ਪੰਨਾ:ਮਾਓ ਜ਼ੇ-ਤੁੰਗ.pdf/86

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਟੀ ਡਿਸਪਲਿਨ ਦੇ ਨਾਂ 'ਤੇ ਇਨ੍ਹਾਂ ਦਾ ਗਲ ਨਾ ਘੁੱਟੋ। ਉਸ ਨੇ ਪਾਰਟੀ ਮੈਂਬਰਾਂ ਨੂੰ ਚੈਲਿੰਜ ਕਰਦੇ ਹੋਏ ਕਿਹਾ, ‘ਲੋਕਾਂ ਨੂੰ ਬੋਲਣ ਦਿਉ, ਇਸ ਨਾਲ ਅਸਮਾਨ ਨਹੀਂ ਡਿੱਗਣ ਲੱਗਾ।' ਇਸ ਮੁਹਿੰਮ ਨਾਲ ਉਹ ਪਾਰਟੀ ਨੂੰ ਸੱਜੇ ਰਾਹ ਤੋਂ ਮੋੜਨ ਵਿੱਚ ਕਾਫੀ ਕਾਮਯਾਬ ਹੋ ਗਿਆ। ਦੇਸ਼ ਵਿੱਚ ਇਹ ਤਜਰਬਾ ਹਾਸਲ ਕਰਨ ਉਪਰੰਤ ਮਾਓ ਨਵੰਬਰ 1957 ਰੂਸੀ ਇਨਕਲਾਬ ਦੀ ਚਾਲ੍ਹੀਵੀਂ ਵਰ੍ਹੇਗੰਢ ਮੌਕੇ ਸੋਵੀਅਤ ਰੂਸ ਗਿਆ। ਉਥੇ ਵੀ ਮਾਓ ਅਤੇ ਰੂਸੀ ਲਾਈਨ ਵਿੱਚ ਮੱਤਭੇਦ ਬਣੇ ਰਹੇ। ਜਿੱਥੇ ਰੂਸ ਵਾਲੇ ਪ੍ਰਮਾਣੂ ਜੰਗ ਦਾ ਹਵਾਲਾ ਦੇ ਕੇ ਅਮਨ ਪੂਰਵਕ ਤਬਦੀਲੀਆਂ ਦੇ ਹੱਕ ਵਿੱਚ ਦਲੀਲ ਦਿੰਦੇ ਸਨ ਉਥੇ ਮਾਓ ਦਾ ਕਹਿਣਾ ਸੀ ਕਿ ਜੰਗ ਤੋਂ ਪੱਕਾ ਛੁਟਕਾਰਾ ਸਾਰੇ ਦੇਸ਼ਾਂ ਵਿੱਚ ਇਨਕਲਾਬੀ ਤਾਕਤਾਂ ਦੇ ਮਜਬੂਤ ਹੋਣ ਨਾਲ ਹੀ ਹੋਵੇਗਾ। ਉਸ ਦਾ ਕਹਿਣਾ ਸੀ ਕਿ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਦੇਸ਼ ਸਾਮਰਾਜ ਤੋਂ ਆਜ਼ਾਦੀ ਲਈ ਜਦੋਜਹਿਦ ਕਰ ਰਹੇ ਹਨ ਅਤੇ ਸਮਾਜਵਾਦੀ ਕੈਂਪ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਦੀ ਡਟ ਕੇ ਮਦਦ ਕੀਤੀ ਜਾਵੇ। ਆਜਾਦੀ ਲਹਿਰਾਂ ਦੀ ਸਫਲਤਾ ਅਤੇ ਸਮਾਜਵਾਦੀ ਕੈਂਪ ਦੀ ਮਜਬੂਤੀ ਹੀ ਸਾਮਰਾਜ ਨੂੰ ਕਮਜੋਰ ਕਰੇਗੀ ਅਤੇ ਪੱਕੇ ਅਮਨ ਦੀ ਗਾਰੰਟੀ ਕਰੇਗੀ। ਮਾਓ ਨੇ ਆਪਣੇ ਭਾਸ਼ਨ ਵਿੱਚ ਕਮਿਊਨਿਸਟ ਸੰਸਾਰ ਨੂੰ ਪੂੰਜੀਵਾਦੀ ਸੰਸਾਰ ਨਾਲੋਂ ਵੱਧ ਤਾਕਤਵਰ ਦਸਦੇ ਹੋਏ ਕਿਹਾ ਕਿ “ਪੂਰਬੀ ਹਵਾ, ਪੱਛਮੀ ਹਵਾ ਉੱਤੇ ਭਾਰੂ ਪੈ ਰਹੀ ਹੈ”। ਮੱਤਭੇਦਾਂ ਦੇ ਬਾਵਜੂਦ ਇੱਕ ਸਾਂਝੇ ਬਿਆਨ ਉੱਤੇ ਸਹਿਮਤੀ ਦਿਖਾਈ ਗਈ। ਅਗਲੇ ਦੋ ਤਿੰਨ ਸਾਲ ਮੱਤਭੇਦਾਂ ਦੇ ਬਾਵਜੂਦ ਆਪਸੀ ਸਬੰਧ ਚਲਦੇ ਰਹੇ। ਖਰੁਸ਼ਚੋਵ ਦਾ ਕਹਿਣਾ ਸੀ ਕਿ ਚੀਨੀ ਕਮਿਊਨਿਸਟ ਪਾਰਟੀ ਵਿੱਚ ਕੁਝ ਕੱਟੜ ਰੂੜ੍ਹੀਵਾਦੀ ਲੋਕ ਹੀ ਉਨ੍ਹਾਂ ਦੀ ਲਾਈਨ ਨਾਲ ਸਹਿਮਤ ਨਹੀਂ ਹੋ ਰਹੇ। ਸੋ ਉਸ ਨੂੰ ਆਸ ਸੀ ਕਿ ਚੀਨੀ ਪਾਰਟੀ ਵਿੱਚ ਉਸ ਦੀ ਲਾਈਨ ਨਾਲ ਸਹਿਮਤ ਹੋਣ ਵਾਲੇ ਲੋਕ ਭਾਰੂ ਹੋ ਜਾਣਗੇ ਪਰ ਇੰਜ ਨਾ ਹੋਇਆ। ਪਾਰਟੀ ਵਿੱਚ ਖਰੁਸ਼ਚੋਵ ਪੱਖੀ ਵਿਚਾਰਾਂ ਦੀ ਅਗਵਾਈ ਕਰਨ ਵਾਲਾ ਪੈੱਗ ਤੇਹ ਹੁਈ ਰੱਖਿਆ ਮੰਤਰੀ ਦੇ ਆਪਣੇ ਅਹੁਦੇ ਤੋਂ ਲਾਹ ਦਿੱਤਾ ਗਿਆ ਅਤੇ ਉਸ ਦੀ ਜਗ੍ਹਾ ਖੱਬੇ ਪੱਖੀ ਲਿਨ ਪਿਆਓ ਆ ਗਿਆ। ਇਸ ਤਰ੍ਹਾਂ ਮਾਓ ਦਾ ਖਰੁਸ਼ਚੋਵ ਦੀ ਵਿਚਾਰਧਾਰਾ ਨਾਲ ਚੱਲਿਆ ਜਿਸ ਵਿੱਚ ਉਹ ਆਪਣੀ ਲੀਹ ਨੂੰ ਭਾਰੂ ਰੱਖਣ ਵਿੱਚ ਸਫਲ ਰਿਹਾ। ਇ ਤਰ੍ਹਾਂ ਮੱਤਭੇਦ ਵਧਦੇ ਜਾਣ ’ਤੇ ਰੂਸ ਨੇ ਜੁਲਾਈ 1960 ਵਿੱਚ ਚੀਨ ਵਿਚੋਂ ਆਪਣੇ ਮਾਹਿਰ ਵਾਪਸ ਬੁਲਾ ਲਈ ਅਤੇ ਰੂਸੀ ਸਹਾਇਤਾ ਨਾਲ ਚੱਲ ਰਹੇ ਪ੍ਰੋਜੈਕਟਾਂ ' ਰੋਕ ਦਿੱਤਾ। ਅਗਲੇ ਸਾਲ ਰੂਸੀ ਕਮਿਊਨਿਸਟ ਪਾਰਟੀ ਦੀ 22ਵੀਂ ਕਾਂਗਰਸ ਵਿੱਚ ਸਿਧਾਂਤਕ ਮੱਤਭੇਦ ਹੋਰ ਗੰਭੀਰ ਰੂਪ ਧਾਰਨ ਕਰ ਗਏ। ਰਸੀ ਪਾਰਟੀ ਦੀ ਇਸ ਕੰਮ ਮਾਓ ਜ਼ੇ-ਤੁੰਗ /86