ਪੰਨਾ:ਮਾਓ ਜ਼ੇ-ਤੁੰਗ.pdf/87

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਕਾਂਗਰਸ ਵਿੱਚ ਪਾਸ ਕੀਤਾ ਗਿਆ ਕਿ ਹੁਣ ਪ੍ਰੋਲਤਾਰੀ ਦੀ ਡਿਕਟੇਟਰਸ਼ਿਪ ਦੀ ਜਰੂਰਤ ਨਹੀਂ ਰਹੀ, ਹੁਣ ਸਮੂਹ ਲੋਕਾਂ ਦਾ ਰਾਜ ਹੈ ਅਤੇ ਰੂਸੀ ਕਮਿਊਨਿਸਟ ਪਾਰਟੀ ਕੇਵਲ ਮਜਦੂਰ ਜਮਾਤ ਦੀ ਪਾਰਟੀ ਨਾ ਹੋ ਕੇ ਸਮੂਹ ਲੋਕਾਂ ਦੀ ਪਾਰਟੀ ਹੈ। ਇਸ ਕਾਂਗਰਸ ਵਿੱਚ ਅਲਬਾਨੀਆ ਦੀ ਕਮਿਊਨਿਸਟ ਪਾਰਟੀ ਖਿਲਾਫ਼ ਵੀ ਮਤਾ ਪਾਸ ਕੀਤਾ ਗਿਆ। ਚੀਨੀ ਕਮਿਊਨਿਸਟ ਪਾਰਟੀ ਦੇ ਨੁਮਾਇੰਦੇ ਚਾਉ ਐਨ ਲਾਈ ਨੇ ਇਨ੍ਹਾਂ ਨੁਕਤਿਆਂ ਬਾਰੇ ਆਪਣਾ ਵਿਰੋਧ ਜਤਾਇਆ ਅਤੇ ਉਹ ਇਜਲਾਸ ਨੂੰ ਵਿਚਕਾਰ ਛੱਡ ਕੇ ਚੀਨ ਪਰਤ ਆਇਆ। 1963 ਵਿੱਚ ਇੱਕ ਵਾਰ ਫੇਰ ਦੋਵਾਂ ਪਾਰਟੀਆਂ ਦੀ ਮੀਟਿੰਗ ਕਰ ਕੇ ਮਤਭੇਦ ਹੱਲ ਕਰਨ ਦੀ ਗੱਲ ਚੱਲੀ ਪਰ ਇਸ ਦੌਰਾਨ ਹੀ ਦੋਹਾਂ ਪਾਰਟੀਆਂ ਵੱਲੋਂ ਆਪਣੇ ਸਿਧਾਂਤਕ ਪੈਂਤੜੇ ਨੂੰ ਸਹੀ ਸਾਬਤ ਕਰਨ ਲਈ ਚਿੱਠੀਆਂ ਦਾ ਦੌਰ ਚੱਲ ਪਿਆ।ਆਪਣੀ 30 ਮਾਰਚ 1963 ਦੀ ਚਿੱਠੀ ਵਿੱਚ ਰੂਸੀ ਕਮਿਊਨਿਸਟ ਪਾਰਟੀ ਨੇ ਲਿਖਿਆ ਕਿ ਸ਼ਾਂਤਮਈ ਸਹਿਹੋਂਦ ਦਾ ਅਰਥ ਸਮਾਜਵਾਦੀ ਅਤੇ ਬੁਰਜੂਆ ਵਿਚਾਰਧਾਰਾਵਾਂ ਵਿਚਕਾਰ ਸਹਿਮਤੀ ਪੈਦਾ ਕਰਨੀ ਨਹੀਂ, ਇਨ੍ਹਾਂ ਵਿਚਕਾਰ ਵਿਚਾਰਧਾਰਕ, ਰਾਜਨੀਤਕ ਅਤੇ ਆਰਥਿਕ ਸੰਘਰਸ਼ ਤਾਂ ਚਲਦਾ ਹੀ ਰਹੇਗਾ ਅਤੇ ਜਮਾਤੀ ਸੰਘਰਸ਼ ਵੀ ਚੱਲੇਗਾ ਅਤੇ ਜਿੱਥੇ ਲੋਕਾਂ ਨੂੰ ਲੋੜ ਲੱਗੇ ਇਹ ਸੰਘਰਸ਼ ਹਥਿਆਰਬੰਦ ਰੂਪ ਵੀ ਲੈ ਸਕਦਾ ਹੈ। .....ਪਰ ਸਾਨੂੰ ਦੁਨੀਆ ਨੂੰ ਸੰਸਾਰ ਜੰਗ ਤੋਂ ਵੀ ਬਚਾਉਣਾ ਚਾਹੀਦਾ ਕਿਉਂਕਿ ਪ੍ਰਮਾਣੂ ਹਥਿਆਰਾਂ ਦੇ ਜ਼ਮਾਨੇ ਵਿੱਚ ਇਸ ਨਾਲ ਮਨੁੱਖ ਜਾਤੀ ਦੀ ਪੂਰਨ ਤਬਾਹੀ ਵੀ ਹੋ ਸਕਦੀ ਹੈ। ਉਨ੍ਹਾਂ ਨੇ ਆਪਣੀ ਲਾਈਨ ਦੇ ਨੇ ਹੱਕ ਵਿੱਚ ਕਿਹਾ ਕਿ ਅਮਨ ਦੀ ਗੱਲ ਕਰਨ ਨਾਲ ਲੋਕਾਂ ਦੇ ਵੱਡੇ ਹਿੱਸੇ ਕਮਿਊਨਿਸਟਾਂ ਦੇ ਵੱਲ ਹੋ ਰਹੇ ਹਨ। ਇਸੇ ਤਰ੍ਹਾਂ ਸਮਾਜਵਾਦੀ ਦੇਸ਼ਾਂ ਵਿੱਚ ਲੋਕਾਂ ਦਾ ਵਧ ਰਿਹਾ ਜੀਵਨ ਮਿਆਰ ਸਾਰੇ ਸਰਮਾਏਦਾਰੀ ਮੁਲਕਾਂ ਦੇ ਕਾਮਿਆਂ ਲਈ ਖਿੱਚ ਦਾ ਕਾਰਣ ਬਣ ਰਿਹਾ ਹੈ। ਚਿੱਠੀ ਵਿੱਚ ਬੇਲੋੜੀ ਹਿੰਸਾ ਅਤੇ ਕੁਰਬਾਨੀਆਂ ਨੂੰ ਰੱਦ ਕਰਦੇ ਹੋਏ ਲਿਖਿਆ ਗਿਆ - ਕਮਿਊਨਿਸਟ ਮਿਹਨਤਕਸ਼ ਲੋਕਾਂ ਨੂੰ ਲਾਲ ਝੰਡੇ ਹੇਠ ਇਸ ਲਈ ਜਥੇਬੰਦ ਕਰਦੇ ਹਨ ਤਾਂ ਜੋ ਧਰਤੀ ਉੱਤੇ ਚੰਗੇਰੀ ਜ਼ਿੰਦਗੀ ਲਈ ਸੰਘਰਸ਼ ਵਿੱਚ ਜਿੱਤ ਪ੍ਰਾਪਤ ਕੀਤੀ ਜਾ ਸਕੇ, ਨਾ ਕਿ ਤਬਾਹ ਹੋਣ ਲਈ, ਚਾਹੇ ਉਸ ਵਿੱਚ ਸੂਰਮਗਤੀ ਹੀ ਕਿਉਂ ਨਾ ਹੋਵੇ। ਸੂਰਮਗਤੀ ਅਤੇ ਕੁਰਬਾਨੀਆਂ ਇਨਕਲਾਬੀ ਲੜਾਈਆਂ ਵਿੱਚ ਜਰੂਰੀ ਤਾਂ ਹੁੰਦੀਆਂ ਹਨ ਪਰ ਆਪਣੇ ਆਪ ਵਿੱਚ ਉਨ੍ਹਾਂ ਦੀ ਕੋਈ ਮਹੱਤਤਾ ਨਹੀਂ ਹੁੰਦੀ, ਇਹ ਸਿਰਫ ਸਮਾਜਵਾਦ ਦੀ ਜਿੱਤ ਦੇ ਸੰਦਰਭ ਵਿੱਚ ਹੀ ਹੁੰਦੀ ਹੈ। ਚਿੱਠੀ ਤੋਂ ਸਪਸ਼ਟ ਲਿਖਿਆ ਗਿਆ ਕਿ ‘ਮਜਦੂਰ ਜਮਾਤ ਅਤੇ ਇਸ ਦੇ ਹਰਾਵਲ ਦਸਤੇ, ਮਾਰਕਸਵਾਦੀ ਲੈਨਿਨਵਾਦੀ ਪਾਰਟੀ ਨੂੰ ਸਮਾਜਵਾਦੀ ਇਨਕਲਾਬ ਘਰੋਗੀ ਜੰਗ ਤੋਂ ਬਗੈਰ ਸ਼ਾਂਤਮਈ ਢੰਗ ਨਾਲ ਹੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਮਜਦੂਰ ਵਿੱਚ ਮਾਓ ਜ਼ੇ-ਤੁੰਗ /87