰੋਲਤਾਰੀ ਵਰਗ ਦੀ ਹੀ ਪਾਰਟੀ ਹੋਵੇਗੀ। ਚਿੱਠੀ ਵਿੱਚ ਇਹ ਗੱਲ ਜਰੂਰ ਮੰਨੀ ਗਈ ਕਿ ਪ੍ਰੋਲਤਾਰੀ ਦੀ ਪਾਰਟੀ ਸਾਰੇ ਲੋਕਾਂ ਦੇ ਹਿਤਾਂ ਨੂੰ ਪੇਸ਼ ਕਰਨ ਦੇ ਕਾਬਲ ਹੈ ਪਰ ਮਾਰਕਸਵਾਦ ਅਨੁਸਾਰ ਰਾਜਸੀ ਪਾਰਟੀ ਇੱਕ ਜਮਾਤ ਦੀ ਨੁਮਾਇੰਦਾ ਹੁੰਦੀ ਹੈ ਸਾਰੇ ਲੋਕਾਂ ਦੀ ਨਹੀਂ। ਇਸ ਦੇ ਜਵਾਬ ਵਿੱਚ ਮਹੀਨੇ ਕੁ ਬਾਅਦ ਰੂਸੀ ਕਮਿਊਨਿਸਟ ਪਾਰਟੀ ਨੇ ਸਾਰੀਆਂ ਭਰਾਤਰੀ ਪਾਰਟੀਆਂ ਨੂੰ ਆਪਣੀ ਪੁਜੀਸ਼ਨ ਸਪਸ਼ਟ ਕਰਦੀ ਖੁੱਲ੍ਹੀ ਚਿੱਠੀ ਕੱਢੀ ਪਰ ਸਿਧਾਂਤਕ ਵਖਰੇਵੇਂ ਉਸੇ ਤਰ੍ਹਾਂ ਬਣੇ ਰਹੇ ਅਤੇ ਕੁਝ ਸਮੇਂ ਬਾਅਦ ਇਹ ਭਰਾਤਰੀ ਜਥੇਬੰਦੀਆਂ ਵਿੱਚ ਵਾਦ ਵਿਵਾਦ ਦੀ ਜਗ੍ਹਾ ਦੁਸ਼ਮਣਾਨਾ ਵਿਰੋਧ ਬਣ ਗਏ। ਵਿਰੋਧ ਇਥੋਂ ਤੱਕ ਹੋ ਗਏ ਕਿ ਚੀਨ ਨੇ ਐਲਾਨ ਦਿੱਤਾ ਕਿ ਰੂਸ ਹੁਣ ਕਮਿਊਨਿਸਟ ਦੇਸ਼ ਨਾ ਰਹਿ ਕੇ ਸਾਮਰਾਜੀ ਦੇਸ਼ ਬਣ ਗਿਆ ਅਤੇ ਇਸ ਲਈ ਉਸ ਵਾਸਤੇ ਸਮਾਜਿਕ ਸਾਮਰਾਜ ਦਾ ਸ਼ਬਦ ਵਰਤਿਆ ਜਾਣ ਲੱਗਾ। ਇਥੋਂ ਤੱਕ ਕਿ ਸੰਸਾਰ ਵਿੱਚ ਉਸਦਾ ਰੋਲ ਅਮਰੀਕਾ ਤੋਂ ਵੀ ਵੱਧ ਮਾੜਾ ਕਰਾਰ ਦੇ ਦਿੱਤਾ। ਇਸ ਕਰਕੇ ਅਮਰੀਕਾ ਨਾਲ ਤਾਂ ਸਬੰਧ ਸੁਧਾਰਣ ਲਈ ਕਦਮ ਪੁੱਟੇ ਗਏ ਪਰ ਰੂਸ ਨਾਲ ਉਸੇ ਤਰ੍ਹਾਂ ਵਿਰੋਧ ਬਣਿਆ ਰਿਹਾ ਰੂਸ ਅਤੇ ਚੀਨ ਤਾਂ ਆਪੋ ਆਪਣੇ ਰਾਹ ਚਲਦੇ ਰਹੇ ਪਰ ਦੋ ਵੱਡੇ ਕਮਿਊਨਿਸਟ ਦੇਸ਼ਾਂ ਦੇ ਵਿਰੋਧ ਨੇ ਸਾਰੇ ਸੰਸਾਰ ਦੀਆਂ ਕਮਿਊਨਿਸਟ ਪਾਰਟੀਆਂ ਉਤੇ ਮਾਰੂ ਸੱਟ ਮਾਰੀ। ਪਾਰਟੀਆਂ ਰੂਸ ਅਤੇ ਚੀਨ ਪੱਖੀ ਦੋ ਦੋ ਧੜਿਆਂ ਵਿੱਚ ਵੰਡੀਆਂ ਗਈਆਂ ਜਿਵੇਂ ਭਾਰਤ ਵਿੱਚ ਸੀ.ਪੀ.ਆਈ. ਅਤੇ ਸੀ.ਪੀ.ਐੱਮ. ਬਣ ਗਈਆਂ। ਦੁਨੀਆਂ ਭਰ ਦੇ ਮਜਦੂਰਾਂ ਨੂੰ ਇੱਕ ਹੋਣ ਦਾ ਨਾਹਰਾ ਦੇਣ ਵਾਲੇ ਖ਼ੁਦ ਦੋ ਹੋ ਗਏ ਮਾਓ ਜ਼ੇ-ਤੁੰਗ /88